ਗੈਜੇਟ ਡੈਸਕ- ਵੀਵੋ ਨੇ ਆਪਣਾ ਨਵਾਂ ਵੀਵੋ ਨੈਕਸ ਡੁਅਲ ਡਿਸਪਲੇਅ ਐਡੀਸ਼ਨ ਲਾਂਚ ਕਰ ਦਿੱਤਾ ਹੈ। ਡਿਵਾਈਸ ਦੇ ਨਾਂ 'ਚ ਡਿਊਲ ਡਿਸਪਲੇਅ ਇਸ ਲਈ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਇਹ ਸਮਾਰਟਫੋਨ ਡਿਊਲ ਡਿਸਪਲੇਅ ਦੇ ਨਾਲ ਆਉਂਦਾ ਹੈ। ਡਿਵਾਇਸ ਦੇ ਫਰੰਟ ਤੇ ਬੈਕ ਦੋਨਾਂ 'ਤੇ ਹੀ ਡਿਸਪਲੇਅ ਦਿੱਤੀ ਗਈ ਹੈ। ਡਿਵਾਈਸ ਦਾ ਇਕ ਹੋਰ ਵੱਖ ਫੀਚਰ ਇਹ ਹੈ ਕਿ ਇਹ 34 “O6 ਸਟੀਰੀਓ ਕੈਮਰੇ ਦੇ ਨਾਲ ਆਉਂਦਾ ਹੈ। ਵੀਵੋ ਨੈਕਸ ਡੁਅਲ ਡਿਸਪਲੇਅ ਪਹਿਲੀ ਜਨਰੇਸ਼ਨ ਦੇ Vivo NEX ਤੋਂ ਕਾਫ਼ੀ ਵੱਖ ਹੈ। ਇਸ ਵਾਰ ਡਿਵਾਈਸ 'ਚ ਪਾਪ-ਅਪ ਕੈਮਰਾ ਨਹੀਂ ਦਿੱਤਾ ਗਿਆ ਹੈ।
ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ ਵੀਵੋ ਨੈਕਸ ਡਿਊਲ ਡਿਸਪਲੇਅ ਐਡੀਸ਼ਨ 6.39 ਇੰਚ ਦੀ ਸੁਪਰ AMOLED ਬੇਜ਼ਲ-ਲੈੱਸ ਡਿਸਪਲੇਅ ਨਾਲ ਲੈਸ ਹੈ ਜਿਸ ਦਾ ਆਸਪੈਕਟ ਰੇਸ਼ੀਓ 19.5:9 ਤੇ ਰੈਜੋਲਿਊਸ਼ਨ 1080x2340 ਪਿਕਸਲ ਹੈ। ਵੀਵੋ ਦਾ ਕਹਿਣਾ ਹੈ ਕਿ ਡਿਸਪਲੇ ਦੀ ਸਕ੍ਰੀਨ ਰੇਸ਼ਿਓ 91.63% ਹੈ। ਰੀਅਰ ਡਿਸਪਲੇਅ ਵੀ ਕੁਆਲਿਟੀ ਦੇ ਮਾਮਲੇ 'ਚ ਬਰਾਬਰ ਸੁਪਰ AMOLED ਡਿਸਪਲੇਅ ਹੈ। ਰੀਅਰ ਡਿਸਪਲੇਅ ਦਾ ਸਾਈਜ਼ 5.49 ਇੰਚ ਹੈ ਤੇ ਇਹ 1920x1080 ਪਿਕਸਲ ਦਾ FHD ਰੈਜ਼ੋਲਿਊਸ਼ਨ ਆਫਰ ਕਰਦੀ ਹੈ ਤੇ ਇਸ ਦਾ ਆਸਪੈਕਟ ਰੇਸ਼ਿਓ 16:9 ਹੈ। ਵੀਵੋ ਨੈਕਸ ਡਿਊਲ ਨੂੰ ਸਨੈਪਡ੍ਰੈਗਨ 845 ਚਿਪਸੈੱਟ, 10GB ਰੈਮ ਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ।
ਇਹ ਧਿਆਨ ਦੇਣਾ ਹੋਵੇਗਾ ਕਿ ਵੀਵੋ ਨੇ NEX Dual ਡਿਵਾਈਸ 'ਚ ਫਰੰਟ-ਫੇਸਿੰਗ ਕੈਮਰਾ ਨੂੰ ਸ਼ਾਮਲ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਡਿਵਾਇਸ ਦੇ ਬੈਕ 'ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ ਇਕ 12MP ਕੈਮਰਾ ਹੈ ਜੋ OIS ਤੇ f/1.79 ਅਪਰਚਰ ਲੈਨਜ਼ ਦੇ ਨਾਲ ਹੈ, ਦੂਜਾ 2MP ਦਾ ਸੈਂਸਰ ਹੈ ਜੋ f/1.8 ਅਪਰਚਰ ਦੇ ਨਾਲ ਪੇਸ਼ ਕੀਤਾ ਗਿਆ ਹੈ ਇਕ ਡੈਪਥ ਸੈਂਸਰ ਹੈ। ਤੀਜਾ ਕੈਮਰਾ 3D TOF (ਟਾਈਮ ਆਫ਼ ਫਲਾਈਟ) ਹੈ ਜੋ ਕੁਝ ਐਡਵਾਂਸ ਫੀਚਰਸ ਆਫਰ ਕਰਦਾ ਹੈ ਜਿਵੇਂ, ਬਿਊਟੀਫਿਕੇਸ਼ਨ , ਯੂਜ਼ਰ ਦੇ ਚਿਹਰੇ ਦੀ 3D ਮਾਡਲਿੰਗ ਆਦਿ। ਸੈਂਸਰਸ ਦੇ ਖੱਬੇ ਵੱਲ ਇਕ ਫ਼ਲੈਸ਼ ਦਿੱਤਾ ਗਿਆ ਹੈ। ਫੇਸ ਅਨਲਾਕ ਤੋਂ ਇਲਾਵਾ ਡਿਵਾਈਸ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਵੀਵੋ ਨੈਕਸ ਡੁਅਲ ਡਿਸਪਲੇਅ ਮਾਡਿਫਾਇਡ ਐਂਡ੍ਰਾਇਡ 9.0 ਪਾਈ ਦੇ ਨਾਲ ਫਨਟੱਚ OS 4.5 'ਤੇ ਕੰਮ ਕਰਦਾ ਹੈ। ਇਹ ਵੀਵੋ ਦੇ JOVI ਵੁਆਈਸ ਅਸਿਸਟੈਂਟ ਦੇ ਨਾਲ ਆਉਂਦਾ ਹੈ। ਡਿਵਾਈਸ 'ਚ 3500mAh ਦੀ ਬੈਟਰੀ ਦਿੱਤੀ ਗਈ ਹੈ ਜੋ 10V/2.251 ਫ਼ਾਸਟ ਚਾਰਜਿੰਗ ਤਕਨੀਕ ਸਪੋਰਟ ਕਰਦੀ ਹੈ।
ਇਸ ਪ੍ਰੀਮੀਅਮ ਡਿਵਾਈਸ ਨੂੰ 4,998 yuan ($723) ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ ਤੇ ਚੀਨ 'ਚ Jingdong (JD.com) , ਸਨਿੰਗ ਤੇ Tmall ਆਦਿ ਵਲੋਂ ਡਿਵਾਈਸ ਨੂੰ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਹ ਡਿਵਾਈਸ ਸਟਾਰ ਪਰਪਲ ਤੇ ਆਈਸ ਫੀਲਡ ਬਲੂ ਕਲਰਸ 'ਚ ਉਪਲੱਬਧ ਹੈ। ਡਿਵਾਈਸ ਦੀ ਸੇਲ 29 ਦਸੰਬਰ ਤੋਂ ਸ਼ੁਰੂ ਹੋਵੇਗੀ। ਹੁਣੇ ਡਿਵਾਈਸ ਦੇ ਗਲੋਬਲ ਲਾਂਚ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਜਲਦ ਹੀ ਕੁਝ ਖਬਰ ਸਾਹਮਣੇ ਆਵੇਗੀ।
ਸ਼ਾਓਮੀ ਦੇ ਸਮਾਰਟ ਟੀਵੀ ਹੋਏ ਸਸਤੇ, ਜਾਣੋ ਨਵੀਂ ਕੀਮਤ
NEXT STORY