ਗੈਜੇਟ ਡੈਸਕ– ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ ਪਲਾਨ ਜਲਦ ਹੀ 25 ਫੀਸਦੀ ਤਕ ਮਹਿੰਗੇ ਹੋ ਸਕਦੇ ਹਨ। ਹੁਣ ਦਸੰਬਰ ਦੀ ਸ਼ੁਰੂਆਤ ਦੇ ਨਾਲ ਹੀ ਵੋਡਾਫੋਨ-ਆਈਡੀਆ ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਟੈਰਿਫ ਪਲਾਨ ਮਹਿੰਗਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਕੰਪਨੀ ਨੇ ਆਪਣੇ ਦੋ ਪ੍ਰਸਿੱਧ ਪੋਸਟਪੇਡ ਪਲਾਨਾਂ ਨੂੰ 50 ਰੁਪਏ ਮਹਿੰਗਾ ਕਰ ਦਿੱਤਾ ਹੈ। ਇਹ ਪਲਾਨ 598 ਰੁਪਏ ਅਤੇ 749 ਰੁਪਏ ਵਾਲੇ ਹਨ। ਹੁਣ 598 ਰੁਪਏ ਵਾਲੇ ਪਲਾਨ ਦੀ ਸਰਵਿਸ ਲੈਣ ਲਈ ਗਾਹਕਾਂ ਨੂੰ 649 ਰੁਪਏ ਦੇਣੇ ਹੋਣਗੇ। ਉਥੇ ਹੀ 749 ਰੁਪਏ ਵਾਲੇ ਪਲਾਨ ਨੂੰ ਹੁਣ 799 ਰੁਪਏ ਦੇ ਰੈਂਟਲ ’ਤੇ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
649 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
ਵੋਡਾਫੋਨ-ਆਈਡੀਆ ਦੇ ਇਸ ਪਲਾਨ ’ਚ ਗਾਹਕਾਂ ਨੂੰ ਕੁਲ 80 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਹ ਇਕ ਫੈਮਲੀ ਪਲਾਨ ਹੈ ਅਤੇ ਇਸ ਲਈ ਇਸ ਵਿਚ ਮਿਲਣ ਵਾਲਾ ਡਾਟਾ ਪ੍ਰਾਈਮਰੀ ਅਤੇ ਸੈਕੇਂਡਰੀ ਕੁਨੈਕਸ਼ਨ ’ਚ ਸਪਲਿਟ ਹੁੰਦਾ ਹੈ। ਪ੍ਰਾਈਮਰੀ ਕੁਨੈਕਸ਼ਨ ਨੂੰ ਇਸ ਪਲਾਨ ’ਚ 50 ਜੀ.ਬੀ. ਅਤੇ ਸੈਕੇਂਡਰੀ ਕੁਨੈਕਸ਼ਨ ਨੂੰ ਇਸ ਪਲਾਨ ’ਚ 30 ਜੀ.ਬੀ. ਡਾਟਾ ਮਿਲਦਾ ਹੈ। ਪਲਾਨ ਦੀ ਖ਼ਾਸ ਗੱਲ ਹੈ ਕਿ ਇਸ ਵਿਚ ਇਕ ਮਹੀਨੇ ਲਈ ਮੁਫ਼ਤ 100 ਐੱਸ.ਐੱਮ.ਐੱਸ. ਦੇ ਨਾਲ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
799 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦੇ
ਕੰਪਨੀ ਆਪਣੇ ਇਸ ਪੋਸਟਪੇਡ ਪਲਾਨ ’ਚ 120 ਜੀ.ਬੀ. ਡਾਟਾ ਦੇ ਰਹੀ ਹੈ। ਇਸ ਫੈਮਲੀ ਪਲਾਨ ’ਚ ਪ੍ਰਾਈਮਰੀ ਯੂਜ਼ਰ ਨੂੰ 60 ਜੀ.ਬੀ. ਅਤੇ ਬਾਕੀ ਦੋ ਯੂਜ਼ਰਸ ਨੂੰ 30-30 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਪਲਾਨ ’ਚ ਵੀ ਕੰਪਨੀ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਅਤੇ ਇਕ ਮਹੀਨੇ ਲਈ 100 ਐੱਸ.ਐੱਮ.ਐੱਸ. ਮੁਫ਼ਤ ਦੇ ਰਹੀ ਹੈ।
ਇਹ ਵੀ ਪੜ੍ਹੋ– ਸ਼ਾਓਮੀ ਭਾਰਤ ’ਚ ਲਿਆਏਗੀ ਸਭ ਤੋਂ ਸਸਤਾ 5G ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ
ਦੋਵਾਂ ਪਲਾਨਾਂ ’ਚ ਮਿਲਣ ਵਾਲੇ ਹੋਰ ਫਾਇਦੇ
ਦੋਵਾਂ ਪਲਾਨਾਂ ’ਚ ਮਿਲਣ ਵਾਲੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਪ੍ਰਾਈਮਰੀ ਕੁਨੈਕਸ਼ਨ ਨੂੰ ਐਮਾਜ਼ੋਨ ਪ੍ਰਾਈਮ ਅਤੇ Vi ਮੂਵੀਜ਼ ਐਂਡ ਟੀ.ਵੀ. ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ। ਉਥੇ ਹੀ ਦੋਵਾਂ ਪਲਾਨਾਂ ਦੇ ਨਾਨ-ਪ੍ਰਾਈਮਰੀ ਕੁਨੈਕਸ਼ਨ ਨੂੰ ਕੰਪਨੀ ਸਿਰਫ ਵੀ ਮੂਵੀਜ਼ ਅਤੇ ਟੀ.ਵੀ. ਦਾ ਹੀ ਮੁਫ਼ਤ ਸਬਸਕ੍ਰਿਪਸ਼ਨ ਆਫਰ ਕਰ ਰਹੀ ਹੈ।
ਫੇਸਬੁੱਕ ਅਗਲੇ ਸਾਲ ਯੂਕੇ 'ਚ ਕਰੇਗੀ ਨਿਊਜ਼ ਸਮੱਗਰੀ ਲਈ ਭੁਗਤਾਨ
NEXT STORY