ਜਲੰਧਰ : ਬਾਸਕੇਟਬਾਲ ਦੇ ਕ੍ਰੇਜ਼ ਨੂੰ ਦੇਖਦੇ ਹੋਏ ਫੇਸਬੁਕ ਨੇ ਆਪਣੀ ਮੈਸੇਂਜਰ ਐਪ 'ਚ ਇਕ ਬਹੁਤ ਹੀ ਆਸਾਨ ਪਰ ਮਜ਼ੇਦਾਰ ਗੇਮ ਨੂੰ ਐਡ ਕੀਤਾ ਹੈ। ਜੀ ਹਾਂ ਇਸ ਐਪ 'ਚ ਬਾਸਕੇਟ ਬਾਲ ਗੇਮ ਨੂੰ ਐਡ ਕੀਤਾ ਹੈ ਤੇ ਚੈਟ ਦੌਰਾਨ ਤੁਸੀਂ ਆਪਣੇ ਦੋਸਤ ਨਾਲ ਇਹ ਗੇਮ ਖੇਡਦੇ ਹੋਏ ਹਾਈ ਸਰੋਕ ਬਣਾ ਕੇ ਆਪਣੇ ਦੋਸਤ ਨੂੰ ਚੈਲੇਂਜ ਦੇ ਸਕਦੇ ਹੋ। ਫੇਸਬੁਕ ਵੱਲੋਂ ਇਹ ਪਹਿਲੀ ਗੇਮ ਨਹੀਂ ਹੈ ਜੋ ਮੈਸੇਂਜਰ 'ਚ ਐਡ ਕੀਤੀ ਗਈ ਹੈ। ਇਸ ਤੋਂ ਪਹਿਲਾਂ ਫੇਸਬੁਕ ਨੇ ਚੈੱਸ (ਸ਼ਤਰੰਜ) ਨੂੰ ਵੀ ਆਪਣੀ ਮੈਸੇਂਜਰ ਐਪ 'ਚ ਐਡ ਕੀਤਾ ਸੀ ਪਰ ਇਸ ਨੂੰ ਲੋਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ ਕਿਉਂਕਿ ਇਸ ਨੂੰ ਖੇਡਣਾ ਕਾਫੀ ਕਾਂਪਲੀਕੇਟਿਡ ਸੀ।
ਪਰ ਇਹ ਨਵੀਂ ਬਾਸਕੇਟਬਾਲ ਗੇਮ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਤੇ ਯੂਜ਼ਰ ਇਸ ਨੂੰ ਇਕ ਵਧੀਆ ਟਾਈਮ-ਪਾਸ ਦੇ ਤੌਰ 'ਤੇ ਵੇਖ ਰਹੇ ਹਨ। ਜੇ ਤੁਸੀਂ ਵੀ ਐਂਡ੍ਰਾਇਡ ਜਾਂ ਆਈ. ਓ. ਐੱਸ. ਡਿਵਾਈਜ਼ ਦੀ ਵਰਤੋਂ ਕਰਦੇ ਹੋ ਤਾਂ ਪਲੇਅ ਸਟੋਰ ਤੇ ਐਪ ਸਟੋਰ 'ਚ ਜਾ ਕੇ ਫੇਸਬੁਕ ਮੈਸੇਂਜਰ ਦਾ ਲੇਟੈਸਟ ਵਰਜ਼ਨ ਡਾਊਨਲੋਡ ਕਰੋ ਇਸ ਤੋਂ ਬਾਅਦ ਆਪਣੇ ਕਿਸੇ ਵੀ ਦੋਸਤ ਨੂੰ ਬਾਸਕੇਟਬਾਲ ਦੀ ਇਮੋਜੀ ਸੈਂਡ ਕਰੋ। ਸੈਂਡ ਹੋਣ ਤੋਂ ਬਾਅਦ ਬਾਸਕੇਟਬਾਲ ਦੀ ਇਮੋਜੀ 'ਤੇ ਟੈਪ ਕਰਨ ਨਾਲ ਬਾਸਕੇਟਬਾਲ ਗੇਮ ਤੁਹਾਡੀ ਸਕ੍ਰੀਨ 'ਤੇ ਖੁੱਲ੍ਹ ਜਾਵੇਗੀ, ਜਿਸ ਦਾ ਸਕ੍ਰੀਨ ਸ਼ਾਟ ਤੁਸੀਂ ਉੱਪਰ ਦਿੱਤੀ ਗਈ ਤਸਵੀਰ 'ਚ ਦੇਖ ਸਕਦੇ ਹੋ।
ਸਫਰ ਦੇ ਦੌਰਾਨ ਰਸਤੇ ਦੀ ਰੂਕਾਵਟਾਂ ਨੂੰ ਦੂਰ ਕਰਨ 'ਚ ਮਦਦ ਕਰੇਗੀ ਨਵੀਂ ਐਪ (ਵੀਡੀਓ)
NEXT STORY