ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲਾ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਜ਼ ਦੀ ਸੁਵਿਧਾ ਲਈ ਨਵੇਂ-ਨਵੇਂ ਅਪਡੇਟ ਅਤੇ ਫੀਚਰਜ਼ ਲਿਆਉਂਦਾ ਰਹਿੰਦਾ ਹੈ। ਇਸੇ ਲੜੀ 'ਚ ਹੁਣ ਵਟਸਐਪ ਨੇ ਡੈਸਕਟਾਪ ਯੂਜ਼ਰਜ਼ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ 'ਚ ਯੂਜ਼ਰਜ਼ ਨੂੰ ਕਈ ਨਵੇਂ ਫੀਚਰਜ਼ ਮਿਲਣ ਵਾਲੇ ਹਨ। ਨਵੀਂ ਅਪਡੇਟ 'ਚ ਯੂਜ਼ਰਜ਼ ਨੂੰ ਬਿਹਤਰ ਗਰੁੱਪ ਕਾਲ ਦੀ ਸੁਵਿਧਾ ਮਿਲੇਗੀ। ਨਾਲ ਹੀ ਡੈਸਕਟਾਪ ਵਰਜ਼ਨ ਨੂੰ ਪਹਿਲਾਂ ਨਾਲੋਂ ਫਾਸਟ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ 'ਚ ਗਰੁੱਪ ਐਡਮਿਨ ਦੀ ਪਾਵਰ ਵਧਾਉਣ ਲਈ ਨਵੇਂ ਸਕਿਓਰਿਟੀ ਫੀਚਰਜ਼ ਨੂੰ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ– ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼ ਨੂੰ ਬਣਾਇਆ ਗਿਆ ਨਿਸ਼ਾਨਾ
ਕੰਪਨੀ ਨੇ ਜਾਰੀ ਕੀਤੀ ਨਵੀਂ ਅਪਡੇਟ
ਕੰਪਨੀ ਨੇ ਨਵੀਂ ਅਪਡੇਟ ਦੇ ਨਾਲ ਗਰੁੱਪ ਕਾਲ 'ਚ ਆਡੀਓ ਅਤੇ ਵੀਡੀਓ ਕਾਲ 'ਚ ਸੁਧਾਰ ਕੀਤਾ ਹੈ। ਉੱਥੇ ਹੀ ਯੂਜ਼ਰਜ਼ ਹੁਣ ਵੱਧ ਤੋਂ ਵੱਧ ਲੋਕਾਂ ਨੂੰ ਗਰੁੱਪ ਕਾਲ 'ਚ ਇਨਵਾਈਟ ਕਰ ਸਕਦੇ ਹਨ। ਮੇਟਾ ਦੇ ਇਕ ਬਲਾਗ ਪੋਸਟ ਮੁਤਾਬਕ, ਵਿੰਡੋਜ਼ ਲਈ ਨਵਾਂ ਵਟਸਐਪ ਡੈਸਕਟਾਪ ਐਪ ਹੁਣ ਯੂਜ਼ਰਜ਼ ਨੂੰ 8 ਲੋਕਾਂ ਦੇ ਨਾਲ ਗਰੁੱਪ ਵੀਡੀਓ ਕਾਲ ਅਤੇ 32 ਲੋਕਾਂ ਦੇ ਨਾਲ ਆਡੀਓ ਕਾਲ ਦਾ ਮਜ਼ਾ ਲੈਣ 'ਚ ਸਮਰੱਥ ਬਣਾਉਂਦਾ ਹੈ।
ਕੰਪਨੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਲਿਸਟ ਨੂੰ ਹੋਰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਯੂਜ਼ਰਜ਼ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜੇ ਰਹਿਣ। ਮੇਟਾ ਦਾ ਕਹਿਣਾ ਹੈ ਕਿ ਵਿੰਡੋਜ਼ ਲਈ ਨਵੇਂ ਵਟਸਐਪ ਡੈਸਕਟਾਪ ਐਪ 'ਚ ਮੋਬਾਇਲ ਵਰਜ਼ਨ ਵਰਗਾ ਇੰਟਰਫੇਸ ਹੈ। ਕੰਪਨੀ ਨੇ ਕਿਹਾ ਕਿ ਇਹ ਅਪਡੇਟ ਨਵੀਆਂ ਮਲਟੀ ਡਿਵਾਈਸ ਵਿਸ਼ੇਸ਼ਤਾਵਾਂ ਨੂੰ ਵੀ ਪੇਸ਼ ਕਰਦਾ ਹੈ, ਜੋ ਫਾਸਟ ਡਿਵਾਈਸ ਲਿੰਕਿੰਗ ਅਤੇ ਸਿੰਕਿੰਗ ਕਰਦਾ ਹੈ।
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ
ਡਾਟਾ ਰਹੇਗਾ ਸੁਰੱਖਿਅਤ
ਵਟਸਐਪ ਦਾ ਕਹਿਣਾ ਹੈ ਕਿ ਵਿੰਡੋਜ਼ ਲਈ ਡੈਸਕਟਾਪ ਐਪ ਕੰਪਨੀ ਦੇ ਹੋਰ ਐਪ ਦੀ ਤਰ੍ਹਾਂ ਹੀ ਮੋਬਾਇਲ ਫੋਨ, ਕੰਪਿਊਟਰ ਅਤੇ ਟੈਬਲੇਟ ਸਣੇ ਕਈ ਡਿਵਾਈਸ 'ਤੇ ਮੈਸੇਜਿੰਗ, ਮੀਡੀਆ ਅਤੇ ਕਾਲ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਪੇਸ਼ਕਸ਼ ਜਾਰੀ ਰੱਖੇਗਾ। ਇਸਦਾ ਮਤਲਬ ਹੈ ਕਿ ਮੈਸੇਜ, ਮੀਡੀਆ ਅਤੇ ਕਾਲ ਵਰਗੇ ਸਾਰੇ ਕੰਟੈਂਟ ਨੂੰ ਕਿਸੇ ਤੀਜੇ ਵਿਅਕਤੀ ਦੁਆਰਾ ਐਕਸੈਸ ਨਹੀਂ ਕੀਤਾ ਜਾ ਸਕਦਾ, ਇੱਥੋਂ ਤਕ ਕਿ ਐਪ ਦੁਆਵਾ ਵੀ ਨਹੀਂ।
ਇਹ ਵੀ ਪੜ੍ਹੋ– ਭਾਰਤ 'ਚ ਵੱਡਾ ਧਮਾਕਾ ਕਰਨ ਜਾ ਰਹੀ ਮਰਸਡੀਜ਼-ਬੈਂਜ਼, ਇਕ ਸਾਲ 'ਚ ਲਾਂਚ ਕਰੇਗੀ 4 ਨਵੀਆਂ ਇਲੈਕਟ੍ਰਿਕ ਕਾਰਾਂ
intel ਦੇ ਸਹਿ-ਸੰਸਥਾਪਕ ਗਾਰਡਨ ਮੂਰ ਦਾ 94 ਸਾਲ ਦੀ ਉਮਰ 'ਚ ਦੇਹਾਂਤ
NEXT STORY