ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਚੀਨ 'ਚ ਆਯੋਜਿਤ ਲਾਂਚ ਇਵੈਂਟ 'ਚ ਦੁਨੀਆ ਦਾ ਪਹਿਲਾ 6ਜੀ.ਬੀ. ਰੈਮ ਵਾਲਾ ਸਮਾਰਟਫੋਨ Vivo Xplay 5 Ultimate ਲਾਂਚ ਕੀਤਾ ਹੈ। ਉਥੇ ਹੀ ਕੰਪਨੀ ਨੇ 4ਜੀ.ਬੀ. ਰੈਮ ਨਾਲ ਲੈਚ ਇਸ ਸਮਾਰਟਫੋਨ ਦਾ ਇਕ ਬਜਟ ਵੈਰੀਅੰਟ ਵੀਵੋ ਐਕਸ ਪਲੇਅ 5 ਵੀ ਲਾਂਚ ਕੀਤਾ ਹੈ। ਇਸ ਫੋਨ ਦੀ ਵਿਕਰੀ ਚੀਨ 'ਚ 8 ਮਾਰਚ ਤੋਂ ਸ਼ੁਰੂ ਹੋਵੇਗੀ ਜਿਥੇ ਇਸ ਦੀ ਕੀਮਤ 3NY 4,288 (ਕਰੀਬ 44,300 ਰੁਪਏ) ਹੋਵੇਗੀ। ਇਸ ਸਮਾਰਟਫੋਨ ਦੇ ਸਪੈਸਿਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 5.43-ਇੰਚ ਦੀ ਡਿਊਲ ਕਵਰਡ ਕਵਾਡ ਐੱਚ.ਡੀ. ਸਕ੍ਰੀਨ ਦਿੱਤੀ ਗਈ ਹੈ। ਕੰਪਨੀ ਨੇ ਇਸ਼ ਵਿਚ ਕਵਾਲਕਾਮ ਦਾ ਲੇਟੈਸਟ ਚਿਪਸੈੱਚ ਸਨੈਪਡ੍ਰੈਗਨ 820 ਲਗਾਇਆ ਹੈ ਜਿਸ ਦੀ ਸਪੀਡ 2.15GHz ਹੈ। ਇਸ ਵਿਚ ਬਿਹਤਰ ਗ੍ਰਾਫਿਕਸ ਲਈ Adreno 530 GPU ਦਿੱਤਾ ਗਿਆ ਹੈ। ਇਸ ਫੋਨ 'ਚ 3,600MAh ਦੀ ਬੈਟਰੀ ਲੱਗੀ ਹੈ ਜੋ ਕੁਇਕ ਚਾਰਜਿੰਗ ਸਪੋਰਟ ਕਰਦੀ ਹੈ। ਕੰਪਨੀ ਇਸ ਨੂੰ ਐਂਡ੍ਰਾਇਡ ਮਾਰਸ਼ਮੈਲੋ ਬੇਸਡ ਕਸਟਮ ਓ.ਐੱਸ. Funtouch ਦੇ ਨਾਲ ਵੇਚੇਗੀ।
ਫੋਟੋਗ੍ਰਾਫੀ ਲਈ ਇਸ ਵਿਚ ਸੋਨੀ ਆਈ.ਐਮ.ਐਕਸ ਸੈਂਸਰ ਲਗਾਇਆ ਗਿਆ ਹੈ ਅਤੇ 16 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਡਿਊਲ ਟੋਨ ਐਲ.ਈ.ਡੀ. ਫਲੈਸ਼, ਫੇਸ ਡਿਟੈਕਸ਼ਨ ਆਟੋਫੋਕਸ ਅਤੇ f/2,0 ਅਪਰਚਰ ਦਿੱਤਾ ਗਿਆ ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਸ ਸਮਾਰਟਫੋਨ ਦੀ ਇੰਟਰਨਲ ਮੈਮਰੀ 128ਜੀ.ਬੀ. ਹੈ ਅਤੇ ਇਸ ਵਿਚ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਨਹੀਂ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ਵਿਚ 4ਜੀ ਐੱਲ.ਟੀ.ਈ. ਸਪੋਰਟ ਅਤੇ ਵਾਈ-ਫਾਈ ਦੇ ਨਾਲ ਬਲੂਟੂਥ 4.1, ਜੀ.ਪੀ.ਐੱਸ ਅਤੇ ਏ.ਜੀ.ਪੀ.ਐੱਸ. ਵਰਗੇ ਸਟੈਂਡਰਡ ਫੀਚਰਜ਼ ਦਿੱਤੇ ਗਏ ਹਨ।
WhatsApp ਨੂੰ ਟੱਕਰ ਦੇਵੇਗਾ ਇਹ App, ਹੁਣ ਬਿਨਾਂ ਇੰਟਰਨੈੱਟ ਦੇ ਕਰੋ ਚੈਟ!
NEXT STORY