ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਦਿੱਲੀ ਦੇ ਇਕ ਮੀਡੀਆ ਈਵੈਂਟ 'ਚ ਆਪਣੀ ਬਜਟ ਸ਼੍ਰੇਣੀ ਵਾਲਾ ਸਮਾਰਟਫੋਨ ਵੀਵੋ Y66 ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਹੁਣ ਯੂਜ਼ਰਸ ਲਈ ਭਾਰਤੀ ਬਾਜ਼ਾਰ 'ਚ ਉਪਲੱਬਧ ਹੈ। ਵੀਵੋ Y66 ਸੈਲਫੀ ਕੇਂਦਰਿਤ ਸਮਾਰਟਫੋਨ ਹੈ ਜਿਸ ਨੂੰ 16-ਮੈਗਾਪਿਕਸਲ ਫਰੰਟ ਕੈਮਰੇ ਦੇ ਨਾਲ ਪੇਸ਼ ਕੀਤਾ ਗਿਆ ਹੈ।
ਵੀਵੋ Y66 ਸਮਾਰਟਫੋਨ ਦੇ ਸਪੈਸੀਫਿਕੇਸ਼ਨਸ ਬਾਰੇ 'ਚ ਗੱਲ ਕਰੀਏ ਤਾਂ ਇਸ 'ਚ 5.5- ਇੰਚ ਦਾ ਐੱਚ. ਡੀ ਰੈਜ਼ੋਲਿਊਸ਼ਨ 1280x720 ਪਿਕਸਲ ਦੀ ਡਿਸਪਲੇ ਹੈ। ਵੀਵੋ Y66 ਨੂੰ ਆਕਟਾ-ਕੋਰ ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 3GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਇਕ੍ਰੋ ਐੱਸ. ਡੀ ਕਾਰਡ ਨਾਲ 256GB ਤੱਕ ਡਾਟਾ ਵੀ ਸਟੋਰ ਕੀਤਾ ਜਾ ਸਕਦਾ ਹੈ। ਵੀਵੋ Y66 ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਫਨਟਚ ਓ. ਐੱਸ 3.0 'ਤੇ ਆਧਾਰਿਤ ਹੈ।
ਪਾਵਰ ਬੈਕਅਪ ਲਈ 3000ਐੱਮ. ਏ. ਐੱਚ ਦੀ ਬੈਟਰੀ ਵੀ ਮੌਜੂਦ ਹੈ। ਇਸ ਸਮਾਰਟਫੋਨ 'ਚ 16- ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਅਤੇ 13- ਮੈਗਾਪਿਕਸਲ ਰਿਅਰ ਕੈਮਰਾ ਕੈਮਰਾ ਵੀ ਦਿੱਤਾ ਗਿਆ ਹੈ। ਵੀਵੋ Y66 ਦਾ ਭਾਰ 155 ਗਰਾਮ ਹੈ। ਇਹ ਸਮਰਟਫੋਨ ਕਰਾਉਨ ਗੋਲਡ ਅਤੇ ਮੈਟ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੈ। ਇਹ ਸਮਾਰਟਫੋਨ ਦੋਨੋਂ ਹੀ ਆਨਲਾਈਨ ਅਤੇ ਆਫਲਾਈਨ ਚੈਨਲਾਂ 'ਤੇ ਉਪਲੱਬਧ ਹੈ। ਇਸ ਸਮਾਰਟਫੋਨ ਦੀ ਕੀਮਤ 14,990 ਰੁਪਏ ਹੈ। ਕੰਪਨੀ ਨੇ ਸਾਵਨ ਮਿਊਜਿਕ ਐਪ ਦੇ ਨਾਲ ਭਾਗੀਦਾਰੀ ਕਰ ਕੇ ਯੂਜ਼ਰਸ ਨੂੰ 6 ਮਹੀਨੇ ਦਾ ਪ੍ਰੋ-ਸਬਸਕਰਿਪਸ਼ਨ ਆਫਰ ਕਰ ਰਿਹਾ ਹੈ।
Paytm ਨੇ ਕਨਾਡਾ 'ਚ ਲਾਂਚ ਕੀਤੀ ਆਪਣੀ ਡਿਜੀਟਲ ਪੇਮੇਂਟ ਸਰਵਿਸ
NEXT STORY