ਗੈਜੇਟ ਡੈਸਕ– ਵੀਵੋ ਦਾ ਪ੍ਰਸਿੱਧ ਸਮਾਰਟਫੋਨ Vivo Y91i 500 ਰੁਪਏ ਸਸਤਾ ਹੋ ਗਿਆ ਹੈ। ਕੀਮਤ ’ਚ ਕਟੌਤ ਤੋਂ ਬਾਅਦ ਇਸ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,490 ਰੁਪਏ ਹੋ ਗਈ ਹੈ। ਫੋਨ ਦੀ ਨਵੀਂ ਕੀਮਤ ਕੰਪਨੀ ਦੀ ਵੈੱਬਸਾਈਟ ਦੇ ਨਾਲ ਐਮਾਜ਼ੋਨ ’ਤੇ ਵੀ ਅਪਡੇਟ ਹੋ ਗਈ ਹੈ। ਵੀਵੋ ਦਾ ਇਹ ਬਜਟ ਸਮਾਰਟਫੋਨ ਇਸੇ ਸਾਲ ਮਾਰਚ ’ਚ ਲਾਂਚ ਹੋਇਆ ਸੀ। Vivo Y91i ਦੀ ਕੀਮਤ ’ਚ ਕਟੌਤੀ ਦੀ ਜਾਣਕਾਰੀ ਮਹੇਸ਼ ਟੈਲੀਕਾਮ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਦਿੱਤੀ ਹੈ।
Vivo Y91i ਦੇ ਫੀਚਰਜ਼
ਫੋਨ ’ਚ 1520x720 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.22 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। 3 ਜੀ.ਬੀ. ਤਕ ਰੈਮ ਨਾਲ ਆਉਣ ਵਾਲੇ ਇਸ ਫੋਨ ’ਚ ਮੀਡੀਆਟੈੱਕ ਹੇਲੀਓ ਪੀ22 ਪ੍ਰੋਸੈਸਰ ਲੱਗਾ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਫੋਨ ਐਂਡਰਾਇਡ 8.1 ’ਤੇ ਬੇਸਡ ਫਨਟੱਚ ਓ.ਐੱਸ. 4.5 ਨਾਲ ਆਉਂਦਾ ਹੈ।
32 ਜੀ.ਬੀ. ਦੀ ਇੰਟਰਨਲ ਸਟੋਰੇਜ ਵਾਲੇ ਇਸ ਫੋਨ ਦੀ ਮੈਮਰੀ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਫੋਨ ’ਚ ਤੁਹਾਨੂੰ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਮਿਲੇਗਾ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਫੋਨ ਨੂੰ ਪਾਵਰ ਦੇਣਲਈ ਇਸ ਵਿਚ 4,030mAh ਦੀ ਬੈਟਰੀ ਲੱਗੀ ਹੈ। 163.5 ਗ੍ਰਾਮ ਦੇ ਭਾਰ ਵਾਲੇ ਇਸ ਫੋਨ ’ਚ ਕੁਨੈਕਟੀਵਿਟੀ ਲਈ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੂਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਫ.ਐੱਮ. ਰੇਡੀਓ, ਮਾਈਕ੍ਰੋ-ਯੂ.ਐੱਸ.ਬੀ. ਅਤੇ 3.5 ਮਿ.ਮੀ. ਹੈੱਡਫੋਨ ਜੈੱਕ ਵਰਗੇ ਫੀਚਰ ਦਿੱਤੇ ਗਏ ਹਨ।
ਮਾਈਕ੍ਰੋਮੈਕਸ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ, ਕੀਮਤ 6,999 ਰੁਪਏ ਤੋਂ ਸ਼ੁਰੂ
NEXT STORY