ਜਲੰਧਰ- ਟੈਲੀਕਾਮ ਕੰਪਨੀ ਵੋਡਾਫੋਨ ਨੇ 159 ਰੁਪਏ ਦਾ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਨਵੇਂ ਪਲਾਨ 'ਚ ਯੂਜ਼ਰਸ ਨੂੰ ਅਨਲਿਮਿਟਿਡ ਕਾਲਿੰਗ ਤੋ ਇਲਾਵਾ 28 ਜੀ. ਬੀ 3ਜੀ/4ਜੀ ਡਾਟਾ 28 ਦਿਨ ਦੀ ਮਿਆਦ ਦੇ ਨਾਲ ਮਿਲੇਗਾ। ਮਤਲਬ ਯੂਜ਼ਰ ਨੂੰ 1ਜੀ. ਬੀ ਹਾਈ ਸਪੀਡ ਡਾਟਾ ਰੋਜ਼ਾਨਾ ਮਿਲੇਗਾ। ਰਿਪੋਰਟ ਮੁਤਾਬਕ ਕੰਪਨੀ ਨੇ ਇਹ ਪਲਾਨ ਭਾਰਤ ਦੇ ਸਾਰੇ ਸਰਕਿਲਸ ਲਈ ਜਾਰੀ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੇ ਇਸ ਨਵੇਂ ਪਲਾਨ ਦੀ ਸਿੱਧੀ ਟੱਕਰ ਏਅਰਟੈੱਲ ਤੇ ਰਿਲਾਇੰਸ ਜੀਓ ਦੇ 149 ਰੁਪਏ ਵਾਲੇ ਪਲਾਨ ਤੋਂ ਹੋਵੇਗੀ।

ਦੱਸਿਆ ਜਾ ਰਿਹਾ ਹੈ ਕਿ ਇਸ ਪਲਾਨ ਦਾ ਫ਼ਾਇਦਾ ਕੰਪਨੀ ਦੇ ਸਾਰੇ ਗਾਹਕਾਂ ਨੂੰ ਮਿਲੇਗਾ। ਅਨਲਿਮਟਿਡ ਕਾਲਿੰਗ 'ਚ ਗਾਹਕ ਨੂੰ ਇਕ ਦਿਨ ਲਈ 250 ਮਿੰਟ ਤੇ 1 ਹਫਤੇ ਲਈ 1000 ਮਿੰਟ ਮਿਲਣਗੇ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵੋਡਾਫੋਨ ਕੁਝ ਸਰਕਿਲਸ 'ਚ ਗਾਹਕਾਂ ਨੂੰ 100 ਐੱਸ. ਐੱਮ. ਐੱਸ/ਰੋਜ਼ਾਨਾ ਤਾਂ ਕੁਝ 'ਚ ਮਹੀਨੇ ਭਰ ਲਈ 100 ਐੱਸ. ਐੱਮ. ਐੱਸ ਦੇ ਰਿਹੇ ਹੈ।
Reliance Jio ਦੇ 149 ਰੁਪਏ ਵਾਲੇ ਪਲਾਨ 'ਚ ਯੂਜ਼ਰ ਨੂੰ ਅਨਲਿਮਟਿਡ ਵੁਆਇਸ ਕਾਲਿੰਗ, ਰੋਜ਼ਾਨਾ 100 ਐੱਸ. ਐੈੱਮ. ਐੱਸ ਤੇ ਹਰ ਦਿਨ 1 ਜੀ. ਬੀ 4ਜੀ ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਤੋਂ ਇਲਾਵਾ ਜਿਓ ਐਂਟਰਟੇਨਮੈਂਟ ਐਪ ਤੇ ਜਿਓ ਸਰਵਿਸ ਫ੍ਰੀ ਦਿੱਤੀ ਜਾਂਦੀ ਹੈ।
ਇਸ ਪਲਾਨ 'ਚ Airtel ਯੂਜਰ ਨੂੰ ਅਨਲਿਮਿਟਿਡ ਵੁਆਇਸ ਕਾਲਿੰਗ, ਰੋਜ਼ਾਨਾ 100 ਐੱਸ. ਐੱਮ. ਐੈੱਸ ਤੇ ਰੋਜ਼ਾਨਾ 1 ਜੀ. ਬੀ 4ਜੀ ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦਾ 28 ਦਿਨਾਂ ਦੀ ਹੈ।
BSNL ਨੇ ਰੱਖੜੀ ਦੇ ਮੌਕੇ 'ਤੇ ਪੇਸ਼ ਕੀਤਾ ਸਪੈਸ਼ਲ ਪ੍ਰੀਪੇਡ ਪਲਾਨ
NEXT STORY