ਗੈਜੇਟ ਡੈਸਕ—ਦੁਨੀਆ ਦਾ ਸਭ ਤੋਂ ਜ਼ਿਆਦਾ ਯੂਜ਼ ਕੀਤੇ ਜਾਣ ਵਾਲਾ ਇਸਟੈਂਟ ਮੈਸੇਜਿੰਗ ਐਪ ਵਟਸਐਪ ਹੈ। ਪਰ ਤੁਸੀਂ ਇਸ ਨੂੰ ਲਾਕ ਨਹੀਂ ਕਰ ਸਕਦੇ। ਹਾਲਾਂਕਿ ਕੰਪਨੀ ਨੇ ਪ੍ਰਾਈਵੇਸੀ ਪਾਸਵਰਡ ਦਾ ਆਪਸ਼ਨ ਦਿੱਤਾ ਹੈ ਪਰ ਇਸ ਨਾਲ ਤੁਸੀਂ ਹਮੇਸ਼ਾ ਲਾਕ ਨਹੀਂ ਕਰ ਸਕਦੇ ਹੋ ਕਿਉਂਕਿ ਇਹ ਆਟੋਮੈਟਿਕ ਹੁੰਦਾ ਹੈ।
ਆਈਫੋਨ ਯੂਜ਼ਰਸ ਲਈ ਖੁਸ਼ਖਬਰੀ ਹੈ, ਕਿਉਂਕਿ ਵਟਸਐਪ ਆਈ.ਓ.ਐੱਸ. ਲਈ ਵਟਸਐਪ 'ਚ ਟੱਚ ਆਈ.ਡੀ. ਅਤੇ ਫੇਸ ਆਈ.ਡੀ. ਸਪੋਰਟ ਦੇਣ ਦੀ ਤਿਆਰੀ 'ਚ ਹੈ। ਭਾਵ ਜੇਕਰ ਪੁਰਾਣਾ ਆਈਫੋਨ ਹੈ ਤਾਂ ਫਿਗਰਪ੍ਰਿੰਟ ਸਕੈਨਰ ਨਾਲ ਅਨਲਾਕ ਕਰ ਸਕੋਗੇ ਅਤੇ ਜੇਕਰ ਆਈਫੋਨ ਐਕਸ ਜਾਂ ਇਸ ਤੋਂ ਨਵਾਂ ਆਈਫੋਨ ਹੈ ਤਾਂ ਫੇਸ ਆਈ.ਡੀ. ਭਾਵ ਫੇਸ਼ੀਅਲ ਰਿਕਾਗਨਿਸ਼ਨ ਨਾਲ ਵਟਸਐਪ ਅਨਲਾਕ ਕਰ ਸਕੋਗੇ।
ਇਸ ਫੀਚਰ ਨਾਲ ਵਟਸਐਪ ਲਾਕ ਕੀਤਾ ਜਾ ਸਕੇਗਾ। ਐਂਡ੍ਰਾਇਡ ਯੂਜ਼ਰਸ ਲਈ ਇਕ ਸਹੂਲੀਅਤ ਇਹ ਹੈ ਕਿ ਉਹ ਥਰਡ ਪਾਰਟ ਲਾਕ ਐਪ ਨਾਲ ਵਟਸਐਪ ਨੂੰ ਲਾਕ ਕਰ ਸਕਦੇ ਹਨ। ਪਰ ਆਈਫੋਨ ਯੂਜ਼ਰਸ ਲਈ ਮੁਸ਼ਕਲ ਹੈ। ਕਿਉਂਕਿ ਆਈ.ਓ.ਐੱਸ. ਦੇ ਐਪ ਸਟੋਰ 'ਤੇ ਐਪ ਲਾਕ ਕਰਨ ਵਾਲੀਆਂ ਐਪਸ ਨਾ ਦੇ ਬਰਾਬਰ ਹੈ। ਕੁਝ ਐਪਸ ਹੈ ਵੀ ਹਨ ਪਰ ਇਨ੍ਹਾਂ ਦੇ ਲਈ ਪੈਸੇ ਦੇਣੇ ਪੈਂਦੇ ਹਨ। ਸ਼ਾਇਦ ਏਸੇ ਕਾਰਨ ਵਟਸਐਪ ਲਾਕ ਫੀਚਰ ਸਭ ਤੋਂ ਪਹਿਲਾਂ ਆਈ.ਓ.ਐੱਸ. ਲਈ ਆਵੇਗਾ।
Wabetainfo ਦੀ ਇਕ ਰਿਪੋਰਟ ਮੁਤਾਬਕ ਵਟਸਐਪ ਟੱਚ ਆਈ.ਡੀ. ਸਪੋਰਟ 'ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਇਹ ਅਜੇ ਐਲਫਾ ਸਟੇਜ਼ 'ਚ ਹੈ ਭਾਵ ਇਹ ਫੀਚਰ ਅਜੇ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਟੈਸਟਿੰਗ ਹੋਣੀ ਬਾਕੀ ਹੈ। ਰਿਪੋਰਟ ਮੁਤਾਬਕ ਇਸ ਫੀਚਰ ਤਹਿਤ ਵਟਸਐਪ ਦੀ ਪ੍ਰਾਈਵੇਸੀ ਸੈਟਿੰਗਸ 'ਚ ਟੱਚ ਆਈ.ਡੀ., ਫੇਸ ਆਈ.ਡੀ. ਦਿਖੇਗੀ। ਇਥੇ ਟੈਪ ਕਰਕੇ ਐਨੇਬਲ ਕਰ ਸਕਦੇ ਹੋ। ਵਟਸਐਪ ਓਪਨ ਕਰਨ ਤੋਂ ਪਹਿਲਾਂ ਆਥੈਂਨਟੀਕੇਸ਼ਨ ਲਈ ਤੁਹਾਨੂੰ ਆਪਣਾ ਚਹਿਰਾ ਜਾਂ ਫਿਰ ਫਿੰਗਰ ਸਕੈਨ ਕਰਨੀ ਹੋਵੇਗੀ। ਵਟਸਐਪ ਅਨਲਾਕ ਕਰਨ ਦੌਰਾਨ ਗਲਤ ਫਿਗਰਪ੍ਰਿੰਟ ਜਾਂ ਫਿਰ ਗਲਤ ਫੇਸ ਸਕੈਨ ਹੋਣ 'ਤੇ ਆਈਫੋਨ ਲਾਕ ਦੀ ਤਰ੍ਹਾਂ ਹੀ ਪਾਸਕੋਡ ਮੰਗਿਆ ਜਾਵੇਗਾ ਅਤੇ ਇਥੇ ਤੁਹਾਨੂੰ ਆਈਫੋਨ ਦਾ ਪਾਸਵਰਡ ਐਂਟਰ ਕਰਨਾ ਹੋਵੇਗਾ।
ਗੂਗਲ ਪਲੇਅ 'ਤੇ PUBG ਗੇਮ ਦੇ ਡਾਊਨਲੋਡ ਹੋਏ 200 ਮਿਲੀਅਨ
NEXT STORY