ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦ ਹੀ ਭਾਰਤ ’ਚ ਆਪਣਾ ਸਸਤਾ 5ਜੀ ਸਮਾਰਟਫੋਨ ਲਾਂਚ ਕਰੇਗੀ। ਸ਼ਾਓਮੀ ਦਾ ਨਵਾਂ 5ਜੀ ਸਮਾਰਟਫੋਨ Redmi Note 9 5G ਹੋਵੇਗਾ। ਇਸ ਨੂੰ ਭਾਰਤ ’ਚ ਕਰੀਬ 15,000 ਰੁਪਏ ਤੋਂ ਘੱਟ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ। Redmi Note 9 5G ਸਮਾਰਟਫੋਨ ਨੂੰ ਚੀਨ ’ਚ ਲਾਂਚ ਕਰ ਦਿੱਤਾ ਗਿਆ ਹੈ। ਰੈੱਡਮੀ ਨੋਟ 9 5ਜੀ ਸਮਾਰਟਫੋਨ ਦੀ ਚੀਨ ’ਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਸ਼ੁਰੂਆਤੀ ਮਾਡਲ ਦੀ ਕੀਮਤ 14,600 ਰੁਪਏ ਹੈ। ਜੇਕਰ ਰੈੱਡਮੀ ਨੋਟ 9 5ਜੀ ਇਸੇ ਕੀਮਤ ’ਚ ਭਾਰਤ ’ਚ ਲਾਂਚ ਹਵੇਗਾ ਤਾਂ ਇਹ ਭਾਰਤ ਦਾ ਸਭ ਤੋਂ ਸਸਤਾ 5ਜੀ ਫੋਨ ਬਣ ਜਾਵੇਗਾ।
Moto G 5G ਨਾਲ ਹੋਵੇਗਾ ਟੱਕਰ
ਮੌਜੂਦਾ ਸਮੇਂ ’ਚ ਭਾਰਤ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ Moto G 5G ਹੈ, ਜਿਸ ਦੀ ਹਾਲ ਹੀ ’ਚ ਲਾਂਚਿੰਗ ਹੋਈ ਹੈ। Moto G 5G ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ ਹੈ। ਰੈੱਡਮੀ ਨੋਟ 9 5ਜੀ ਸਮਾਰਟਫੋਨ ਦੇ ਹੋਰ ਸਟੋਰੇਜ ਮਾਡਲ ਵੀ ਲਾਂਚ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ ਵੀ Moto G 5G ਸਮਾਰਟਫੋਨ ਨਾਲੋਂ ਘੱਟ ਹੈ। ਰੈੱਡਮੀ ਨੋਟ 9 5ਜੀ ਦੇ 8 ਜੀ.ਬੀ ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,900 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,000 ਰੁਪਏ ਹੈ।
Redmi Note 9 5G ਦੇ ਫੀਚਰਜ਼
ਫੋਨ ’ਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ ਪੰਚ ਹੋਲ ਡਿਸਪਲੇਅ ਦਿੱਤੀ ਗਈ ਹੈ। ਫੋਨ MediaTek Dimensity 800U SoC ਸੁਪੋਰਟ ਨਾਲ ਆਉਂਦਾ ਹੈ। ਫੋਨ ’ਚ 8 ਜੀ.ਬੀ. ਰੈਮ ਦੀ ਸੁਪੋਰਟ ਮਿਲੇਗੀ। ਫੋਨ ਦੇ ਰੀਅਰ ਪੈਨਲ ’ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਲੈੱਨਜ਼, 2 ਮੈਗਾਪਿਕਸਲ ਦੇ ਡੈਪਥ ਸੈਂਸਰ ਦੀ ਸੁਪੋਰਟ ਦਿੱਤੀ ਗਈ ਹੈ। ਫੋਨ ਦੇ ਫਰੰਟ ’ਚ 13 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਐਂਡਰਾਇਡ 10 ਬੇਸਡ MIUI 12 ਆਊਟ ਆਫ ਦਿ ਬਾਕਸ ’ਤੇ ਕੰਮ ਕਰਦਾ ਹੈ।
ਗੂਗਲ ਪਲੇਅ ਸਟੋਰ ’ਤੇ ਲਿਸਟ ਹੋਈ FAU-G ਗੇਮ, ਇੰਝ ਕਰੋ ਰਜਿਸਟ੍ਰੇਸ਼ਨ
NEXT STORY