ਗੈਜੇਟ ਡੈਸਕ- ਵੀਵੋ ਨੇ ਭਾਰਤੀ ਬਾਜ਼ਾਰ 'ਚ ਆਪਣੇ ਦੋ ਨਵੇਂ ਸਮਾਰਟਫੋਨ Vivo V40 Pro ਅਤੇ Vivo V40 ਨੂੰ ਲਾਂਚ ਕਰ ਦਿੱਤਾ ਹੈ। ਦੋਵੇਂ ਹੀ ਫੋਨ ਕੰਪਨੀ ਦੀ ਮਿਡ ਰੇਂਜ ਪ੍ਰੀਮੀਅਮ ਵੀ-ਸੀਰੀਜ਼ ਦਾ ਹਿੱਸਾ ਹਨ। ਕੰਪਨੀ ਨੇ ਇਨ੍ਹਾਂ ਨੂੰ Vivo V30 ਸੀਰੀਜ਼ ਦੇ ਅਪਗ੍ਰੇਡ ਦੇ ਰੂਪ 'ਚ ਲਾਂਚ ਕੀਤਾ ਹੈ। ਇਨ੍ਹਾਂ 'ਚ 50 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਪ੍ਰੋ ਵੇਰੀਐਂਟ 'ਚ MediaTek Dimensity 9200+ ਪ੍ਰੋਸੈਸਰ ਮਿਲਦਾ ਹੈ, ਜਦੋਂਕਿ ਸਟੈਂਡਰਡ ਵੇਰੀਐਂਟ 'ਚ Snapdragon7 Gen 3 ਪ੍ਰੋਸੈਸਰ ਦਿੱਤਾ ਗਿਆ ਹੈ। Vivo 40 ਸੀਰੀਜ਼ 'ਚ Zeiss ਬ੍ਰਾਂਡਿਡ ਰੀਅਰ ਕੈਮਰਾ ਅਤੇ 5500mAh ਦੀ ਬੈਟਰੀ ਮਿਲਦੀ ਹੈ।
ਕੀਮਤ
Vivo V40 Pro ਦੋ ਕੰਫੀਗ੍ਰੇਸ਼ਨ 'ਚ ਆਉਂਦਾ ਹੈ। ਇਸ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 49,999 ਰੁਪਏ ਹੈ। ਉਥੇ ਹੀ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 55,999 ਰੁਪਏ ਹੈ। ਇਹ ਫਨ ਬਲਿਊ ਅਤੇ ਟਾਈਟੇਨੀਅਮ ਗ੍ਰੇਅ ਰੰਗ 'ਚ ਆਉਂਦਾ ਹੈ। ਇਸ ਦੀ ਸੇਲ 13 ਅਗਸਤ ਤੋਂ ਸ਼ੁਰੂ ਹੋਵੇਗੀ।
ਉਥੇ ਹੀ Vivo V40 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 34,999 ਰੁਪਏ ਹੈ। ਇਸ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 36,999 ਰੁਪਏ ਹੈ, ਜਦੋਂਕਿ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 41,999 ਰੁਪਏ ਹੈ। ਇਹ ਫੋਨ ਬਲਿਊ, ਲੋਟਸ ਪਰਪਲ ਅਤੇ ਟਾਈਟੇਨੀਅਮ ਗ੍ਰੇਅ ਰੰਗ 'ਚ ਆਉਂਦਾ ਹੈ। ਇਸ ਦੇ ਸੇਲ 19 ਅਗਸਤ ਤੋਂ ਹੋਵੇਗੀ।
ਫੀਚਰਜ਼
ਦੋਵੇਂ ਹੀ ਫੋਨ ਐਂਡਰਾਇਡ 14 ਬੇਸਡ Funtouch OS 14 'ਤੇ ਕੰਮ ਕਰਦੇ ਹਨ। ਇਨ੍ਹਾਂ 'ਚ 6.78-inch ਦੀ AMOLED ਡਿਸਪਲੇਅ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ। ਸਕਰੀਨ ਦੀ ਪੀਕ ਬ੍ਰਾਈਟਨੈੱਸ 4500 Nits ਹੈ। Vivo V40 Pro 'ਚ MediaTek Dimensity 9200+ ਪ੍ਰੋਸੈਸਰ ਮਿਲਦਾ ਹੈ।
ਇਸ ਵਿਚ 12 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਤਕ ਸਟੋਰੇਜ ਮਿਲਦੀ ਹੈ। ਉਥੇ ਹੀ ਸਟੈਂਡਰਡ ਵੇਰੀਐਂਟ 'ਚ Qualcomm Snapdragon 7 Gen 3 ਪ੍ਰੋਸੈਸਰ ਦਿੱਤਾ ਗਿਆ ਹੈ। ਆਪਟਿਕਸ ਦੀ ਗੱਲ ਕਰੀਏ ਤਾਂ Vivo V40 Pro 'ਚ 50MP ਦਾ ਮੇਨ ਲੈੱਨਜ਼, 50MP ਦਾ ਵਾਈਡ ਐਂਗਲ ਲੈੱਨਜ਼ ਅਤੇ 50MP ਦਾ ਟੈਲੀਫੋਟੋ ਲੈੱਨਜ਼ ਮਿਲਦਾ ਹੈ।
ਉਥੇ ਹੀ Vivo V40 'ਚ 50MP ਦੇ ਮੇਨ ਲੈੱਨਜ਼ ਅਤੇ 50MP ਦੇ ਵਾਈਡ ਐਂਗਲ ਲੈੱਨਜ਼ ਵਾਲਾ ਕੈਮਰਾ ਸੈੱਟਅਪ ਮਿਲਦਾ ਹੈ। ਦੋਵਾਂ ਹੀ ਫੋਨਾਂ 'ਚ 50MP ਦਾ ਸੈਲਫਈ ਕੈਮਰਾ ਦਿੱਤਾ ਗਿਆ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5500mAh ਦੀ ਬੈਟਰੀ ਦਿੱਤੀ ਗਈ ਹੈ, ਜੋ 80 ਵਾਟ ਦੀ ਵਾਇਰਡ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।
ਇਲੈਕਟ੍ਰਿਕ ਸਨਰੂਫ ਨਾਲ ਲਾਂਚ ਹੋਇਆ Hyundai Venue S(O) Plus ਵੇਰੀਐਂਟ, ਕੀਮਤ 10 ਲੱਖ ਰੁਪਏ ਤੋਂ ਵੀ ਘੱਟ
NEXT STORY