ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਜਲਦ ਹੀ ਆਪਣਾ ਨਵਾਂ ਸਮਾਰਟਫੋਨ V9 ਦੇ ਨਾਂ ਨਾਲ ਪੇਸ਼ ਕਰੇਗੀ, ਪਰ ਕੰਪਨੀ ਵੱਲੋਂ V9 ਦੇ ਲਾਂਚ ਨੂੰ ਲੈ ਕੇ ਮੀਡੀਆ ਇਨਵਾਈਟ ਜਾਂ ਕਿਸੇ ਈਵੈਂਟ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਵੀਵੋ ਦੇ ਇਸ ਆਉਣ ਵਾਲੇ ਫੋਨ ਦੇ ਕੁਝ ਬੈਨਰ ਪਬਲਿਕ ਸਥਾਨਾਂ 'ਤੇ ਦੇਖੇ ਗਏ ਹਨ। ਇਨ੍ਹਾਂ ਬੈਨਰ ਨਾਲ ਇਕ ਪਾਸੇ ਜਿੱਥੇ ਇਹ ਸਾਫ ਪਤਾ ਲੱਗਾ ਹੈ ਕਿ ਵੀਵੋ V9 ਦੇ ਲਾਂਚ ਲਈ ਤਿਆਰ ਹੈ, ਉੱਥੇ ਇਸ ਫੋਨ ਦੇ ਨਾਲ ਡਿਜ਼ਾਇਨ , ਡਿਸਪਲੇਅ ਅਤੇ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਮਿਲੀ ਹੈ।
ਰਿਪੋਰਟ ਅਨੁਸਾਰ ਮਿਲੀ ਜਾਣਕਾਰੀ ਦੀ ਗੱਲ ਕਰੀਏ ਤਾਂ ਵੀਵੋ V9 ਸਮਾਰਟਫੋਨ ਦਾ ਫ੍ਰੰਟ ਪੈਨਲ ਐਪਲ ਆਈਫੋਨ 10 ਵਰਗਾ ਹੋਵੇਗਾ। ਇਸ ਫੋਨ ਨੂੰ ਫੁੱਲਵਿਊ ਬੇਂਜ਼ਲ ਲੈੱਸ ਡਿਸਪਲੇਅ ਨਾਲ ਲੈਸ ਕੀਤਾ ਜਾ ਸਕਦਾ ਹੈ ਅਤੇ ਮਤਲਬ ਇਸ ਦੇ ਫ੍ਰੰਟ ਪੈਨਲ ਦੇ ਉਪਰਲੇ ਪਾਸੇ 'ਨੋਚ' ਦਿੱਤੀ ਗਈ ਹੈ। ਫੋਨ ਦੇ ਤਿੰਨ ਕਿਨਾਰੇ ਬੇਜ਼ਲ ਲੈੱਸ ਹਨ ਮਤਲਬ ਹੇਠਲੇ ਕਿਨਾਰੇ 'ਤੇ ਬੇਹੱਦ ਮਾਮੂਲੀ ਬਾਡੀ ਮੌਜੂਦ ਹੈ। ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡਰਾਇਡ Oreo 'ਤੇ ਪੇਸ਼ ਕੀਤਾ ਜਾ ਸਕਦਾ ਹੈ।
ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਵੀਵੋ V9 ਸਮਾਰਟਫੋਨ ਦੇ ਬਿਲਬੋਰਡ ਹੋਡਿੰਗਜ਼ ਵਿਗਿਆਪਨ 'ਚ ਫੋਨ ਦੇ ਕੈਮਰੇ ਦੀ ਜਾਣਕਾਰੀ ਮਿਲੀ ਹੈ, ਜਿਸ ਦੇ ਅਨੁਸਾਰ 24 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਫੋਨ ਦਾ ਸੈਲਫੀ ਕੈਮਰਾ AI ਫੀਚਰਸ ਨਾਲ ਲੈਸ ਹੋਵੇਗਾ। ਫੋਨ ਦੇ ਫ੍ਰੰਟ ਪੈਨਲ 'ਤੇ ਕੋਈ ਵੀ ਫਿਜੀਕਲ ਬਟਨ ਨਹੀਂ ਹੋਵੇਗਾ। ਇਸ ਫੋਨ 'ਚ ਵੀਵੋ ਦੀ ਅੰਡਰ ਸਕਰੀਨ ਫਿੰਗਰਪ੍ਰਿੰਟ ਸੈਂਸਰ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਅਤੇ V9 ਸਮਾਰਟਫੋਨ 'ਚ ਅਣਦਿੱਖ ਫਿੰਗਰਪ੍ਰਿੰਟ ਸੈਂਸਰ ਦੇਖਣ ਨੂੰ ਮਿਲੇਗਾ।
ਹੁਣ 4.0.3 'ਤੇ ਚੱਲਣ ਵਾਲੇ ਐਂਡਰਾਇਡ ਡਿਵਾਈਸ ਨੂੰ ਵੀ ਸਪੋਰਟ ਕਰੇਗਾ ਸਕਾਈਪ
NEXT STORY