ਗੈਜੇਟ ਡੈਸਕ– ਆਈਫੋਨ ਬਣਾਉਣ ਵਾਲੀ ਦਿੱਗਜ ਕੰਪਨੀ ਐਪਲ ਨੂੰ ਯੂਰਪੀ ਯੂਨੀਅਨ ਨੇ ਜ਼ਬਰਦਸਤ ਝਟਕਾ ਦਿੱਤਾ ਹੈ। ਯੂਰਪੀ ਯੂਨੀਅਨ ਦੇ ਦੇਸ਼ਾਂ ਅਤੇ ਲਾਅਮੇਕਰਜ਼ ’ਚ ਮੰਗਲਵਾਰ ਇਸ ਗੱਲ ਦੀ ਸਹਿਮਤੀ ਬਣੀ ਹੈ ਕਿ ਮੋਬਾਇਲ ਫੋਨ, ਟੈਬਲੇਟਸ ਅਤੇ ਕੈਮਰੇ ਦਾ ਚਾਰਜਿੰਗ ਪੋਰਟ ਇਕ ਹੀ ਹੋਵੇਗਾ। ਇਹ ਦੁਨੀਆ ’ਚ ਪਹਿਲੀ ਵਾਰ ਹੈ ਕਿ ਕੰਪਨੀ ਆਪਣੇ ਡਿਵਾਈਸ ’ਚ ਕਿਹੜਾ ਚਾਰਜਿੰਗ ਪੋਰਟ ਲਗਾਏ, ਅਧਿਕਾਰਤ ਆਦੇਸ਼ ਰਾਹੀਂ ਤੈਅ ਹੋਵੇਗਾ। ਯੂਰਪੀ ਯੂਨੀਅਨ ਦੇ ਇਸ ਫੈਸਲੇ ਨਾਲ ਐਪਲ 2024 ਤੋਂ ਜੋ ਵੀ ਆਈਫੋਨ ਯੂਰਪ ’ਚ ਵੇਚੇਗੀ, ਉਸਦੇ ਕਨੈਕਟਰ ’ਚ ਬਦਲਾਅ ਕਰਨਾ ਹੋਵੇਗਾ। ਯੂਰਪੀ ਕਮਿਸ਼ਨ ਦਾ ਮੰਨਣਾ ਹੈ ਕਿ ਇਸ ਨਾਲ ਉਪਭੋਗਤਾਵਾਂ ਦੀ ਜ਼ਿੰਦਗੀ ਆਸਾਨ ਹੋਵੇਗੀ ਅਤੇ ਉਨ੍ਹਾਂ ਦੇ ਪੈਸੇ ਬਚਣਗੇ।
ਇਹ ਵੀ ਪੜ੍ਹੋ– Apple ਯੂਜ਼ਰਸ ਨੂੰ ਝਟਕਾ! ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 16 ਦੀ ਅਪਡੇਟ
ਐਪਲ ਨੂੰ ਲੱਗੇਗਾ ਸਭ ਤੋਂ ਵੱਡਾ ਝਟਕਾ
ਇਸ ਕਾਨੂੰਨ ਨਾਲ ਐਂਡਰਾਇਡ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੋਈ ਖ਼ਾਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਇਸਦੇ ਚਲਦੇ ਐਪਲ ਕੰਪਨੀ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਦਰਅਸਲ, ਐਪਲ ਸਾਲਾਂ ਤੋਂ ਆਪਣੇ ਆਈਫੋਨਾਂ, ਆਈਪੈਡ, ਏਅਰਪੌਡਸ ਅਤੇ ਕਈ ਦੂਜੀ ਅਸੈਸਰੀਜ਼ ਲਈ ਆਪਣੇ ਲਾਈਟਨਿੰਗ ਪੋਰਟ ਦਾ ਇਸਤੇਮਾਲ ਕਰਦੀ ਆਈ ਹੈ। ਉਹ ਆਪਣੇ ਡਿਵਾਈਸ ਦੇ ਚਾਰਜਰ ਬਾਕੀਆਂ ਤੋਂ ਨਾ ਸਿਰਫ ਵੱਖਰਾ ਰੱਖਦੀ ਹੈ ਸਗੋਂ ਉਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ। ਅਜਿਹੇ ’ਚ ਈ.ਯੂ. ਦਾ ਇਹ ਫੈਸਲਾ ਐਪਲ ਲਈ ਚੁਣੌਤੀਆਂ ਨਾਲ ਭਰਿਆ ਹੋਵੇਗਾ ਕਿਉਂਕਿ ਆਉਣ ਵਾਲੇ ਸਮੇਂ ’ਚ ਐਪਲ ਨੂੰ ਆਪਣੇ ਸਾਰੇ ਆਈਫੋਨ ਮਾਡਲਾਂ ਨੂੰ ਯੂ.ਐੱਸ.ਬੀ.-ਸੀ ਪੋਰਟ ਨਾਲ ਪੇਸ਼ ਕਰਨਾ ਪਵੇਗਾ।
ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਝਟਕਾ, ਇਨ੍ਹਾਂ ਪਲਾਨਜ਼ ਨਾਲ ਹੁਣ ਨਹੀਂ ਮਿਲੇਗੀ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਰਵਿਸ
Airtel ਗਾਹਕਾਂ ਨੂੰ ਝਟਕਾ, ਇਨ੍ਹਾਂ ਪਲਾਨਜ਼ ਨਾਲ ਹੁਣ ਨਹੀਂ ਮਿਲੇਗੀ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਰਵਿਸ
NEXT STORY