ਜਲੰਧਰ- ਐਪਲ ਦੁਆਰਾ ਪਿਛਲੇ ਮਹੀਨੇ 12 ਸਿੰਤਬਰ ਨੂੰ ਆਪਣੀ 10ਵੀਂ ਵਰੇਗੰਢ ਜਨਮਦਿਨ ਦੇ ਮੌਕੇ 'ਤੇ ਕੰਪਨੀ ਨੇ iPhone 8 Duo (iphone 8 ਅਤੇ iphone 8 plus) ਦੇ ਨਾਲ ਸਪੈਸ਼ਲ ਐਡੀਸ਼ਨ iPhone X ਨੂੰ ਪੇਸ਼ ਕੀਤਾ ਸੀ ਜੋ ਕਿ ਪ੍ਰੀ-ਆਰਡਰ ਲਈ ਭਾਰਤ ਸਮੇਤ 55 ਦੇਸ਼ਾਂ 'ਚ ਉਪਲੱਬਧ ਹੋਵੇਗਾ। ਇਹ ਫੋਨ ਸੇਲ ਲਈ ਅਗਲੇ ਹਫਤੇ 3 ਨਵੰਬਰ ਨੂੰ ਉਪਲੱਬਧ ਹੋਵੇਗਾ।
ਅੱਜ ਮਤਲਬ ਸ਼ੁੱਕਰਵਾਰ ਤੋਂ ਭਾਰਤ 'ਚ ਵੀ ਗਾਹਕ ਇਸ ਫੋਨ ਲਈ ਪ੍ਰੀ-ਆਰਡਰ ਕਰ ਸਕਣਗੇ। ਦੱਸ ਦਈਏ ਕਿ iPhone X ਲਈ ਪ੍ਰੀ-ਬੁਕਿੰਗ ਅੱਜ ਦੁਪਹਿਰ 12:31 ਵਜੇ ਤੋਂ ਈ-ਕਾਮਰਸ ਵੈੱਬਸਾਈਟ ਅਮੇਜ਼ਨ ਅਤੇ ਫਲਿਪਕਾਰਟ 'ਤੇ ਕਿ ਜਾ ਸਕੇਗੀ। ਨੋਟੀਫਿਕੇਸ਼ਨ ਲਈ ਇਨ੍ਹਾਂ ਦੋਨਾਂ ਸਾਈਟਸ 'ਤੇ ਰਜਿਸਟਰੇਸ਼ਨ ਵੀ ਲਈ ਜਾ ਰਹੇ ਹਨ। ਇਸ ਤੋਂ ਇਲਾਵਾ ਗਾਹਕ ਇਸ ਫੋਨ ਨੂੰ ਐਪਲ ਰੀਸੇਲਰ ਅਤੇ ਪਾਰਟਨਰ ਆਉਟਲੇਟਸ ਦੇ ਰਾਹੀਂ iPhone X ਪ੍ਰੀ-ਬੁੱਕ ਕੀਤਾ ਜਾ ਸਕੇਗਾ।
iPhone X ਦੀ ਕੀਮਤ
iPhone X ਦੀ ਭਾਰਤ 'ਚ 64 ਜੀ. ਬੀ ਵੇਰੀਐਂਟ ਦੀ ਕੀਮਤ 89,000 ਰੁਪਏ ਅਤੇ 256 ਜੀ. ਬੀ ਵੇਰੀਐਂਟ ਦੀ ਕੀਮਤ 1,02,000 ਰੁਪਏ ਹੈ। ਇਹ ਫੋਨ ਸਿਲਵਰ ਅਤੇ ਸਪੇਸ ਗ੍ਰੇ ਕਲਰ ਆਪਸ਼ਨ 'ਚ ਉੁਪਲੱਬਧ ਹੋਵੇਗਾ। ਇਸ ਤੋਂ ਇਲਾਵਾ ਐਪਲ-ਡਿਜ਼ਾਇਨ ਐਕਸੇਸਰੀ ਜਿਵੇਂ ਕਿ ਲੈਦਰ ਅਤੇ ਸਿਲੀਕਾਨ ਕਵਰ ਦੀ ਸ਼ੁਰੂਆਤੀ ਕਮੀਤ 3,500 ਰੁਪਏ ਹੋਵੇਗੀ। ਦਸ ਦਈਏ ਕਿ iPhone X ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੋਨ ਹੈ।
ਭਾਰਤ ਸਮੇਤ ਇਨ੍ਹਾਂ ਦੇਸ਼ਾਂ 'ਚ ਹੋਵੇਗਾ ਪ੍ਰੀ-ਆਰਡਰ ਲਈ ਉਪਲੱਬਧ
ਆਸਟ੍ਰੇਲਿਆ, ਆਸਟਰੀਆ, ਬਹਰੀਨ, ਬੈੱਲਜਿਅਮ, ਬੁਲਗਾਰਿਆ, ਕਨਾਡਾ, ਚੀਨ, ਕਰੋਏਸ਼ੀਆ, ਸਾਇਪ੍ਰਸ, ਚੈੱਕ ਲੋਕ-ਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫ਼ਰਾਂਸ, ਜਰਮਨੀ, ਗ੍ਰੀਸ, ਗਰੀਨਲੈਂਡ, ਗਵੇਰਨਸੇ, ਹਾਂਗਕਾਂਗ, ਹੰਗਰੀ, ਆਇਸਲੈਂਡ, ਭਾਰਤ, ਆਇਰਲੈਂਡ, ਆਇਲ ਆਫ ਮੈਨ, ਇਟਲੀ, ਜਾਪਾਨ, ਜਰਸੀ, ਕੁਵੈਤ, ਲਾਤਵਿਆ, ਲਿਕਟੇਂਸਟੀਨ, ਲਿਥੁਆਨੀਆ, ਲਕਜਮਬਰਗ, ਮਾਲਟਾ, ਮੈਕਸਿਕੋ, ਮੋਨਾਕੋ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਪੋਲੈਂਡ, ਪੁਰਤਗਾਲ, ਪਰਟੋ ਰੀਕੋ, ਕਤਰ, ਰੋਮਾਨੀਆ, ਰੂਸ, ਸਾਊਦੀ ਅਰਬ, ਸਿੰਗਾਪੁਰ, ਸਲੋਵਾਕਿਆ, ਸਲੋਵੇਨੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤਾਇਵਾਨ, ਸੰਯੁਕਤ ਅਰਬ ਅਮੀਰਾਤ, ਬ੍ਰੀਟੇਨ, ਅਮਰੀਕਾ ਅਤੇ ਯੂ. ਐੱਸ ਵਰਜਿਨ ਟਾਪੂ ਸਮੂਹ ਸ਼ਾਮਿਲ ਹਨ।
ਫੇਸਬੁੱਕ ਨੇ ਲਾਂਚ ਕੀਤੀ ਵਰਕਪਲੇਸ ਚੈਟ ਐਪਲੀਕੇਸ਼ਨ
NEXT STORY