ਗੈਜੇਟ ਡੈਸਕ- ਵਟਸਐਪ ਇੰਡੀਆ ਦੇ ਮੁਖੀ ਅਭੀਜੀਤ ਬੋਸ ਤੋਂ ਬਾਅਦ ਵਟਸਐਪ ਦੇ ਇਕ ਹੋਰ ਚੋਟੀ ਦੇ ਅਧਿਕਾਰੀ ਵਿਨੇ ਚੋਲੇਟੀ ਨੇ ਅਸਤੀਫਾ ਦੇ ਦਿੱਤਾ ਹੈ। ਵਟਸਐਪ-ਪੇ ਇੰਡੀਆ ਦੇ ਮੁਖੀ ਵਿਨੇ ਚੋਲੇਟੀ ਨੇ ਬੁੱਧਵਾਰ ਨੂੰ ਲਿੰਕਡਿਨ ਰਾਹੀਂ ਆਪਣੇ ਅਸਤੀਫੇ ਦਾ ਐਲਾਨ ਕੀਤਾ। ਉਨ੍ਹਾਂ ਲਿਖਿਆ ਕਿ ਅੱਜ ਵਟਸਐਪ-ਪੇ 'ਤੇ ਮੇਰਾ ਆਖਰੀ ਦਿਨ ਸੀ, ਮੈਂ ਕੰਪਨੀ ਛੱਡ ਦਿੱਤੀ ਹੈ। ਮੈਂ ਗਰਵ ਨਾਲ ਕਹਿ ਸਕਦਾ ਹਾਂ ਕਿ ਭਾਰਤ 'ਚ ਵਟਸਐਪ ਦੇ ਦਾਇਰੇ ਅਤੇ ਪ੍ਰਭਾਵ ਨੂੰ ਵੇਖਣਾ ਇਕ ਚੰਗਾ ਅਨੁਭਵ ਰਿਹਾ। ਉਨ੍ਹਾਂ ਚਾਰ ਮਹੀਨੇ ਪਹਿਲਾਂ ਹੀ ਅਹੁਦਾ ਸੰਭਾਲਿਆ ਸੀ। ਦੱਸ ਦੇਈਏ ਕਿ ਚੋਲੇਟੀ ਨੇ ਸਤੰਬਰ 'ਚ ਮਾਨੇਸ਼ ਮਹਾਤਮੇ ਦੀ ਥਾਂ ਲਈ ਸੀ।
ਵਿਨੇ ਚੋਲੇਟੀ ਅਕਤੂਬਰ 2021 'ਚ ਵਟਸਐਪ-ਪੇ 'ਚ ਮਰਚੇਂਟ ਪੇਮੈਂਟਸ ਹੈੱਡ ਦੇ ਰੂਪ 'ਚ ਵਾਪਸ ਸ਼ਾਮਲ ਹੋਏ ਸਨ, ਇਸ ਤੋਂ ਬਾਅਦ ਸਤੰਬਰ 2022 'ਚ ਉਨ੍ਹਾਂ ਨੂੰ ਵਟਸਐਪ-ਪੇ ਇੰਡੀਆ ਦਾ ਮੁਖੀ ਬਣਾਇਆ ਗਿਆ ਸੀ। ਚੋਲੇਟੀ ਨੇ ਮਾਨੇਸ਼ ਮਹਾਤਮੇ ਦੀ ਥਾਂ ਲਈ ਸੀ ਜੋ ਸਤੰਬਰ 'ਚ ਵਟਸਐਪ ਤੋਂ ਅਸਤੀਫੇ ਦੇ ਬਾਅਦ ਐਮਾਜ਼ੋਨ 'ਚ ਸ਼ਾਮਲ ਹੋਏ ਸਨ।
ਹੁਣ ਇਨ੍ਹਾਂ ਦੇਸ਼ਾਂ 'ਚ ਸ਼ੁਰੂ ਹੋਈ ਐਪਲ ਦੀ ਸੈਟੇਲਾਈਟ ਐਮਰਜੈਂਸੀ SOS ਸੇਵਾ, ਦੇਖੋ ਲਿਸਟ
NEXT STORY