ਜਲੰਧਰ: ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਵੀਵੋ ਜਲਦੀ ਹੀ ਭਾਰਤੀ ਬਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਵੀਵੋ Y66 ਪੇਸ਼ ਕਰ ਸਕਦੀ ਹੈ। ਕਰਾਉਨ ਗੋਲਡ ਅਤੇ ਰੋਜ਼ ਗੋਲਡ ਕਵਰ ਵੇਰੀਅੰਟ 'ਚ ਭਾਰਤੀ ਰਿਸੈਲਰ ਵੈੱਬ ਸਾਈਟ 'ਤੇ ਲਿਸਟ ਹੋਏ ਸਮਾਰਟਫੋਨ ਦੀ ਕੀਮਤ 14,980 ਰੁਪਏ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਇਹ ਡਿਵਾਈਸ 'ਕਮਿੰਗ ਸੂਨ' ਦੇ ਟੈਗ ਨਾਲ ਲਿਸਟ 'ਚ ਹੈ।
ਵੀਵੋ ਦੀ ਇਸ 'ਚ 5.5 ਇੰਚ ਦੀ ਐਚ. ਡੀ. 2.5D ਕਵਰਡ ਗਲਾਸ ਡਿਸਪਲੇ ਮੋਜੂਦ ਹੈ, ਜੋ ਗੋਰਿੱਲਾ ਗਲਾਸ 3 ਨਾਲ ਪ੍ਰੋਟੈਕਟਡ ਹੈ। ਭਾਰਤ 'ਚ ਇਸ ਨੂੰ 1.5 GHz ਆਕਟ੍ਰਾਕੋਰ ਮੀਡੀਆ ਟੈਕ MT6750 ਪ੍ਰੋਸੈਸਰ ਦੇ ਨਾਲ ਆਉਣ ਦੀ ਉਮੀਦ ਹੈ। ਇਸ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਦੀ ਇੰਟਰਨਲ ਸਟੋਰੇਜ਼ ਮੋਜੂਦ ਹੈ। ਸਟੋਰੇਜ਼ ਨੂੰ ਮਾਈਕ੍ਰੋ-ਐਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈਅ ਜਾ ਸਕਦੀ ਹੈ। ਐਂਡ੍ਰਾਇਡ 601 ਮਾਰਸ਼ਮੈਲੋ ਅਪਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ ਪਾਵਰ ਦੇ ਲਈ 3300MAh ਦੀ ਬੈਟਰੀ ਮੌਜੂਦ ਹੈ ਜੋ ਕਵਿੱਕ ਚਾਰਜ਼ 2.0 ਟੈਕਨਾਲੋਜ਼ੀ ਨਾਲ ਲੈਸ ਹੈ।
ਫੋਟੋਗਰਾਫੀ ਲਈ ਇਸ ਸਮਾਰਟਫੋਨ 'ਚ 13MP ਦਾ ਰਿਅਰ ਕੈਮਰਾ LED ਫਲੈਸ਼ ਅਤੇ 5MP ਦਾ ਫੰ੍ਰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੇ ਲਈ ਇਸ ਸਮਾਰਟਫੋਨ 'ਚ 4G Volte ਡਿਊਲ ਸਿਮ, ਬਲੂਟੁੱਥ 4.1, ਇਕ ਮਾਈਕ੍ਰੋ USB ਪੋਰਟ, ਵਾਈ-ਫਾਈ, GPS ਵਰਗੇ ਫੀਚਰ ਮੋਜੂਦ ਹਨ।
ਜਿਓ ਨੇ ਏਅਰਟੈੱਲ, ਵੋਡਾਫੋਨ ਤੇ ਆਈਡੀਆ ਨੂੰ ਕਿਹਾ, ''ਹੈਪੀ ਵੈਲਨਟਾਈਨ ਡੇਅ'
NEXT STORY