ਗੈਜੇਟ ਡੈਸਕ– ਵੋਡਾਫੋਨ-ਆਈਡੀਆ ਦੁਆਰਾ ਆਨਲਾਈਨ ਪ੍ਰੀਪੇਡ ਸਿਮ ਡਿਲੀਵਰੀ ਸਰਵਿਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਵਿਸਤਾਰ ਕੀਤੇ ਜਾਣ ਦੇ ਨਾਲ ਹੀ ਹੁਣ ਵੀ (Vi) ਦੁਆਰਾ ਕੰਪਨੀ ਦੀ ਵੈੱਬਸਾਈਟ ਤੋਂ ਆਨਲਾਈਨ ਸਿਮ ਆਰਡਰ ਕਰਨ ਵਾਲੇ ਗਾਹਕਾਂ ਨੂੰ 399 ਰੁਪਏ ਵਾਲਾ ਇਕ ਨਵਾਂ ‘ਡਿਜੀਟਲ ਐਕਸਕਲੂਜ਼ਿਵ’ ਪ੍ਰੀਪੇਡ ਪਲਾਨ ਆਫਰ ਕੀਤਾ ਜਾ ਰਿਹਾ ਹੈ। ਇਹ ਨਵਾਂ ਪਲਾਨ ਬਤੌਰ ਐੱਫ.ਆਰ.ਸੀ. ਪਲਾਨ ਪੇਸ਼ ਕੀਤਾ ਗਿਆ ਹੈ। ਜੋ ਗਾਹਕ ਨਵਾਂ ਵੀ ਸਿਮ ਕਾਰਡ ਕੰਪਨੀ ਦੇ ਆਨਲਾਈਨ ਸਟੋਰ ਤੋਂ ਖ਼ਰੀਦਣਗੇ ਉਨ੍ਹਾਂ ਨੂੰ 399 ਰੁਪਏ ਵਾਲੇ ਰੀਚਾਰਜ ਪਲਾਨ ਦਾ ਫਾਇਦਾ ਨਹੀਂ ਮਿਲੇਗਾ। ਉਨ੍ਹਾਂ ਕੋਲ 79 ਰੁਪਏ, 197 ਰੁਪਏ, 297 ਰੁਪਏ, 497 ਰੁਪਏ ਅਤੇ 647 ਰੁਪਏ ਵਾਲੇ ਐੱਫ.ਆਰ.ਸੀ. ਪਲਾਨ ਦੇ ਆਪਸ਼ਨ ਹੋਣਗੇ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਵੱਡੀ ਸਕਰੀਨ ’ਤੇ ਮਿਲੇਗਾ ਵੀਡੀਓ ਤੇ ਆਡੀਓ ਕਾਲਿੰਗ ਦਾ ਮਜ਼ਾ
ਵੀ ਦਾ 399 ਰੁਪਏ ਵਾਲਾ ਪ੍ਰੀਪੇਡ ਪਲਾਨ ਮੌਜੂਦਾ ਗਾਹਕਾਂ ਲਈ ਪਹਿਲਾਂ ਹੀ ਉਪਲੱਬਧ ਹੈ। ਇਹ ਪਲਾਨ ਰੋਜ਼ਾਨਾ 1.5 ਜੀ.ਬੀ. ਡਾਟਾ, ਵੌਇਸ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਨਾਲ ਆਉਂਦਾ ਹੈ। ਇਸ ਦੀ ਮਿਆਦ 56 ਦਿਨਾਂ ਦੀ ਹੈ। ਨਵੇਂ 399 ਰੁਪਏ ਵਾਲੇ ਐੱਫ.ਆਰ.ਸੀ. ਪਲਾਨ ਦਾ ਫਾਇਦਾ ਸਿਰਫ ਉਨ੍ਹਾਂ ਹੀ ਗਾਹਕਾਂ ਨੂੰ ਮਿਲੇਗਾ ਜੋ ਨਵਾਂ ਵੀ ਕੁਨੈਕਸ਼ਨ ਕੰਪਨੀ ਦੀ ਵੈੱਬਸਾਈਟ ਤੋਂ ਬੁੱਕ ਕਰਨਗੇ। ਇਸੇ ਕਾਰਨ ਵੀ ਦੁਆਰਾ ਇਸ ਪਲਾਨ ਨੂੰ ਡਿਜੀਟਲ ਐਕਸਕਲੂਜ਼ਿਵ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਕੰਪਨੀ ਦੁਆਰਾ 399 ਰੁਪਏ ਵਾਲੇ ਪਲਾਨ ਤੋਂ ਇਲਾਵਾ ਨਵਾਂ ਕੁਨੈਕਸ਼ਨ ਆਨਲਾਈਨ ਬੁੱਕ ਕਰਨ ਵਾਲੇ ਗਾਹਕਾਂ ਨੂੰ 297 ਰੁਪਏ ਵਾਲਾ ਪਲਾਨ ਵੀ ਆਫਰ ਕੀਤਾ ਜਾ ਰਿਹਾ ਹੈ। ਇਹ ਪਲਾਨ ਰੋਜ਼ਾਨਾ 1.5 ਜੀ.ਬੀ. ਡਾਟਾ, ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਨਾਲ ਆਉਂਦਾ ਹੈ। ਇਸ ਦੀ ਮਿਆਦ 28 ਦਿਨਾਂ ਦੀ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹੁਣ ਵੀ ਦੁਆਰਾ ਦੇਸ਼ ਦੇ ਜ਼ਿਆਦਾ ਲੋਕੇਸ਼ਨਾਂ ’ਚ ਡਿਲੀਵਰ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਸਿਮ ਕਾਰਡ ਡਿਲੀਵਰੀ ਸਰਵਿਸ ਤੇਲੰਗਾਨਾ ’ਚ ਉਪਲੱਬਧ ਨਹੀਂ ਸੀ। ਹਾਲਾਂਕਿ, ਹੁਣ ਇਹ ਸਰਵਿਸਉਥੇ ਵੀ ਉਪਲੱਬਧ ਕਰਵਾ ਦਿੱਤੀ ਗਈ ਹੈ।
iPhone XR ਨੂੰ ਘੱਟ ਕੀਮਤ ’ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲਣਗੇ ਜ਼ਬਰਦਸਤ ਆਫਰ
NEXT STORY