ਗੈਜੇਟ ਡੈਸਕ- ਵਟਸਐਪ ਆਪਣੇ ਯੂਜ਼ਰਜ਼ ਨੂੰ ਬਿਹਤਰ ਅਨੁਭਵ ਦੇਣ ਲਈ ਲਗਾਤਾਰ ਨਵੇਂ-ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਹਾਲ ਹੀ 'ਚ ਕੰਪਨੀ ਨੇ 'ਮੈਟਾ ਏ.ਆਈ.' ਨਾਂ ਦਾ ਇਕ ਨਵਾਂ ਅਤੇ ਅਨੋਖਾ ਫੀਚਰ ਲਾਂਚ ਕੀਤਾ ਹੈ, ਜੋ ਯੂਜ਼ਰਜ਼ ਦੀ ਚੈਟਿੰਗ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਰਿਹਾ ਹੈ।
ਇਹ ਫੀਚਰ ਵਟਸਐਪ ਦੀ ਹੋਮ ਸਕਰੀਨ 'ਤੇ ਹੇਠਾਂ ਸੱਸੇ ਪਾਸੇ ਕੋਨੇ 'ਚ ਇਕ ਨੀਲੇ ਛੱਲੇ ਦੇ ਰੂਪ 'ਚ ਦਿਖਾਈ ਦਿੰਦਾ ਹੈ। ਇਸ 'ਤੇ ਕਲਿੱਕ ਕਰਦੇ ਹੀ ਤੁਸੀਂ ਮੈਟਾ ਏ.ਆਈ. ਦੇ ਨਾਲ ਚੈਟ ਸ਼ੁਰੂ ਕਰ ਸਕਦੇ ਹੋ।
ਮੈਟਾ ਏ.ਆਈ. ਇਕ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਚੈਟਬਾਟ ਹੈ, ਜੋ ਯੂਜ਼ਰਜ਼ ਨੂੰ ਸਵਾਲਾਂ ਦੇ ਜਵਾਬ ਦੇਣ, ਜਾਣਕਾਰੀ ਪ੍ਰਦਾਨ ਕਰਨ ਅਤੇ ਗੱਲਬਾਤ ਕਰਨ ਦੀ ਸਹੂਲਤ ਦਿੰਦਾ ਹੈ। ਇਹ ਬੇਹੱਦ ਸਰਲ ਅਤੇ ਉਪਯੋਗੀ ਫੀਚਰ ਹੈ, ,ਜੋ ਟਾਈਪਿੰਗ ਜਾਂ ਵੌਇਸ ਕਮਾਂਡ ਰਾਹੀਂ ਯੂਜ਼ਰਜ਼ ਦੀਆਂ ਲੋੜਾਂ ਨੂੰ ਤੁਰੰਤ ਪੂਰਾ ਕਰਦਾ ਹੈ।
ਇਹ ਵੀ ਪੜ੍ਹੋ- ਇੰਝ ਲੱਭੇਗਾ ਚੋਰੀ ਹੋਇਆ ਫੋਨ, ਕਰ ਲਓ ਬਸ ਛੋਟੀ ਜਿਹੀ ਸੈਟਿੰਗ
ਤੁਸੀਂ ਮੈਟਾ ਏ.ਆਈ. ਦੀ ਮਦਦ ਨਾਲ ਲੇਟੈਸਟ ਫਿਲਮਾਂ ਅਤੇ ਗਾਣਿਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਆਪਣੇ ਆਸਪਾਸ ਦੇ ਚੰਗੇ ਰੈਸਟੋਰੈਂਟ ਅਤੇ ਘੁੰਮਣ ਦੀਆਂ ਥਾਵਾਂ ਬਾਰੇ ਜਾਣ ਸਕਦੇ ਹੋ ਜਾਂ ਕਿਸੇ ਵੀ ਵਿਸ਼ੇ 'ਤੇ ਵਿਦਿਅਕ ਅਤੇ ਆਮ ਗਿਆਨ ਨਾਲ ਜੁੜੀ ਜਾਣਕਾਰੀ ਹਾਸਿਲ ਕਰ ਸਕਦੇ ਹੋ।
ਮੈਟਾ ਏ.ਆਈ. ਦੀ ਵਰਤੋਂ ਬੇਹੱਦ ਆਸਾਨ ਹੈ। ਵਟਸਐਪ ਦੀ ਹੋਮ ਸਕਰੀਨ 'ਤੇ ਦਿਸਣ ਵਾਲੇ ਨੀਲੇ ਛੱਲੇ 'ਤੇ ਕਲਿੱਕ ਕਰੋ, ਚੈਟ ਸ਼ੁਰੂ ਕਰੋ ਅਤੇ ਆਪਣਾ ਸਵਾਲ ਟਾਈਪ ਜਾਂ ਬੋਲ ਕੇ ਪੁੱਛੋ। ਇਹ ਫੀਚਰ ਨਾ ਸਿਰਫ ਚੈਟਿੰਗ ਨੂੰ ਮਜ਼ੇਦਾਰ ਬਣਾਉਂਦਾ ਹੈ, ਸਗੋਂ ਯੂਜ਼ਰਜ਼ ਦਾ ਸਮਾਂ ਵੀ ਬਚਾਉਂਦਾ ਹੈ। ਜੇਕਰ ਤੁਹਾਨੂੰ ਕਿਸੇ ਵਿਸ਼ੇ 'ਤੇ ਤੁਰੰਤ ਜਾਣਕਾਰੀ ਚਾਹੀਦੀ ਹੈ ਜਾਂ ਕੋਈ ਸਵਾਲ ਪੁੱਛਣਾ ਹੈ ਤਾਂ ਮੈਟਾ ਏ.ਆੀ. ਤੁਰੰਤ ਤੁਹਾਡੀ ਮਦਦ ਕਰਦਾ ਹੈ।
ਵਟਸਐਪ ਦਾ ਇਹ ਨਵਾਂ ਫੀਚਰ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਬੇਹੱਦ ਉਪਯੋਗੀ ਹੈ, ਜੋ ਰੋਜ਼ਾਨਾ ਦੇ ਕੰਮਾਂ ਲਈ ਸਹੀ ਅਤੇ ਤੇਜ਼ ਜਾਣਕਾਰੀ ਦੀ ਭਾਲ 'ਚ ਰਹਿੰਦੇ ਹਨ। ਇਹ ਫੀਚਰ ਤਕਨੀਕ ਨੂੰ ਜ਼ਿਆਦਾ ਇੰਟਰੈਕਟਿਵ ਅਤੇ ਆਸਾਨ ਬਣਾਉਂਦਾ ਹੈ।
ਜੇਕਰ ਤੁਸੀਂ ਅਜੇ ਤਕ ਮੈਟਾ ਏ.ਆਈ. ਦਾ ਇਸਤੇਮਾਲ ਨਹੀਂ ਕੀਤਾ ਤਾਂ ਇਸਨੂੰ ਅੱਜ ਹੀ ਆਜ਼ਮਾਓ ਅਤੇ ਵਟਸਐਪ ਦੇ ਇਸ ਨਵੇਂ ਚੈਟਿੰਗ ਅਨੁਭਵ ਦਾ ਮਜ਼ਾ ਲਓ।
ਇਹ ਵੀ ਪੜ੍ਹੋ- ਮੋਬਾਇਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, ਅੱਜ ਹੀ ਬਦਲ ਦਿਓ ਇਹ ਸੈਟਿੰਗਸ
ਕਰੋੜਾਂ WhatsApp ਯੂਜ਼ਰਸ ਲਈ ਆ ਰਿਹੈ ਕਮਾਲ ਦਾ ਫੀਚਰ, ਨਹੀਂ ਰੱਖਣੇ ਪੈਣਗੇ ਦੋ-ਦੋ ਫੋਨ
NEXT STORY