ਗੈਜੇਟ ਡੈਸਕ– ਜਿਵੇਂ ਹੀ ਕੋਈ ਤੁਹਾਨੂੰ ਵਟਸਐਪ ’ਤੇ ਮੈਸੇਜ ਕਰਨ ਲਈ ਕਹਿੰਦਾ ਹੈ ਤਾਂ ਪਹਿਲਾਂ ਉਸ ਦਾ ਨੰਬਰ ਸੇਵ ਕਰਨਾ ਪੈਂਦਾ ਹੈ। ਫਿਰ ਵਟਸਐਪ ’ਚ ਜਾ ਕੇ ਕਾਨਟੈਕਟ ਰੀਫ੍ਰੈਸ਼ ਕਰਨਾ ਹੁੰਦਾ ਹੈ ਪਰ ਹੁਣ ਤੁਹਾਨੂੰ ਇਕ ਨੰਬਰ ਸੇਵ ਕਰਨ ਲਈ ਇੰਨਾ ਕੁਝ ਕਰਨ ਦੀ ਲੋੜ ਨਹੀਂ ਪਵੇਗੀ। ਹੁਣ ਤੁਸੀਂ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਵਟਸਐਪ ਨੰਬਰ ਸੇਵ ਕਰ ਸਕੋਗੇ।
ਵਟਸਐਪ ਨੇ ਪਿਛਲੇ ਹਫ਼ਤੇ ਕਈ ਨਵੇਂ ਫੀਚਰਜ਼ ਜਾਰੀ ਕੀਤੇ ਸਨ ਜਿਨ੍ਹਾਂ ’ਚ ਡਾਰਕ ਮੋਡ ਐਕਪੈਂਸ਼ਨ ਅਤੇ ਕਾਈ ਓ.ਐੱਸ. (4ਜੀ ਫੀਚਰ ਫੋਨ) ਲਈ ਸਟੇਟਸ ਫੀਚਰ ਵਰਗੇ ਫੀਚਰਜ਼ ਸ਼ਾਮਲ ਸਨ। ਵਟਸਐਪ ਜਲਦੀ ਹੀ ਕਿਊ.ਆਰ. ਕੋਡ ਅਧਾਰਤ ਕਾਨਟੈਕਟ ਸੇਵਿੰਗ ਫੀਚਰ ਲਿਆ ਰਿਹਾ ਹੈ ਜਿਸ ਤੋਂ ਬਾਅਦ ਕਿਊ.ਆਰ. ਕੋਡ ਸਕੈਨ ਕਰਕੇ ਨੰਬਰ ਨੂੰ ਸੇਵ ਕੀਤਾ ਜਾ ਸਕੇਗਾ। ਵਟਸਐਪ ਪਿਛਲੇ ਮਹੀਨੇ ਤੋਂ ਕਿਊ.ਆਰ. ਕੋਡ ਦੀ ਟੈਸਟਿੰਗ ਕਰ ਰਿਹਾ ਹੈ। ਕਈ ਬੀਟਾ ਯੂਜ਼ਰਸ ਇਸ ਦੀ ਟੈਸਟਿੰਗ ਵੀ ਕਰ ਰਹੇ ਹਨ। ਇਸ ਦੀ ਅਪਡੇਟ ਆਉਣ ਤੋਂ ਬਾਅਦ ਸਾਰੇ ਵਟਸਐਪ ਯੂਜ਼ਰਸ ਦਾ ਇਕ ਅਲੱਗ ਕਿਊ.ਆਰ. ਕੋਡ ਹੋਵੇਗਾ ਜਿਸ ਨੂੰ ਉਹ ਦੂਜਿਆਂ ਨਾਲ ਸਾਂਝਾ ਕਰ ਸਕਣਗੇ।
ਇੰਝ ਕੰਮ ਕਰਦਾ ਹੈ ਵਟਸਐਪ QR ਕੋਡ ਫੀਚਰ
ਵਟਸਐਪ ’ਚ ਕਿਊ.ਆਰ. ਕੋਡ ਯੂਜ਼ਰਸ ਦੀ ਪ੍ਰੋਫਾਇਲ ’ਚ ਵਿਖੇਗਾ। ਇਸ ਤੋਂ ਬਾਅਦ ਤੁਹਾਨੂੰ ਕਿਊ.ਆਰ. ਕੋਡ ਦੇ ਆਈਕਨ ’ਤੇ ਟੈਪ ਕਰਨਾ ਹੋਵੇਗਾ। ਉਸ ਤੋਂ ਬਾਅਦ ਇਕ ਨਵਾਂ ਟੈਬ ਖੁੱਲ੍ਹੇਗਾ ਜਿਥੇ ਤੁਹਾਡਾ ਕਿਊ.ਆਰ. ਕੋਡ ਮਿਲੇਗਾ। ਕਿਊ.ਆਰ. ਨੂੰ ਫੋਨ ਦੇ ਕੈਮਰੇ ਨਾਲ ਸਕੈਨ ਕਰਨ ’ਤੇ ਯੂਜ਼ਰਸ ਦੀ ਡਿਟੇਲ ਮਿਲ ਜਾਵੇਗੀ ਅਤੇ ਉਸ ਤੋਂ ਬਾਅਦ ਇਕ ਕਲਿੱਕ ਕਰਕੇ ਨੰਬਰ ਸੇਵ ਕੀਤਾ ਜਾ ਸਕੇਗਾ।
ਜੈਪੁਰ ਦੀ ਕੰਪਨੀ ਨੇ ਬਣਾਇਆ ਵੀਡੀਓ ਕਾਲ ਐਪ, ਇਕੱਠੇ 2,000 ਲੋਕ ਹੋ ਸਕਦੇ ਹਨ ਸ਼ਾਮਲ
NEXT STORY