ਜਲੰਧਰ- ਵਟਸਐਪ ਨੇ ਆਖ਼ਰਕਾਰ ਆਪਣਾ ਨਵਾਂ ਪਿੰਨ ਚੈਟ ਫੀਚਰ ਆਪਣੇ ਸਾਰੇ ਐਂਡ੍ਰਾਇਡ ਯੂਜ਼ਰ ਲਈ ਜਾਰੀ ਕਰ ਦਿੱਤਾ ਹੈ। ਇਸ ਫੀਚਰ ਨੂੰ ਇਸ ਤੋਂ ਪਹਿਲਾਂ ਇਸ ਮਹੀਨੇ ਐਂਡ੍ਰਾਇਡ ਬੀਟਾ ਯੂਜ਼ਰ ਲਈ ਜਾਰੀ ਕੀਤਾ ਗਿਆ ਸੀ। ਵਾਟਸਐਪ ਦੇ ਪਿੰਨ ਚੈਟ ਫੀਚਰ ਨਾਲ ਵਟਸਐਪ ਯੂਜ਼ਰ ਆਪਣੀ ਪਸੰਦੀਦਾ ਚੈਟ ਨੂੰ ਚੈਟ ਟੈਬ 'ਚ ਸਭ ਤੋਂ ਉਪਰ ਪਿੰਨ ਕਰ ਸਕਦੇ ਹਨ। ਨਵੇਂ ਫੀਚਰ ਦੇ ਨਾਲ ਹੀ ਵਾਟਸਐਪ ਯੂਜ਼ਰ ਆਪਣੇ ਚੈਟ ਟੈਬ 'ਚ ਤਿੰਨ ਪਸੰਦੀਦਾ ਯੂਜ਼ਰ ਦੇ ਨਾਲ ਹੋਈ ਚੈਟ ਨੂੰ ਸਭ ਤੋਂ ਉਪਰ ਪਿੰਨ ਕਰ ਸਕਦੇ ਹਨ। ਵਾਟਸਐਪ ਨੇ ਐਂਡ੍ਰਾਇਡ ਲਈ ਪਿਨ ਫੀਚਰ ਦਾ ਐਲਾਨ ਕਰਦੇ ਹੋਏ ਇਕ ਬਿਆਨ 'ਚ ਕਿਹਾ, ਪਿੰਨ ਚੈੱਟ ਦੇ ਆਉਣ ਦੇ ਨਾਲ ਹੀ ਹੁਣ ਤੁਹਾਨੂੰ ਆਪਣੇ ਪਰਿਵਾਰ ਜਾਂ ਆਪਣੇ ਬੈਸਟ ਫ੍ਰੈਂਡ ਨੂੰ ਮੈਸੇਜ਼ ਕਰਨ ਲਈ ਲੰਬੀ ਚੈੱਟ ਲਿਸਟ ਨੂੰ ਸਕਰਾਲ ਨਹੀਂ ਕਰਣਾ ਪਵੇਗਾ।
ਇੰਝ ਕਰੋ ਇਸਤੇਮਾਲ
ਯੂਜ਼ਰ ਆਪਣੀ ਚੈਟ ਲਿਸਟ 'ਚ ਅਸਾਨੀ ਨਾਲ ਐਕਸੇਸ ਲਈ ਤਿੰਨ ਸਭ ਤੋਂ ਜਰੂਰੀ ਗਰੁਪ ਜਾਂ ਨਿੱਜੀ ਚੈੱਟ ਨੂੰ ਸਭ ਤੋਂ 'ਤੇ ਪਿੰਨ ਕਰ ਸਕਦੇ ਹਨ। ਕਿਸੇ ਚੈਟ 'ਤੇ ਟੈਪ ਕਰੋ ਅਤੇ ਹੋਲਡ ਕਰੋ। ਇਸ ਤੋਂ ਬਾਅਦ ਤੁਹਾਡੇ ਸਕ੍ਰੀਨ 'ਤੇ ਸਭ ਤੋਂ ਉਪਰ ਵਿੱਖ ਰਹੇ ਪਿੰਨ ਆਈਕਨ ਨੂੰ ਟੈਪ ਕਰੋ। ਪਿੰਨ ਆਪਸ਼ਨ ਤੋਂ ਇਲਾਵਾ, ਵਾਟਸਐਪ ਯੂਜ਼ਰ ਕਿਸੇ ਚੈੱਟ ਨੂੰ ਦੇਰ ਤੱਕ ਦਬਾਉਣ 'ਤੇ ਡਿਲੀਟ, ਮਿਊਟ ਅਤੇ ਆਰਕਾਈਵ ਜਿਹੇ ਆਪਸ਼ਨ ਵੀ ਵੇਖ ਸਕਦੇ ਹਨ।
ਨਵੇਂ ਪਿੰਨ ਫੀਚਰ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਕ ਵਾਰ ਕਿਸੇ ਚੈਟ ਨੂੰ ਪਿੰਨ ਕਰਨ 'ਤੇ ਇਹ ਤੁਹਾਡੀ ਚੈਟ ਲਿਸਟ 'ਚ ਸਭ ਤੋਂ 'ਤੇ ਵਿਖਾਈ ਦਿੰਦੀ ਹੈ। ਤੁਹਾਡੇ ਵਟਸਐਪ 'ਤੇ ਜਿੰਨੇ ਵੀ ਗਰੁਪ ਜਾਂ ਨਿੱਜੀ ਮੈਸੇਜ ਆਉਣ ਯੂਜ਼ਰ ਨੂੰ ਸਾਰੇ ਨਵੇਂ ਆਉਣ ਵਾਲੇ ਮੈਸੇਜ ਪਿੰਨ ਕੀਤੀ ਗਈ ਚੈਟ ਤੋਂ ਬਾਅਦ ਹੀ ਦਿੱਖਣਗੇ। ਇਸ ਤੋਂ ਇਲਾਵਾ ਯੂਜ਼ਰ ਜਦ ਚਾਉਣ ਤੱਦ ਕਿਸੇ ਚੈਟ ਨੂੰ ਅਨ-ਪਿੰਨ ਕਰ ਸਕਦੇ ਹਨ। ਇਸ ਦੇ ਲਈ ਚੈਟ 'ਤੇ ਦੇਰ ਤੱਕ ਟੈਪ ਕਰਨਾ ਹੋਵੇਗਾ ਅਤੇ ਫਿਰ ਪਿੰਨ ਬਟਨ ਨੂੰ ਡਿਸੇਬਲ ਕਰਣਾ ਹੋਵੇਗਾ।
ਟਵਿਟਰ ਡਾਊਨ ਹੋਣ ਕਾਰਨ ਯੂਜ਼ਰਸ ਨੂੰ ਕਰਨਾ ਪੈ ਰਿਹੈ ਪਰੇਸ਼ਾਨੀ ਦਾ ਸਾਹਮਣਾ
NEXT STORY