ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਐਪ ਵਟਸਐਪ ਨੇ ਇਕ ਵਾਰ ਫਿਰ ਆਪਣੇ ਯੂਜ਼ਰਸ ਨੂੰ ਕੈਸ਼ਬੈਕ ਆਫਰ ਦੇਣ ਦਾ ਐਲਾਨ ਕੀਤਾ ਹੈ। ਵਟਸਐਪ ਆਫਰ ਲਈ ਬਕਾਇਦਾ ਭਾਰਤੀ ਯੂਜ਼ਰਸ ਨੂੰ ਨੋਟੀਫਿਕੇਸ਼ਨ ਦਿੱਤੀ ਗਈ ਹੈ। ਭਾਰਤ ’ਚ ਵਟਸਐਪ ਦੇ ਆਈ.ਓ.ਐੱਸ. ਯੂਜ਼ਰਸ ਨੂੰ 105 ਰੁਪਏ ਦੇ ਕੈਸ਼ਬੈਕ ਲਈ ਨੋਟੀਫਿਕੇਸ਼ਨ ਮਿਲਣ ਲੱਗੀ ਹੈ। ਵਟਸਐਪ ਪੇ ਦੇ ਕੈਸ਼ਬੈਕ ਆਫਰ ਦੀ ਨੋਟੀਫਿਕੇਸ਼ਨ ਐਪ ’ਚ ਸਭ ਤੋਂ ਉਪਰ ਦਿਸ ਰਹੀ ਹੈ।
ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਝਟਕਾ, ਇਨ੍ਹਾਂ ਪਲਾਨਜ਼ ਨਾਲ ਹੁਣ ਨਹੀਂ ਮਿਲੇਗੀ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਰਵਿਸ
ਹਰ ਵਾਰ 35 ਰੁਪਏ ਦਾ ਕੈਸ਼ਬੈਕ
ਵਟਸਐਪ ਪੇ ਦਾ ਇਹ ਕੈਸ਼ਬੈਕ ਆਫਰ ਸਾਰੇ ਆਈ.ਓ.ਐੱਸ. ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਕਈ ਰਿਪੋਰਟਾਂ ਮੁਤਾਬਕ, ਆਈ.ਓ.ਐੱਸ. ਤੋਂ ਇਲਾਵਾ ਐਂਡਰਾਇਡ ਯੂਜ਼ਰਸ ਨੂੰ ਵੀ ਇਹ ਆਫਰ ਮਿਲ ਰਿਹਾ ਹੈ। 105 ਰੁਪਏ ਦਾ ਕੈਸ਼ਬੈਕ ਤਿੰਨ ਵਾਰ ’ਚ ਤੁਹਾਨੂੰ ਮਿਲੇਗਾ ਯਾਨੀ ਹਰ ਪੇਮੈਂਟ ’ਤੇ 35 ਰੁਪਏ ਦਾ ਕੈਸ਼ਬੈਕ ਮਿਲੇਗਾ।
ਇਹ ਵੀ ਪੜ੍ਹੋ– Google Chrome ਅਤੇ Mozilla ਯੂਜ਼ਰਸ ਲਈ ਸਰਕਾਰ ਦੀ ਚਿਤਾਵਨੀ! ਤੁਰੰਤ ਕਰੋ ਇਹ ਕੰਮ
ਇਹ ਵੀ ਪੜ੍ਹੋ– Apple ਯੂਜ਼ਰਸ ਨੂੰ ਝਟਕਾ! ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 16 ਦੀ ਅਪਡੇਟ
ਕਿਵੇਂ ਮਿਲੇਗਾ 105 ਰੁਪਏ ਦਾ ਕੈਸ਼ਬੈਕ
ਪਹਿਲਾ ਕੰਮ ਇਹੀ ਹੈ ਕਿ ਵਟਸਐਪ ਪੇਮੈਂਟ ਦੀ ਸੈਟਿੰਗ ਕਰੋ। ਪੇਮੈਂਟ ਦੇ ਆਪਸ਼ਨ ’ਤੇ ਜਾਣ ਤੋਂ ਬਾਅਦ ਆਪਣੇ ਬੈਂਕ ਅਕਾਊਂਟ ਨੂੰ ਲਿੰਕ ਕਰੋ। ਇਹ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਤੁਸੀਂ ਗੂਗਲ ਪੇ ਜਾਂ ਫੋਨ ਪੇ ਦੇ ਨਾਲ ਬੈਂਕ ਅਕਾਊਂਟ ਨੂੰ ਲਿੰਕ ਕੀਤਾ ਹੈ। ਲਿੰਕ ਹੋਣ ਤੋਂ ਬਾਅਦ ਪੇਮੈਂਟ ਦੇ ਆਪਸ਼ਨ ’ਤੇ ਕਲਿੱਕ ਕਰੋ। ਹੁਣ ਕਿਸਨੂੰ ਕਿੰਨੇ ਪੈਸੇ ਭੇਜਣੇ ਹਨ, ਉਹ ਤੈਅ ਕਰੋ ਅਤੇ ਯੂ.ਪੀ.ਆਈ. ਪਿੰਨ ਦੇ ਨਾਲ ਪੇਮੈਂਟ ਕਰੋ। ਦੱਸ ਦੇਈਏ ਕਿ ਇਹ ਆਫਰ ਸਿਰਫ ਉਨ੍ਹਾਂ ਯੂਜ਼ਰਸ ਲਈ ਹੀ ਹੈ ਜੋ ਪਹਿਲੀ ਵਾਰ ਵਟਸਐਪ ਪੇ ਦਾ ਇਸਤੇਮਾਲ ਕਰ ਰਹੇ ਹਨ। ਜੋ ਲੋਕ ਪਹਿਲਾਂ ਤੋਂ ਵਟਸਐਪ ਪੇ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਲਈ ਇਹ ਆਫਰ ਨਹੀਂ ਹੈ। 35 ਰੁਪਏ ਦਾ ਕੈਸ਼ਬੈਕ ਪਹਿਲੇ ਤਿੰਨ ਟ੍ਰਾਂਜੈਕਸ਼ਨ ਦੇ ਨਾਲ ਮਿਲੇਗਾ।
ਇਹ ਵੀ ਪੜ੍ਹੋ– Apple ਨੂੰ EU ਦਾ ਵੱਡਾ ਝਟਕਾ, 2024 ਤਕ ਬਦਲਣਾ ਪਵੇਗਾ iPhone ਦਾ ਚਾਰਜਿੰਗ ਪੋਰਟ
ਤੇਲੰਗਾਨਾ : ਇਲੈਕਟ੍ਰਿਕ ਬਾਈਕ ’ਚ ਧਮਾਕਾ ਹੋਣ ਨਾਲ ਘਰ ’ਚ ਲੱਗੀ ਅੱਗ
NEXT STORY