ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਇਕ ਵਾਰ ਫਿਰ ਤੋਂ ਆਪਣੇ ਪ੍ਰੀਪੇਡ ਪਲਾਨ ਅਪਡੇਟ ਕੀਤੇ ਹਨ। ਕੰਪਨੀ ਨੇ ਹੁਣ ਇਕੱਠੇ 4 ਨਵੇਂ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 155 ਰੁਪਏ ਹੈ। ਵੋਡਾਫੋਨ-ਆਈਡੀਆ ਨੇ 155 ਰੁਪਏ, 239 ਰੁਪਏ, 666 ਰੁਪਏ ਅਤੇ 699 ਰੁਪਏ ਦੇ ਪਲਾਨ ਲਾਂਚ ਕੀਤੇ ਹਨ। Vi ਦੇ ਇਨ੍ਹਾਂ ਪਲਾਨਸ ਨੂੰ ਮੋਬਾਇਲ ਐਪ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਸ ’ਚ ਮਿਲਣ ਵਾਲੇ ਫਾਇਦਿਆਂ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– ਜਿਓ ਨੇ ਲਾਂਚ ਕੀਤਾ 1 ਰੁਪਏ ਵਾਲਾ ਨਵਾਂ ਪਲਾਨ, 30 ਦਿਨਾਂ ਤਕ ਮਿਲਣਗੇ ਇਹ ਫਾਇਦੇ
Vi ਦੇ ਨਵੇਂ ਪਲਾਨਸ ਦੇ ਫਾਇਦੇ
ਸਭ ਤੋਂ ਪਹਿਲਾਂ 155 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ ਦੇ ਨਾਲ 24 ਦਿਨਾਂ ਦੀ ਮਿਆਦ ਮਿਲ ਰਹੀ ਹੈ। ਇਸਤੋਂ ਇਲਾਵਾ ਇਸ ਪਲਾਨ ’ਚ 1 ਜੀ.ਬੀ. ਡਾਟਾ ਅਤੇ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੇ ਨਾਲ 300 SMS ਮਿਲ ਰਹੇ ਹਨ।
239 ਰੁਪਏ ਵਾਲੇ ਨਵੇਂ ਪ੍ਰੀਪੇਡ ਪਲਾਨ ’ਚ ਵੀ 24 ਦਿਨਾਂ ਦੀ ਮਿਆਦ ਮਿਲ ਰਹੀ ਹੈ ਪਰ ਇਸ ਵਿਚ ਕੁੱਲ 1 ਜੀ.ਬੀ. ਦੀ ਥਾਂ ਰੋਜ਼ਾਨਾ 1 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸ ਪਲਾਨ ਦੇ ਨਾਲ ਵੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਇਸ ਵਿਚ ਰੋਜ਼ਾਨਾ 100 SMS ਮਿਲਣਗੇ।
ਇਹ ਵੀ ਪੜ੍ਹੋ– ਦੂਰਸੰਚਾਰ ਉਦਯੋਗ ਨੂੰ ਰਿਆਇਤੀ ਕੀਮਤਾਂ ’ਤੇ ਸਪੈਕਟ੍ਰਮ ਅਲਾਟਮੈਂਟ ਦੀ ਉਮੀਦ : ਰਵਿੰਦਰ ਟੱਕਰ
666 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਹ ਰੋਜ਼ਾਨਾ 1.5 ਜੀ.ਬੀ. ਡਾਟਾ ਵਾਲਾ ਪਲਾਨ ਹੈ। ਇਸ ਪਲਾਨ ਦੀ ਮਿਆਦ 77 ਦਿਨਾਂ ਹੈ। ਇਸ ਪਲਾਨ ’ਚ ਵੀ ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 100 SMS ਮਿਲਣਗੇ। ਇਸ ਪਲਾਨ ਦੇ ਨਾਲ ਰਾਤ ਨੂੰ ਅਨਲਿਮਟਿਡ ਵੀਡੀਓ ਸਟਰੀਮਿੰਗ, ਵਿਕੈਂਡ ਡਾਟਾ ਰੋਲਓਵਰ ਵਰਗੇ ਆਫਰਸ ਵੀ ਹਨ।
ਹੁਣ ਵੋਡਾਫੋਨ-ਆਈਡੀਆ ਦੇ 699 ਰੁਪਏ ਵਾਲੇ ਪਲਾਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ 56 ਦਿਨਾਂ ਦੀ ਮਿਆਦ ਮਿਲ ਰਹੀ ਹੈ। ਇਸ ਪਲਾਨ ਦੇ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਵੀ ਹੈ। ਇਸ ਵਿਚ ਵੀ ਡਾਟਾ ਡਿਵਾਈਟ, ਵਿਕੈਂਡ ਡਾਟਾ ਰੋਲਓਵਰ ਅਤੇ ਬਿੰਜ ਆਲ ਨਾਈਟ ਦੀ ਸੁਵਿਧਾ ਹੈ।
ਇਹ ਵੀ ਪੜ੍ਹੋ– ਅੰਬਾਨੀ ਨੇ 5ਜੀ ਸੇਵਾਵਾਂ ਨੂੰ ਲਾਗੂ ਕਰਨ, ਸੇਵਾਵਾਂ ਦੇ ਸਸਤਾ ਹੋਣ ਦੀ ਕੀਤੀ ਵਕਾਲਤ
Moto G51 5G ਦੀ ਭਾਰਤ ’ਚ ਪਹਿਲੀ ਸੇਲ ਅੱਜ, 15 ਹਜ਼ਾਰ ਤੋਂ ਘੱਟ ’ਚ ਮਿਲੇਗਾ ਇਹ 5ਜੀ ਫੋਨ
NEXT STORY