ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੀ Z ਸੀਰੀਜ਼ ਤਹਿਤ ਇਕ ਹੋਰ ਸਮਾਰਟਫੋਨ Vivo Z5i ਲਾਂਚ ਕਰ ਦਿੱਤਾ ਹੈ। ਅਜੇ ਇਹ ਫੋਨ ਸਿਰਫ ਚੀਨ ’ਚ ਲਾਂਚ ਕੀਤਾ ਗਿਆ ਹੈ। ਗੱਲ ਕਰੀਏ ਫੀਚਰਜ਼ ਦੀ ਤਾਂ ਇਹ ਫੋਨ ਟ੍ਰਿਪਲ ਰੀਅਰ ਕੈਮਰਾ, ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਫੋਨ ਦੇ ਫੀਚਰਜ਼ ਹਾਲ ਹੀ ’ਚ ਭਾਰਤ ’ਚ ਲਾਂਚ ਹੋਏ ਵੀਵੋ ਯੂ20 ਵਰਗੇ ਹੀ ਹਨ। ਦੋਵਾਂ ਸਮਾਰਟਫੋਨ ’ਚ ਬਸ ਰੈਮ ਦਾ ਫਰਕ ਹੈ ਵੀਵੋ ਯੂ20 ਫੋਨ 4 ਜੀ.ਬੀ. ਰੈਮ ਆਪਸ਼ਨ ਦੇ ਨਾਲ ਵੀ ਆਉਂਦਾ ਹੈ, ਜਦੋਂਕਿ Vivo Z5i ਸਿਰਫ 8 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ।
ਕੀਮਤ ਤੇ ਉਪਲੱਬਧਤਾ
ਇਸ ਫੋਨ ਦੀ ਕੀਮਤ ਚੀਨ ’ਚ 999 ਯੁਆਨ ਯਾਨੀ ਲਗਭਗ 10,000 ਰੁਪਏ ਹੈ। ਗੱਲ ਕਰੀਏ ਕਲਰ ਆਪਸ਼ਨ ਦੀ ਤਾਂ ਇਹ ਫੋਨ ਜੈੱਡ ਬਲਿਊ ਅਤੇ ਆਨਿਕਸ ਬਲੈਕ ਕਲਰ ਆਪਸ਼ਨ ’ਚ ਆਉਂਦਾ ਹੈ। ਇਹ ਫੋਨ ਚੀਨ ’ਚ ਹੁਣ ਸੇਲ ਲਈ ਉਪਲੱਬਧ ਹੈ।
Vivo Z5i ਦੇ ਫੀਚਰਜ਼
Vivo Z5i ਫੋਨ ’ਚ 1080x2340 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.53 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ 90.3 ਫੀਸਦੀ ਦੇ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਆਉਂਦਾ ਹੈ। ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਫੋਨ ’ਚ ਐਂਡਰਾਇਡ 9 ਪਾਈ ’ਤੇ ਬੇਸਡ Funtouch OS ਦਿੱਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ Sony IMX499 ਸੈਂਸਰ ਦੇ ਨਾਲ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਈਡ-ਐਂਗਲ ਲੈੱਨਜ਼ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਸੈਲਪੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5,000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ ਡਿਊਲ ਇੰਜਣ ਫਾਸਟ ਚਾਰਜਿੰਗ ਤਕਨੀਕ ਨਾਲ ਆਉਂਦੀ ਹੈ। ਫੋਨ ਦੇ ਰਿਟੇਲ ਬਾਕਸ ’ਚ 18 ਵਾਟ ਦਾ ਟਾਰਜਰ ਦਿੱਤਾ ਜਾ ਰਿਹਾ ਹੈ। ਇਹ ਫੋਨ ਸਿਰਫ ਇਕ ਹੀ ਸਟੋਰੇਜ ਆਪਸ਼ਨ 8 ਜੀ.ਬੀ.+128 ਜੀ.ਬੀ. ਦੇ ਨਾਲ ਆਉਂਦਾ ਹੈ।
TVS ਨੇ BS-6 ਇੰਜਣ ਦੇ ਨਾਲ ਭਾਰਤ ’ਚ ਲਾਂਚ ਕੀਤਾ ਜੁਪਿਟਰ ਕਲਾਸਿਕ
NEXT STORY