ਗੈਜੇਟ ਡੈਸਕ—ਇੰਡੀਅਨ ਟੈਲੀਕਾਮ ਮਾਰਕਿਟ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਘੱਟੀ ਕੀਮਤ ’ਚ ਕਈ ਬੈਨੀਫਿਟਸ ਵਾਲੇ ਪਲਾਨ ਕੰਪਨੀਆਂ ਆਫਰ ਕਰ ਰਹੀਆਂ ਹਨ। ਫਿਲਹਾਲ ਜਿਓ, ਭਾਰਤੀ ਏਅਰਟੈੱਲ ਅਤੇ ਵੀ.ਆਈ. (ਵੋਡਾਫੋਨ ਆਈਡੀਆ) ਦਾ ਫੋਕਸ ਯੂਜ਼ਰਸ ਨੂੰ ਜ਼ਿਆਦਾ ਹਾਈ-ਸਪੀਡ ਡਾਟਾ ਦੇਣ ’ਤੇ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਵੀ ਸਾਰੇ ਪਲਾਨਜ਼ ’ਚ ਮਿਲਦੀ ਹੈ। ਹਾਲਾਂਕਿ ਜੇਕਰ ਤੁਹਾਡਾ ਬਜਟ ਘੱਟ ਹੈ ਅਤੇ ਤੁਸੀਂ ਜ਼ਿਆਦਾ ਕਾਲਿੰਗ ਕਰਦੇ ਹੋ ਤਾਂ 200 ਰੁਪਏ ਤੋਂ ਘੱਟ ’ਚ ਤਿੰਨੋਂ ਕੰਪਨੀਆਂ ਵਧੀਆ ਪਲਾਨਜ਼ ਆਫਰ ਕਰ ਰਹੀਆਂ ਹਨ।
ਏਅਰਟੈੱਲ ਦੇ ਪਲਾਨਸ
ਟੈਲੀਕਾਮ ਆਪਰੇਟਰ 200 ਰੁਪਏ ਤੋਂ ਘੱਟ ’ਚ ਪੰਜ ਆਫਰ ਕਰ ਰਿਹਾ ਹੈ ਅਤੇ ਸਭ ਤੋਂ ਸਸਤਾ ਪਲਾਨ 19 ਰੁਪਏ ਤੋਂ ਸ਼ੁਰੂ ਹੁੰਦਾ ਹੈ ਅਤੇ ਇਨ੍ਹਾਂ ਸਾਰੇ ਪਲਾਨਸ ਦੀ ਮਿਆਦ ਵੱਖ-ਵੱਖ ਹੈ।
19 ਰੁਪਏ
ਏਅਰਟੈੱਲ ਦੇ ਸਭ ਤੋਂ ਸਸਤੇ ਪਲਾਨ ’ਚ ਦੋ ਦਿਨ ਦੀ ਮਿਆਦ ਨਾਲ ਅਨਲਿਮਟਿਡ ਕਾਲਿੰਗ ਅਤੇ 200 ਐੱਮ.ਬੀ. ਡਾਟਾ ਵੀ ਮਿਲਦਾ ਹੈ।
129 ਰੁਪਏ
ਪਲਾਨ ’ਚ 1 ਜੀ.ਬੀ. ਡਾਟਾ ਨਾਲ 300 ਐੱਸ.ਐੱਮ.ਐੱਸ. ਮਿਲਦੇ ਹਨ ਅਤੇ ਇਹ ਏਅਰਟੈੱਲ ਥੈਂਕਸ ਬੈਨੀਫਿਟਸ ਵੀ ਆਫਰ ਕਰਦਾ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ।
149 ਰੁਪਏ
28 ਦਿਨ ਦੀ ਮਿਆਦ ਵਾਲੇ ਇਸ ਪਲਾਨ ’ਚ 2 ਜੀ.ਬੀ. ਡਾਟਾ ਅਤੇ 300 ਐੱਸ.ਐੱਮ.ਐੱਸ. ਯੂਜ਼ਰਸ ਨੂੰ ਮਿਲਦੇ ਹਨ। ਸਾਰੇ ਨੈੱਟਵਰਕ ’ਤੇ ਫ੍ਰੀ ਕਾਲਿੰਗ ਵੀ ਇਹ ਪਲਾਨ ਆਫਰ ਕਰਦਾ ਹੈ।
179 ਰੁਪਏ
ਏਅਰਟੈੱਲ ਦੇ ਇਸ ਪਲਾਨ ’ਚ ਰੋਜ਼ਾਨਾ 2ਜੀ.ਬੀ. ਡਾਟਾ, 100 ਐੱਸ.ਐੱਮ.ਐੱਸ. ਅਤੇ ਏਅਰਟੈੱਲ ਥੈਂਕਸ ਬੈਨੀਫਿਟਿਸ ਮਿਲਦੇ ਹਨ। ਦੇਸ਼ ਭਰ ’ਚ ਅਨਲਿਮਟਿਡ ਫ੍ਰੀ ਕਾਲਿੰਗ ਵੀ ਇਸ ਪਲਾਨ ’ਚ ਮਿਲਦੀ ਹੈ।
199 ਰੁਪਏ
ਅਨਲਿਮਟਿਡ ਕਾਲਿੰਗ ਵਾਲਾ ਇਹ ਪਲਾਨ 1 ਜੀ.ਬੀ. ਡਾਟਾ ਰੋਜ਼ਾਨਾ ਡਾਟਾ ਆਫਰ ਕਰਦਾ ਹੈ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਇਸ ’ਚ ਮਿਲਦੇ ਹਨ। ਇਹ ਪਲਾਨ 24 ਦਿਨ ਦੀ ਮਿਆਦ ਨਾਲ ਆਉਂਦਾ ਹੈ।
ਜਿਓ ਦੇ ਪਲਾਨਜ਼
ਜਿਓ ਯੂਜ਼ਰਸ ਨੂੰ 200 ਰੁਪਏ ਤੋਂ ਘੱਟ ’ਚ ਤਿੰਨ ਪਲਾਨ ਤੋਂ ਰਿਚਾਰਜ ਕਰਵਾਉਣ ਦਾ ਆਪਸ਼ਨ ਮਿਲਦਾ ਹੈ। ਸਭ ਤੋਂ ਸਸਤਾ ਪਲਾਨ 129 ਰੁਪਏ ਦਾ ਹੈ।
129 ਰੁਪਏ
ਜਿਓ ਦਾ ਇਹ ਪਲਾਨ 28 ਦਿਨ ਦੀ ਮਿਆਦ ਨਾਲ ਆਉਂਦਾ ਹੈ ਅਤੇ ਇਸ ’ਚ 1000 ਮਿੰਟਸ ਨਾਨ-ਜਿਓ ਨੈੱਟਵਰਕ ’ਤੇ ਕਾਲਿੰਗ ਲਈ ਮਿਲਦੇ ਹਨ। ਜਿਓ ਤੋਂ ਜਿਓ ’ਤੇ ਅਨਲਿਮਟਿਡ ਕਾਲਿੰਗ ਤੋਂ ਇਲਾਵਾ ਇਸ ’ਚ 2ਜੀ.ਬੀ. ਡਾਟਾ ਵੀ ਮਿਲਦਾ ਹੈ।
149 ਰੁਪਏ
ਜਿਓ ਤੋਂ ਜਿਓ ’ਤੇ ਅਨਲਿਮਟਿਡ ਕਾਲਿੰਗ ਦੇਣ ਵਾਲੇ ਇਸ ਪਲਾਨ ਦੇ ਬਾਕੀ ਨੈੱਟਵਰਸ ’ਤੇ ਕਾਲਿੰਗ ਲਈ 1000 ਮਿੰਟਸ ਮਿਲਦੇ ਹਨ। 28 ਦਿਨ ਦੀ ਮਿਆਦ ਵਾਲੇ ਇਸ ਪਲਾਨ ’ਚ ਰੋਜ਼ਾਨਾ 1ਜੀ.ਬੀ. ਡਾਟਾ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਦੇ ਹਨ।
199 ਰੁਪਏ
28 ਦਿਨ ਦੀ ਮਿਆਦ ਵਾਲੇ ਇਸ ਪਲਾਨ ’ਚ ਰੋਜ਼ਾਨਾ 1.5ਜੀ.ਬੀ. ਡਾਟਾ ਸਬਸਕਰਾਈਬਰਸ ਨੂੰ ਮਿਲਦੇ ਹਨ। ਰੋਜ਼ਾਨਾ 100 ਐੱਸ.ਐੱਮ.ਐੱਸ. ਤੋਂ ਇਲਾਵਾ ਪਲਾਨ ’ਚ ਜਿਓ ਤੋਂ ਜਿਓ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਬਾਕੀ ਨੈੱਟਵਰਕਸ ’ਤੇ ਕਾਲਿੰਗ ਲਈ ਇਸ ’ਚ 1000 ਮਿੰਟਸ ਦਿੱਤੇ ਜਾਂਦੇ ਹਨ।
ਵੀ.ਆਈ. (ਵੋਡਾਫੋਨ-ਆਈਡੀਆ) ਦੇ ਪਲਾਨਸ
19 ਰੁਪਏ
ਏਅਰਟੈੱਲ ਦੇ 19 ਰੁਪਏ ਵਾਲੇ ਪਲਾਨ ਦੀ ਤਰ੍ਹਾਂ ਇਸ ’ਚ ਵੀ 2 ਦਿਨ ਦੀ ਮਿਆਦ ਨਾਲ 200 ਐੱਮ.ਬੀ. ਡਾਟਾ ਮਿਲਦਾ ਹੈ। ਇਸ ਦੌਰਾਨ ਯੂਜ਼ਰਸ ਅਨਲਿਮਟਿਡ ਫ੍ਰੀ ਕਾਲਿੰਗ ਕਰ ਸਕਦੇ ਹਨ।
129 ਰੁਪਏ
2ਜੀ.ਬੀ. ਕੁੱਲ ਡਾਟਾ ਵਾਲੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ’ਚ 300 ਐੱਸ.ਐੱਮ.ਐੱਸ. ਅਤੇ ਸਾਰੇ ਨੈੱਟਵਰਕਸ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ
149 ਰੁਪਏ
ਇਹ ਪਲਾਨ ਐਪ ਅਤੇ ਵੈੱਬ ਐਕਸਕਲੂਸੀਵ ਹੈ ਅਤੇ ਇਸ ’ਚ 3ਜੀ.ਬੀ. ਡਾਟਾ ਨਾਲ ਅਨਲਿਮਟਿਗ ਕਾਲਿੰਗ ਅਤੇ 300 ਐੱਸ.ਐੱਮ.ਐੱਸ. 28 ਦਿਨ ਦੀ ਮਿਆਦਾ ਨਾਲ ਮਿਲਦੇ ਹਨ।
199 ਰੁਪਏ
24 ਦਿਨ ਦੀ ਮਿਆਦ ਵਾਲੇ ਇਸ ਪਲਾਨ ’ਚ ਰੋਜ਼ਾਨਾ 1ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ ਅਤੇ ਯੂਜ਼ਰਸ ਨੂੰ ਫ੍ਰੀ ਕਾਲਿੰਗ ਕਰ ਸਕਦੇ ਹਨ।
13 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ SMART TV
NEXT STORY