ਗੈਜੇਟ ਡੈਸਕ - WhatsApp ਜਲਦੀ ਹੀ ਇਕ ਅਜਿਹਾ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ ਜਿਸ ਨਾਲ ਯੂਜ਼ਰਸ ਨੂੰ ਆਪਣਾ ਮੋਬਾਈਲ ਨੰਬਰ ਸਾਂਝਾ ਕੀਤੇ ਬਿਨਾਂ ਮੈਸੇਜਿੰਗ, ਵੀਡੀਓ ਅਤੇ ਵਾਇਸ ਕਾਲ ਕਰਨ ਦੀ ਸਹੂਲਤ ਮਿਲੇਗੀ। ਇਸ ਨਵੇਂ ਫੀਚਰ ਦੇ ਤਹਿਤ, ਚੈਟਿੰਗ ਅਤੇ ਕਾਲਿੰਗ ਲਈ ਫ਼ੋਨ ਨੰਬਰ ਦੀ ਬਜਾਏ Username ਅਤੇ ਇਕ ਯੂਨੀਕ ਆਈਡੀ ਦੀ ਲੋੜ ਪਵੇਗੀ। ਮੇਟਾ ਦੀ ਮਲਕੀਅਤ ਵਾਲਾ ਇਹ ਇੰਸਟੈਂਟ ਮੈਸੇਜਿੰਗ ਐਪ ਲਗਾਤਾਰ ਆਪਣੇ ਯੂਜ਼ਰਸ ਲਈ ਨਵੇਂ ਅਪਡੇਟ ਲਿਆਉਂਦਾ ਰਹਿੰਦਾ ਹੈ।
ਕਦੋਂ ਹੋਵੇਗਾ ਲਾਂਚ?
ਮੀਡੀਆ ਰਿਪੋਰਟਾਂ ਅਨੁਸਾਰ, ਵ੍ਹਟਸਐਪ ਜੂਨ 2026 ਤੱਕ ਇਸ ਯੂਜ਼ਰਨੇਮ ਆਧਾਰਿਤ ਸਿਸਟਮ ਨੂੰ ਵਿਸ਼ਵ ਪੱਧਰ 'ਤੇ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦਾ ਬੀਟਾ ਵਰਜ਼ਨ ਜੂਨ 2026 ਤੱਕ ਆ ਸਕਦਾ ਹੈ, ਜਦੋਂ ਕਿ ਸਥਿਰ ਵਰਜ਼ਨ 2027 ਦੇ ਦੂਜੇ ਅੱਧ 'ਚ ਸਾਰੇ ਯੂਜ਼ਰਸ ਲਈ ਰੋਲਆਊਟ ਹੋਣ ਦੀ ਉਮੀਦ ਹੈ। ਇਹ ਸੁਵਿਧਾ ਆਮ ਯੂਜ਼ਰਸ ਦੇ ਨਾਲ-ਨਾਲ ਬਿਜ਼ਨਸ ਨੰਬਰ ਵਰਤਣ ਵਾਲਿਆਂ ਲਈ ਵੀ ਉਪਲਬਧ ਹੋਵੇਗੀ।
ਪ੍ਰਾਈਵੇਸੀ ਹੋਵੇਗੀ ਹੋਰ ਮਜ਼ਬੂਤ ਅਤੇ ਸਕੈਮਾਂ 'ਚ ਆਵੇਗੀ ਕਮੀ
ਇਹ ਫੀਚਰ ਯੂਜ਼ਰਸ ਦੀ Privacy ਨੂੰ ਵਧੇਰੇ ਸੁਰੱਖਿਅਤ ਰੱਖਣ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਯੂਜ਼ਰਸ ਆਪਣਾ ਨੰਬਰ ਸਾਂਝਾ ਕੀਤੇ ਬਿਨਾਂ ਗਰੁੱਪਾਂ, ਦੋਸਤਾਂ ਜਾਂ ਕਾਰੋਬਾਰਾਂ ਨਾਲ ਆਸਾਨੀ ਨਾਲ ਜੁੜ ਸਕਣਗੇ। ਮੇਟਾ ਨੂੰ ਉਮੀਦ ਹੈ ਕਿ ਇਸ ਨਾਲ ਵ੍ਹਟਸਐਪ 'ਤੇ ਹੋਣ ਵਾਲੇ ਸਕੈਮਾਂ 'ਚ ਕਮੀ ਆਵੇਗੀ, ਕਿਉਂਕਿ ਮੋਬਾਈਲ ਨੰਬਰ ਅਕਸਰ ਬੈਂਕ ਖਾਤਿਆਂ ਨਾਲ ਲਿੰਕ ਹੁੰਦੇ ਹਨ, ਜਿਸ ਕਾਰਨ ਫਰਾਡ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਕੀ ਫ਼ੋਨ ਨੰਬਰ ਦੀ ਵਰਤੋਂ ਬੰਦ ਹੋ ਜਾਵੇਗੀ?
ਰਿਪੋਰਟਾਂ ਅਨੁਸਾਰ, ਇਹ ਬਦਲਾਅ ਫ਼ੋਨ ਨੰਬਰਾਂ ਨੂੰ ਪੂਰੀ ਤਰ੍ਹਾਂ ਰਿਪਲੇਸ ਨਹੀਂ ਕਰੇਗਾ। ਇਹ ਇਕ ਵਿਕਲਪਿਕ (Optional) ਫੀਚਰ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਯੂਜ਼ਰਸ ਚਾਹੁਣ ਤਾਂ ਉਹ ਆਪਣੇ ਮੌਜੂਦਾ ਸੈੱਟਅੱਪ (ਫ਼ੋਨ ਨੰਬਰ ਦੀ ਵਰਤੋਂ) ਨੂੰ ਜਾਰੀ ਰੱਖਣ ਦਾ ਵਿਕਲਪ ਵੀ ਚੁਣ ਸਕਦੇ ਹਨ।
OnePlus ਦੇ ਨਵੇਂ ਸਮਾਰਟਫੋਨ ਨੇ ਪਾਈ ਧੱਕ! 7500mAh ਬੈਟਰੀ ਦੇ ਨਾਲ ਜਲਦ ਹੋਵੇਗਾ ਲਾਂਚ
NEXT STORY