ਜਲੰਧਰ— ਸੋਸ਼ਲ ਮੀਡੀਆ ਨੂੰ ਨਵੀਂ ਰਫਤਾਰ ਦੇਣ ਵਾਲੇ ਵਟਸਐਪ ਦੇ ਦੀਵਾਨੇ ਭਾਰਤ 'ਚ ਹੀ ਨਹੀਂ ਪੂਰੀ ਦੁਨੀਆ 'ਚ ਫੈਲੇ ਹੋਏ ਹਨ। ਪਲਕ ਝਪਕਦੇ ਹੀ ਤੁਹਾਡਾ ਮੈਸੇਜ ਤੁਹਾਡੀ ਪਸੰਦੀਦਾ ਜਗ੍ਹਾ ਤੱਕ ਪਹੁੰਚਾਉਣ ਦੀ ਤਾਕਤ ਵਟਸਐਪ ਨੇ ਦਿਖਾਈ ਹੈ ਪਰ ਇਸ ਤੋਂ ਵੱਡੀ ਖੁਸ਼ਖਬਰੀ ਮੋਬਾਇਲ ਫੋਨ ਯੂਜ਼ਰਸ ਲਈ ਇਹ ਹੈ ਕਿ ਹਿਮਾਚਲ ਦੇ ਸੋਲਨ ਜ਼ਿਲੇ ਦੀ ਬੱਦੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਟਸਐਪ ਵਰਗੇ ਪਾਪੁਲਰ ਐਂਡ੍ਰਾਇਡ ਐਪ ਨੂੰ ਟੱਕਰ ਦੇਣ ਵਾਲਾ 'ਕਾਇਨ' ਨਾਂ ਦੀ ਇਕ ਐਂਡ੍ਰਾਇਡ ਐਪਲੀਕੇਸ਼ਨ ਲਾਂਚ ਕੀਤੀ ਹੈ।
ਇਸ ਦੀ ਖੂਬੀ ਇਹ ਹੈ ਕਿ ਇਸ ਨੂੰ ਚਲਾਉਣ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। ਹੁਣ ਤੁਸੀਂ ਬਿਨਾਂ ਇੰਟਰਨੈੱਟ ਦੇ ਵੀ ਇਸ ਐਪ ਰਾਹੀਂ ਚੈਟ ਕਰ ਸਕੋਗੇ। ਇੰਨਾ ਹੀ ਨਹੀਂ ਆਡੀਓ ਅਤੇ ਵੀਡੀਓ ਕਾਲ ਵੀ ਕਰ ਸਕੋਗੇ। ਐਪ ਬਣਾਉਣ ਵਾਲੇ ਡਾ. ਅਜੇ ਗੋਇਲ ਨੇ ਦੱਸਿਆ ਕਿ ਇੰਟਰਾ ਨੈੱਟਵਰਕ ਰਾਹੀਂ ਇਹ ਸੁਵਿਧਾ ਚਾਲੂ ਹੋਵੇਗੀ। ਯੂਨੀਵਰਸਿਟੀ 'ਚ ਲੱਗੇ ਸਰਵਰ ਅਤੇ ਹੋਰ ਰਾਊਟਰ ਰਾਹੀਂ ਇਸ ਨੂੰ ਆਪਰੇਟ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਕੰਪਲੈਕਸ 'ਚ ਮੌਜੂਦ ਸਾਰੇ ਲੋਕ ਇਸ ਐਪ ਰਾਹੀਂ ਕਨੈਕਟ ਹੋ ਸਕਣਗੇ ਅਤੇ ਫ੍ਰੀ 'ਚ ਚੈਟ, ਕਾਲ ਕਰ ਸਕਣਗੇ।
ਇਸ ਨੂੰ ਛੇਤੀ ਹੀ ਕਮਰਸ਼ੀਅਲ ਇਸਤੇਮਾਲ ਲਈ ਲਾਂਚ ਕੀਤਾ ਜਾਵੇਗਾ। ਡਾ. ਗੋਇਲ ਨੇ ਦੱਸਿਆ ਕਿ ਡਿਜੀਟਲ ਇੰਡੀਆ ਮਿਸ਼ਨ ਲਈ ਇਹ ਐਪ ਕਾਰਗਰ ਸਿੱਧ ਹੋਵੇਗਾ। ਇਹ ਐਪ ਲੈਪਟਾਪ ਤੋਂ ਲੈਪਟਾਪ ਅਤੇ ਮੋਬਾਇਲ ਤੋਂ ਮੋਬਾਇਲ ਚੈਟ ਲਈ ਉਪਯੋਗੀ ਸਾਬਤ ਹੋਵੇਗਾ। ਉਨ੍ਹਾਂ ਨਾਲ ਯੂਨੀਵਰਸਿਟੀ ਦੇ ਸੈਕਰੇਟਰੀ ਗਵਰਨਿੰਗ ਬਾਡੀ ਗੌਰਵ ਝੁਨਝੁਨਵਾਲਾ, ਵੀ.ਸੀ. ਡਾ. ਸ਼ਕਤੀ ਕੁਮਾਰ ਮੌਜੂਦ ਰਹੇ। ਤੁਹਾਨੂੰ ਦਸ ਦਈਏ ਕਿ ਟੀਮ ਨੇ ਕਰੀਬ 6 ਮਹੀਨਿਆਂ ਤੱਕ ਇਸ ਪ੍ਰਾਜੈਕਟ 'ਤੇ ਕੰਮ ਕੀਤਾ।
ਨੌਕਰੀ ਦੀ ਤਲਾਸ਼ 'ਚ ਖੁਦ ਨੂੰ Flipkart 'ਤੇ ਕੀਤਾ ਨਿਲਾਮ
NEXT STORY