ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ Vivo Y12s ਸਮਾਰਟਫੋਨ ਨੂੰ ਹਾਂਗਕਾਂਗ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 5000mAh ਦੀ ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ’ਚ ਫੇਸ ਅਨਲਾਕ, ਫਿੰਗਰਪ੍ਰਿੰਟ ਸਕੈਨਰ ਦੇ ਨਾਲ ਕੁਲ ਤਿੰਨ ਕੈਮਰਿਆਂ ਦੀ ਸੁਪੋਰਟ ਮਿਲਦੀ ਹੈ। Vivo Y12s ਸਮਾਰਟਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 1,098 HK (ਕਰੀਬ 10,540 ਰੁਪਏ) ਹੈ। ਇਸ ਫੋਨ ਨੂੰ Phantom Black ਅਤੇ Glacier Blue ਰੰਗਾਂ ’ਚ ਉਪਲੱਬਧ ਕੀਤਾ ਜਾਵੇਗਾ। ਫਿਲਹਾਲ ਇਸ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ।
Vivo Y12s ਦੇ ਫੀਚਰਜ਼
ਡਿਸਪਲੇਅ |
6.51 ਇੰਚ ਦੀ HD ਪਲੱਸ, IPS, LCD |
ਪ੍ਰੋਸੈਸਰ |
MediaTek Helio P35 |
ਰੈਮ |
3 ਜੀ.ਬੀ. |
ਸਟੋਰੇਜ |
32 ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡਰਾਇਡ 10 ਆਧਾਰਿਤ ਫਨਟਚ OS 11 |
ਰੀਅਰ ਕੈਮਰਾ |
13MP (ਪ੍ਰਾਈਮਰੀ)+2MP (ਸੈਕੇਂਡਰੀ) |
ਫਰੰਟ ਕੈਮਰਾ |
8MP |
ਬੈਟਰੀ |
5,000mAh |
ਕੁਨੈਕਟੀਵਿਟੀ |
4G VoLTE, ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ ਵਰਜ਼ਨ 5.0 ਅਤੇ 3.5mm ਹੈੱਡਫੋਨ ਜੈੱਕ |
ਨਵੀਂ ਜਨਰੇਸ਼ਨ ਕੀਆ ਕਾਰਨੀਵਲ ਹਾਈ-ਲੇਮੋਜਿਨ ਦਾ ਹੋਇਆ ਖੁਲਾਸਾ, ਜਾਣੋ ਫੀਚਰਜ਼
NEXT STORY