ਜਲੰਧਰ- ਬੀਤੇ ਕੁਝ ਸਮੇਂ 'ਚ ਹੀ ਵਟਸਐਪ ਨੇ ਆਈ.ਓ.ਐੱਸ. ਤੇ ਐਂਡ੍ਰਾਇਡ ਲਈ ਆਪਣੀ ਅੱਪਡੇਟ 'ਚ ਡਾਕਿਊਮੈਂਟ ਸ਼ੇਅਰਿੰਗ, ਗਰੁੱਪ ਚੈਟ ਲਿਮਿਟ, 3ਡੀ ਟੱਚ, ਈਮੋਜ਼ੀ ਵਰਗੇ ਕਈ ਨਵੇਂ ਫੀਚਰਸ ਐਡ ਕੀਤੇ ਹਨ। ਹਾਲ ਹੀ 'ਚ ਵਟਸਐਪ ਐਂਡ੍ਰਾਇਡ ਲਈ ਕੁਝ ਹੋਰ ਨਵੇਂ ਫੀਚਰਸ ਲੈ ਕੇ ਆਇਆ ਹੈ ਜਿਸ ਨਾਲ ਯੂਜ਼ਰਜ਼ ਵਟਸਐਪ ਦੀ ਟੈਕਸਟ ਦੇ ਫੋਂਟ ਨੂੰ ਬੋਲਡ ਤੇ ਇਟੈਲਿਕ ਕਰ ਸਕਦੇ ਹਨ। ਇਹ ਫੀਚਰਸ ਦੀ ਵਰਤੋਂ ਤੁਸੀਂ ਕਨਵਰਸੇਸ਼ਨ ਦੌਰਾਨ ਕਿਸੇ ਖਾਸ ਸ਼ਬਦ ਨੂੰ ਹਾਈ ਲਾਈਟ ਕਰਨ ਲਈ ਕਰ ਸਕਦੇ ਹੋ।
ਇੰਨਾ ਹੀ ਨਹੀਂ ਵਟਸਐਪ ਨੇ ਆਪਣੇ ਕੁਝ ਹੋਰ ਫੀਚਰਸ 'ਚ ਵੀ ਸੁਧਾਰ ਕੀਤਾ ਹੈ ਜਿਨ੍ਹਾਂ 'ਚ ਡਾਕਿਊਮੈਂਟ ਫਾਇਲ ਸ਼ੇਅਰਿੰਗ ਵੀ ਸ਼ਾਮਿਲ ਹੈ। ਹੈਕਡ ਨਿਊਜ਼ ਦੀ ਇਕ ਰਿਪੋਰਟ ਮੁਤਾਬਿਕ ਹੁਣ ਗੂਗਲ ਡਰਾਈਵ ਦੁਆਰਾ ਕਿਸੇ ਵੀ PDF ਫਾਈਲ, ਵਰਡ ਫਾਈਲ ਜਾਂ ਪਾਵਰ ਪੁਆਇੰਟ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ ਅਤੇ ਇਹ ਦੂਸਰੇ ਯੂਜ਼ਰ ਨੂੰ ਸੈਂਡ ਹੋਣ ਤੋਂ ਪਹਿਲਾਂ ਹੀ PDF ਫਾਈਲ 'ਚ ਕਨਵਰਟ ਕਰ ਦਵੇਗਾ।
ਇਸ ਦੇ ਨਾਲ ਹੀ ਡਿਸਪਲੇ 'ਚ ਪ੍ਰੋਗਰੈਸ ਬਾਰੇ ਵੀ ਜਾਣਕਾਰੀ ਦਿੰਦਾ ਰਹੇਗਾ ਜਿਵੇਂ ਕਿ ਕਿਸੇ ਕਿਸਮ ਦੇ ਚੱਲ ਰਹੇ ਬੈਕਅੱਪ ਦੌਰਾਨ ਵਰਤੋਂ ਕੀਤੇ ਜਾ ਰਹੇ ਵਟਸਐਪ ਦੀ ਸਕ੍ਰੀਨ 'ਤੇ ਇਕ ਪਾਪ ਅੱਪ ਦੇ ਤੌਰ ' ਬੈਕਅੱਪ ਦੀ ਜਾਣਕਾਰੀ ਦਰਸਾਉਂਦਾ ਰਹੇਗਾ ਜਿਸ ਨਾਲ ਤੁਹਾਨੂੰ ਪ੍ਰੋਗਰੈਸ 'ਚ ਲੱਗਣ ਵਾਲੇ ਸਮੇਂ ਦਾ ਪਤਾ ਲੱਗਦਾ ਰਹੇਗਾ। ਇਸ ਦੀ ਨਵੀਂ ਸਕ੍ਰੀਨ ਸੈਟਿੰਗ ਨੂੰ ਲੈ ਕੇ ਵੀ ਥੋੜਾ ਜਿਹਾ ਬਦਲਾਵ ਕੀਤਾ ਗਿਆ ਹੈ । ਇਸ ਦੇ ਨਵੇਂ ਪ੍ਰੋਫਾਈਲ ਸੈਕਸ਼ਨ 'ਚ ਹੁਣ ਕਾਂਟੈਕਟ ਨੰਬਰ ਸ਼ੋਅ ਨਹੀਂ ਹੋਵੇਗਾ, ਸਿਰਫ ਫੋਟੋ, ਨਾਂ ਅਤੇ ਸਟੇਟਸ ਹੀ ਦਿਖਾਈ ਦੇਣਗੇ। ਇਹ ਸਭ ਵਟਸਐਪ ਦੇ 2.12.535 ਵਰਜਨ 'ਚ ਉਪਲੱਬਧ ਹੈ।
ਮੈਸੇਂਜਰ 'ਚ ਬਾਸਕੇਟਬਾਲ ਖੇਡ ਦਵੋ ਦੋਸਤਾਂ ਨੂੰ ਚੈਲੇਂਜ
NEXT STORY