ਜਲੰਧਰ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਲੰਡਨ 'ਚ ਆਯੋਜਿਤ ਆਪਣੇ ਇਵੈਂਟ ਦੌਰਾਨ ਲੋਕਾਂ ਦੇ ਇੰਤਜ਼ਾਰ ਨੂੰ ਖਤਮ ਕਰਦੇ ਹੋਏ ਆਪਣੇ ਲੇਟੈਸਟ ਸਮਾਰਟਫੋਨ ਵਨਪਲੱਸ 6 ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਕੰਪਨੀ ਦੇ ਫਾਓਂਡਰ ਕਰਲ ਪਾਈ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਲੇਟੈਸਟ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਦਿੱਤਾ ਗਿਆ ਡਿਊਲ ਰੀਅਰ ਕੈਮਰਾ ਹੈ। ਇਸ ਦੇ ਰੀਅਰ 'ਚ ਦੋ ਕੈਮਰੇ ਸੈਂਸਰ ਲੱਗੇ ਹਨ ਜਿਨ੍ਹਾਂ ਚੋਂ ਇਕ 20 ਮੈਗਾਪਿਕਸਲ ਦਾ ਕੈਮਰਾ ਹੈ ਅਤੇ ਉੱਥੇ 16 ਮੈਗਾਪਿਕਸਲ ਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸਮਾਰਟਫੋਨ ਕਲੀਅਰ ਕਰੀਸਪ ਤਸਵੀਰਾਂ ਨੂੰ ਕਲਿਕ ਕਰਨ 'ਚ ਕਾਫੀ ਮਦਦ ਕਰੇਗਾ।
ਕੀਮਤ
ਇਸ ਦੇ 6 ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 529 ਡਾਲਰ (ਲਗਭਗ 35 ਹਜ਼ਾਰ 800 ਰੁਪਏ) ਰੱਖੀ ਗਈ ਹੈ।
ਵਨਪਲੱਸ ਦੇ 8 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 579 ਡਾਲਰ (ਲਗਭਗ 39 ਹਜ਼ਾਰ 200 ਰੁਪਏ) ਹੈ।
ਇਸ ਦੇ ਟਾਪ ਵੇਰੀਐਂਟ 8 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਦੀ ਕੀਮਤ 629 ਡਾਲਰ (ਲਗਭਗ 42 ਹਜ਼ਾਰ 500 ਰੁਪਏ) ਰੱਖੀ ਗਈ ਹੈ।
ਇਸ ਨੂੰ 22 ਮਈ ਨੂੰ ਭਾਰਤ 'ਚ ਉਪਲੱਬਧ ਕੀਤਾ ਜਾਵੇਗਾ। ਉੱਥੇ ਇਸ ਦਾ ਲਿਮਟਿਡ ਐਡੀਸ਼ਨ ਮਾਡਲ 5 ਜੂਨ ਨੂੰ ਉਪਲੱਬਧ ਹੋਵੇਗਾ।
ਵਨਪਲੱਸ 6 ਦੇ ਸਪੈਸੀਫਿਕੇਸ਼ਨ
ਬਿਹਤਰੀਨ ਵੱਡੀ ਡਿਸਪਲੇਅ
ਵਨਪਲੱਸ 6 'ਚ 6.28 ਇੰਚ ਸਾਈਜ਼ ਦੀ ਵੱਡੀ ਡਿਸਪਲੇਅ ਦਿੱਤੀ ਗਈ ਹੈ। ਇਸ ਨੂੰ ਕੰਪਨੀ ਨੇ 19:9 ਫੁੱਲ ਆਪਟੀਕ ਸਕਰੀਨ ਦੱਸਿਆ ਹੈ ਜੋ ਸਮਾਰਟਫੋਨ 'ਤੇ ਵੀਡੀਓ ਸਾਂਗਸ ਅਤੇ ਮੂਵੀ ਦੇਖਣ 'ਚ ਕਾਫੀ ਮਦਦ ਕਰੇਗੀ।
ਪਾਵਰਫੁੱਲ ਪ੍ਰੋਸੈਸਰ
ਇਸ ਸਮਾਰਟਫੋਨ 'ਚ ਕੁਆਲਕਾਮ ਦਾ ਲੇਟੈਸਟ ਪ੍ਰੋਸੈਸਰ ਸਨੈਪਡਰੈਗਨ 845 ਦਿੱਤਾ ਗਿਆ ਹੈ ਜੋ 2.8gh੍ਰ ਦੀ ਕਲਾਕ ਸਪੀਡ 'ਤੇ ਕੰਮ ਕਰਦਾ ਹੈ। ਇਹ ਪ੍ਰੋਸੈਸਰ ਜ਼ਿਆਦਾ ਮੈਮਰੀ ਵਾਲੀ ਐਪਸ ਨੂੰ ਆਸਾਨੀ ਨਾਲ ਪਲੇਅ ਕਰਨ 'ਚ ਮਦਦ ਕਰੇਗਾ। ਉੱਥੇ ਗੇਮਸ ਆਦਿ ਨੂੰ ਖੇਡਣ ਲਈ ਇਸ 'ਚ ਵੱਖ ਤੋਂ ਅਡਰੀਨੋ 630 ਗ੍ਰਾਫਿਕਲ ਪ੍ਰੋਸੈਸਰ ਵੀ ਦਿੱਤਾ ਗਿਆ ਹੈ।
ਲੇਟੈਸਟ ਡਿਜਾਈਨ
ਪਹਿਲੀ ਵਾਰ ਇਸ ਸਮਾਰਟਫੋਨ ਨੂੰ ਕੰਪਨੀ ਨੇ ਆਲ ਗਲਾਸ ਡਿਜਾਈਨ ਨਾਲ ਤਿਆਰ ਕੀਤਾ ਹੈ ਅਤੇ ਇਸ 'ਚ ਗੋਰਿੱਲਾ ਗਲਾਸ 5 ਦੀ ਪ੍ਰੋਟੇਕਸ਼ਨ ਵੀ ਦਿੱਤੀ ਗਈ ਹੈ ਜੋ ਸਮਾਰਟਫੋਨ ਨੂੰ ਡਿੱਗਣ 'ਤੇ ਟੁੱਟਣ ਤੋਂ ਬਚਾਵੇਗੀ। ਕੰਪਨੀ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਵਾਟਰ ਰਜਿਸਟੈਂਟ ਦੱਸਿਆ ਹੈ।
ਸਕਿਓਰਟੀ ਫੀਚਰਸ
ਸਕਿਓਰਟੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਮਾਰਟਫੋਨ 'ਚ ਲੇਟੈਸਟ ਫੇਸ ਅਨਲਾਕ ਦਿੱਤਾ ਗਿਆ ਹੈ ਜੋ ਸਿਰਫ 0.4 ਸੈਕਿੰਡ 'ਚ ਹੀ ਚਹਿਰੇ ਨੂੰ ਸਕੈਨ ਕਰ ਫੋਨ ਨੂੰ ਅਨਲਾਕ ਕਰਨ 'ਚ ਮਦਦ ਕਰੇਗਾ। ਉੱਥੇ ਇਸ 'ਚ ਲੇਟੈਸਟ ਤਕਨੀਕ 'ਤੇ ਆਧਾਰਿਤ ਫਿਗਰਪ੍ਰਿੰਟ ਸੈਂਸਰ ਵੀ ਲੱਗਿਆ ਹੈ ਜੋ 0.2 ਸੈਕਿੰਡ 'ਚ ਲਾਕ ਓਪਨ ਕਰਨ 'ਚ ਮਦਦ ਕਰਦਾ ਹੈ।
ਪਾਵਰ ਫੁੱਲ ਬੈਟਰੀ
ਵਨਪਲੱਸ 6 'ਚ 3,300 mAh ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪਾਰਟ ਕਰਦੀ ਹੈ ਯਾਨੀ ਇਸ ਨੂੰ (5v 4a) ਚਾਰਜਰ ਨਾਲ ਅੱਧੇ ਘੰਟੇ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ।
ਉਪਰੇਟਿੰਗ ਸਿਸਟਮ
ਇਸ ਸਮਾਰਟਫੋਨ 'ਚ ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਆਕਸੀਜ਼ਨ OS 5.1 ਉਪਰੇਟਿੰਗ ਸਿਸਟਮ ਇੰਸਟਾਲਡ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ 'ਚ ਕਈ ਨਵੇਂ ਥੀਮਸ ਅਤੇ ਆਪਰੇਸ਼ਨ ਦਿੱਤੇ ਗਏ ਹਨ ਜੋ ਯੂਜ਼ਰਸ ਨੂੰ ਕਾਫੀ ਪਸੰਦ ਆਉਣਗੇ।
OnePlus 6 ਲਾਂਚ ਇਵੈਂਟ: ਲਾਈਵ ਸਟਰੀਮਿੰਗ
NEXT STORY