ਗੈਜੇਟ ਡੈਸਕ– ਵੀਵੋ ਨੇ ਆਪਣੀ Y-ਸੀਰੀਜ਼ ਦੇ ਨਵੇਂ ਸਮਾਰਟਫੋਨ Vivo Y21 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਅਤੇ ਆਕਟਾ-ਕੋਰ ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਆਉਣ ਵਾਲੇ ਇਸ ਫੋਨ ’ਚ 5,000mAh ਦੀ ਬੈਟਰੀ ਮਿਲਦੀ ਹੈ।
ਕੀਮਤ ਦੀ ਗੱਲ ਕਰੀਏ ਤਾਂ Vivo Y21 ਸਮਾਰਟਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,990 ਰੁਪਏ ਰੱਖੀ ਗਈ ਹੈ, ਉਥੇ ਹੀ ਇਸ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,490 ਰੁਪਏ ਹੈ। ਇਸ ਸਮਾਰਟਫੋਨ ਨੂੰ ਖਾਸਤੌਰ ’ਤੇ ਸ਼ਾਓਮੀ, ਸੈਮਸੰਗ, ਓਪੋ, ਰੀਅਲਮੀ ਅਤੇ ਪੋਕੋ ਦੇ ਸਮਾਰਟਫੋਨ ਨੂੰ ਜ਼ਬਰਦਸਤ ਟੱਕਰ ਦੇਣ ਲਈ ਲਿਆਇਆ ਗਿਆ ਹੈ। Vivo Y21 ਸਮਾਰਟਫੋਨ ਡਾਇਮੰਡ ਗਲੋ ਅਤੇ ਮਿਡਨਾਈਟ ਬਲਿਊ ਰੰਗ ’ਚ ਮਿਲੇਗਾ।
Vivo Y21 ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ IPS LCD (1600x720 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ - ਆਕਟਾ-ਕੋਰ ਹੀਲਿਓ ਪੀ35
ਰੈਮ - 8 ਜੀ.ਬੀ.
ਸਟੋਰੇਜ - 128 ਜੀ.ਬੀ.
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ ਫਨਟਚ 11.1 ਸਕਿਨ ਆਊਟ-ਆਫ-ਦਿ ਬਾਕਸ
ਰੀਅਰ ਕੈਮਰਾ - 13MP (ਮੇਨ ਕੈਮਰਾ)+ 2MP (ਡੈੱਫਥ ਸੈਂਸਰ)
ਫਰੰਟ ਕੈਮਰਾ - 8MP
ਬੈਟਰੀ - 5,000mAh (18 ਵਾਟ ਦੀ ਫਾਸਟ ਚਾਰਜਿੰਗ)
ਕੁਨੈਕਟੀਵਿਟੀ - ਡਿਊਲ ਸਿਮ ਸਲਾਟ, 4G VoLTE, ਵਾਈ-ਫਾਈ, ਬਲੂਟੁੱਥ 5.0, GPS, ਗਲੋਨਾਸ, 3.5mm ਆਡੀਓ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
4000 ਰੁਪਏ ਸਸਤਾ ਮਿਲ ਰਿਹੈ Realme ਦਾ ਇਹ 5 ਕੈਮਰਿਆਂ ਵਾਲਾ ਫੋਨ
NEXT STORY