ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਸ਼ਾਓਮੀ ਨੇ 1 ਜਨਵਰੀ 2019 ਯਾਨੀ ਅੱਜ ਆਪਣੇ ਸਮਾਰਟ ਟੀਵੀ ਦੀਆਂ ਕੀਮਤਾਂ ’ਚ ਕਟੌਤੀ ਦਾ ਐਲਾਨ ਕੀਤਾ ਹੈ। ਸਰਕਾਰੀ ਦੁਆਰਾ 32 ਇੰਚ ਤਕ ਦੇ ਟੀਵੀ ’ਤੇ ਜੀ.ਐੱਸ.ਟੀ. ਨੂੰ 28 ਫੀਸਦੀ ਤੋਂ ਘੱਟ ਕਰਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਭਾਰਤੀ ਬਾਜ਼ਾਰ ’ਚ ਹੁਣ ਸ਼ਾਓਮੀ ਦੇ 32 ਇੰਚ ਵਾਲੇ ਟੀਵੀ ਦੀ ਕੀਮਤ ਘੱਟ ਕਰ ਦਿੱਤੀ ਗਈ ਹੈ।
ਮੀ ਟੀਵੀ 4ਏ ਅਤੇ ਮੀ ਟੀਵੀ 4ਸੀ ਦੇ 32 ਇੰਚ ਡਿਸਪਲੇਅ ਵਾਲੇ ਟੀਵੀ ਦੀ ਕੀਮਤ ਕਰੀਬ 1,500 ਰੁਪਏ ਅਤੇ 2,000 ਰੁਪਏ ਤਕ ਘੱਟ ਹੋ ਗਈ ਹੈ। ਸਿਰਫ ਇੰਨਾ ਹੀ ਨਹੀਂ Mi LED TV 4A Pro ਦਾ 49 ਇੰਚ ਮਾਡਲ ਹੁਣ 1,000 ਰੁਪਏ ਦੀ ਛੋਟ ਦੇ ਨਾਲ ਵੇਚਿਆ ਜਾ ਰਿਹਾ ਹੈ। 1,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ ਹੁਣ ਗਾਹਕ 49 ਇੰਚ ਵਾਲੇ ਮਾਡਲ ਨੂੰ 30,999 ਰੁਪਏ’ਚ ਖਰੀਦ ਸਕਣਗੇ।
ਮੀ ਟੀਵੀ 4ਏ ਦਾ 32 ਇੰਚ ਮਾਡਲ ਪਹਿਲਾਂ 13,999 ਰੁਪਏ ’ਚ ਮਿਲਦਾ ਸੀ ਹੁਣ 1,500 ਰੁਪਏ ਦੀ ਕਟੌਤੀ ਤੋਂ ਬਾਅਦ ਇਹ ਟੀਵੀ ਤੁਹਾਨੂੰ 12,499 ਰੁਪਏ ’ਚ ਮਿਲ ਜਾਵੇਗਾ। ਇਸ ਦੇ ਨਾਲ ਹੀ ਟੀਵੀ ਦੇ ਐੱਮ.ਆਰ.ਪੀ. 15,999 ਰੁਪਏ ਤੋਂ ਘੱਟ ਕੇ ਹੁਣ 14,499 ਰੁਪਏ ਹੋ ਗਈ ਹੈ। ਮੀ ਟੀਵੀ 4ਸੀ ਪ੍ਰੋ ਦਾ 32 ਇੰਚ ਮਾਡਲ 15,999 ਰੁਪਏ ਦੀ ਬਜਾਏ 13,999 ਰੁਪਏ ’ਚ ਮਿਲੇਗਾ। ਸ਼ਾਓਮੀ ਬ੍ਰਾਂਡ ਦੇ ਇਸ ਟੀਵੀ ਮਾਡਲ ਦੀ ਐੱਮ.ਆਰ.ਪੀ. 16,999 ਰੁਪਏ ਤੋਂ ਘੱਟ ਹੋ ਕੇ ਹੁਣ 14,999 ਰੁਪਏ ਰਹਿ ਗਈ ਹੈ। ਸ਼ਾਓਮੀ ਦੀ ਅਧਿਕਾਰਤ ਵੈੱਬਸਾਈਰਟ ਮੀ ਡਾਟ ਕਾਮ ’ਤੇ ਮੀ ਟੀਵੀ 4ਏ 32 ਇੰਜ ਅਤੇ ਮੀ ਟੀਵੀ 4ਸੀ ਪ੍ਰੋ 32 ਇੰਚ ਮਾਡਲ ਨੂੰ ਨਵੀਂ ਕੀਮਤ ਨਾਲ ਲਿਸਟ ਕਰ ਦਿੱਤਾ ਗਿਆ ਹੈ।
ਪਰਫਾਰਮੈਂਸ ਤੇ ਫੀਚਰਜ਼ ਦੇ ਮਾਮਲੇ 'ਚ ਬੈਸਟ ਹਨ 8GB RAM ਵਾਲੇ ਇਹ ਸਮਾਰਟਫੋਨਜ਼
NEXT STORY