ਜਲੰਧਰ— ਟੈਲੀਵਿਜ਼ਨ ਨਿਰਮਾਤਾ ਕੰਪਨੀ ਵੀਯੂ (VU) ਨੇ ਭਾਰਤ 'ਚ ਕਿਫਾਇਤੀ ਦਰਾਂ 'ਤੇ ਸਮਾਰਟ ਟੈਲੀਵਿਜ਼ਨ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਸ ਪ੍ਰਿਮੀਅਮ ਸਮਾਰਟ ਟੀ.ਵੀ. ਰੇਂਜ 'ਚ ਚਾਰ ਮਾਡਲਸ ਉਪਲੱਬਧ ਕੀਤੇ ਗਏ ਹਨ ਜਿਸ ਵਿਚ 32-ਇੰਚ ਟੀ.ਵੀ. ਨੂੰ 20,000 ਰੁਪਏ ਦੀ ਕੀਮਤ 'ਚ, 40-ਇੰਚ ਫੁੱਲ-ਐੱਚ.ਡੀ. ਟੀ.ਵੀ. ਨੂੰ 30,000 ਰੁਪਏ ਦੀ ਕੀਮਤ 'ਚ, 50-ਇੰਚ ਫੁੱਲ-ਐੱਚ.ਡੀ. ਟੀ.ਵੀ. ਨੂੰ 42,000 ਰੁਪਏ ਦੀ ਕੀਮਤ 'ਚ ਅਤੇ 55-ਇੰਚ ਫੁੱਲ-ਐੱਚ.ਡੀ. ਟੀ.ਵੀ. ਨੂੰ 52,000 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ ਨੂੰ ਖਰੀਦਣ ਦੀ ਇੱਛਾ ਰੱਖਣ ਵਾਲੇ ਗਾਹਕ ਇਨ੍ਹਾਂ ਸਮਾਰਟ ਟੈਲੀਵਿਜ਼ਨਾਂ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ।
ਇਸ ਵਿਚ ਸ਼ਾਮਲ ਸਮਾਰਟ ਕੁਨੈਕਟੀਵਿਟੀ ਨਾਲ ਯੂਜ਼ਰ ਬਿਲਟ-ਇੰਨ ਬ੍ਰਾਊਜ਼ਰ 'ਚ ਇੰਟਰਨੈੱਟ ਐਕਸੈਸ ਕਰ ਸਕੋਗੇ। ਇਨ੍ਹਾਂ ਟੈਲੀਵਿਜ਼ਨ ਸੈੱਟਸ 'ਚ ਨੈਟਫਲਿੱਕਸ, ਯੂਟਿਊਬ, ਫੇਸਬੁੱਕ ਅਤੇ ਐਕਿਊਵੈਦਰ ਵਰਗੇ ਐਪ ਪਹਿਲਾਂ ਤੋਂ ਇੰਸਟਾਲ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਟੀ.ਵੀ. ਸੈੱਟਾਂ ਦੇ ਰਿਮੋਟ ਕੰਟਰੋਲ 'ਚ ਨੈੱਟਫਲਿੱਕਸ ਅਤੇ ਯੂਟਿਊਬ ਲਈ ਅਲੱਗ ਤੋਂ ਬਟਨ ਮੌਜੂਦ ਹੈ।
ਇਨ੍ਹਾਂ ਨਵੇਂ ਸਮਾਰਟ ਟੈਲੀਵਿਜ਼ਨਾਂ ਨੂੰ ਲਾਂਚ ਕਰਦੇ ਸਮੇਂ ਵੀਯੂ ਟੈਕਨਾਲੋਜੀਜ਼ ਦੀ ਸੀ.ਈ.ਓ. ਦੇਵਿਤਾ ਸਰਾਫ ਨੇ ਕਿਹਾ ਕਿ ਹਮੇਸ਼ਾ ਟੀ.ਵੀ. ਨੂੰ ਇਕ ਇਡੀਅਟ ਬਾਕਸ ਦਾ ਨਾਂ ਦਿੱਤਾ ਗਿਆ ਹੈ। ਇਸ ਲਈ ਸਾਡੀ ਕੋਸ਼ਿਸ਼ ਇਸ ਨੂੰ ਥੋੜ੍ਹਾ ਸਮਾਰਟ ਬਣਾਉਣ ਦੀ ਹੈ। ਕੁਝ ਨਵਾਂ ਕਰਨ ਦੀ ਚਾਹ 'ਚ ਅਸੀਂ ਪ੍ਰਿਮੀਅਮ ਸਮਾਰਟ ਟੀ.ਵੀ. ਬਣਾਏ ਹਨ ਜੋ ਕਵਾਡ-ਕੋਰ ਪ੍ਰੋਸੈਸਰ ਨਾਲ ਲੈਸ ਹਨ।
ਇਸ ਐਪ ਨਾਲ 50 ਫ਼ੀਸਦੀ ਤੱਕ ਵੱਧ ਜਾਵੇਗੀ ਤੁਹਾਡੇ ਡਿਵਾਇਸ ਦੀ ਬੈਟਰੀ ਲਾਈਫ
NEXT STORY