ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਖਿਰਕਾਰ ਦੁਨੀਆ ਦੇ ਪਹਿਲੇ ਸਨੈਪਡ੍ਰੈਗਨ 680 ਪਾਵਰਡ ਸਮਾਰਟਫੋਨ ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ ਜਿਸਦੀ ਕੀਮਤ 1,399 ਚੀਨੀ ਯੁਆਨ (ਕਰੀਬ 16,700 ਰੁਪਏ) ਰੱਖੀ ਗਈ ਹੈ। ਇਸ ਨੂੰ ਫੌਗੀ ਨਾਈਟ ਅਤੇ ਹਰੂਮੀ ਬਲੂ ਰੰਗ ’ਚ ਵੀਵੋ ਦੀ ਚਾਈਨਾ ’ਚ ਮੌਜੂਦ ਵੈੱਬਸਾਈਟ ’ਤੇ ਉਪਲੱਬਧ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਨੂੰ ਜਲਦ ਹੀ ਕੰਪਨੀ ਭਾਰਤ ’ਚ ਵੀ ਉਪਲੱਬਧ ਕਰੇਗੀ।
Vivo Y32 ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ FHD+, 720x1600 ਪਿਕਸਲ ਰੈਜ਼ੋਲਿਊਸ਼ਨ
ਪ੍ਰੋਸੈਸਰ - ਸਨੈਪਡ੍ਰੈਗਨ ਦਾ ਆਕਟਾ-ਕੋਰ 680
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ OriginOS 1.0
ਰੀਅਰ ਕੈਮਰਾ - 13MP (ਪ੍ਰਾਈਮਰੀ ਸੈਂਸਰ)+2MP
ਫਰੰਟ ਕੈਮਰਾ - 8MP
ਬੈਟਰੀ - 5000mAh, 18W ਦੀ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - 4G VoLTE, Wi-Fi, ਬਲੂਟੁੱਥ v5.0, GPS/A-GPS, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ
ਲਾਂਚਿੰਗ ਦੇ ਦੋ ਮਹੀਨਿਆਂ ਬਾਅਦ ਭਾਰਤ ’ਚ ਡੀਲਰਸ਼ਿਪ ’ਤੇ ਪਹੁੰਚਣੀ ਸ਼ੁਰੂ ਹੋਈ KTM RC 125
NEXT STORY