ਜਲੰਧਰ : ਪਿਛਲੇ ਸਾਲ ਇੰਸਟੈਂਟ ਮੈਸੇਜਿੰਗ ਸਰਵਿਸ ਵਟਸਐਪ ਨੇ ਆਪਣੀ ਇਕ ਬਹੁਤ ਹੀ ਖਾਸ ਵਾਟਸਐਪ ਵੈੱਬ ਸਰਵਿਸ ਸ਼ੁਰੂ ਕੀਤੀ ਸੀ, ਜਿਸ 'ਚ ਤੁਹਾਡੇ ਸਮਾਰਟਫੋਨ ਤੋਂ ਵਾਟਸਐਪ ਨੂੰ ਤੁਸੀਂ ਆਪਣੇ ਡੈਸਕਟਾਪ ਬ੍ਰਾਊਜ਼ਰ 'ਤੇ ਚਲਾ ਸਕਦੇ ਸੀ। ਇਸ ਸਰਵਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ, ਖੈਰ ਇਸ ਨੂੰ ਲੈ ਕੇ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਇਕ ਟੀਮ ਅਲੱਗ ਤੋਂ ਵਿੰਡੋਜ਼ ਤੇ ਓ. ਐੱਸ. ਐਕਸ ਲਈ ਵਟਸਐਪ ਕਲਾਈਂਟ ਬਣਾਉਣ ਦੀ ਤਿਆਰੀ ਕਰ ਰਹੀ ਹੈ। ਟਵਿਟਰ 'ਤੇ ਵੈੱਬੇਟਾ ਇਨਫੋ ਵੱਲੋਂ ਜੋ ਸਕ੍ਰੀਨ ਸ਼ਾਟ ਪਾਏ ਗਏ ਹਨ, ਉਨ੍ਹਾਂ ਤੋਂ ਤਾਂ ਇਹ ਹੀ ਲੱਗ ਰਿਹਾ ਹੈ ਕਿ ਵਾਟਸਐਪ ਵਿੰਡੋਜ਼ ਤੇ ਓਐਸ ਐਕਸ ਲਈ ਕਲਾਈਂਟ 'ਤੇ ਕੰਮ ਕਰ ਰਹੀ ਹੈ।
ਇਨ੍ਹਾਂ ਸਕ੍ਰੀਨ ਸ਼ਾਟਸ 'ਚ ਵਟਸਐਪ ਟੀਮ ਵੱਲੋਂ ਟ੍ਰਾਂਸਲੇਸ਼ਨ ਰਿਕਵਾਇਰਮੈਂਟ ਮੰਗੀ ਗਈ ਸੀ, ਜਿਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਨਵੀਂ ਰਿਲੀਜ਼ ਹੋਣ ਵਾਲੀ ਐਪ ਦੇ ਹੀ ਸਕ੍ਰੀਨ-ਸ਼ਾਟ ਹਨ। ਹਾਲਾਂਕਿ ਇਸ ਤੋਂ ਇਹ ਪੱਕਾ ਤਾਂ ਨਹੀਂ ਹੁੰਦਾ ਕਿ ਇਹ ਵਾਟਸਐਪ ਕਲਾਈਂਟ ਦੀ ਨਵੀਂ ਅਪਡੇਟ ਹੈ ਜਾਂ ਨਹੀਂ ਪਰ ਵੈੱਬ ਇੰਟਰਫੇਸ ਹੋਣ ਕਰਕੇ ਇਹ ਟਾਸਕ ਕਰਨਾ ਵਾਟਸਐਪ ਲਈ ਕੋਈ ਵੱਡੀ ਗੱਲ ਨਹੀਂ ਹੈ।
amazon ਨੇ ਪੇਸ਼ ਕੀਤੀ ਨਵੀਂ ਹਾਈ ਐਂਡ ਡਿਵਾਇਸ
NEXT STORY