ਗੈਜੇਟ ਡੈਸਕ- ਇਸ ਵਾਰ ਮਦਰਜ਼ ਡੇਅ ਦੇ ਮੌਕੇ 'ਤੇ ਵਟਸਐਪ ਨੇ ਆਪਣੇ ਯੂਜ਼ਰਜ਼ ਲਈ ਇੱਕ ਬੇਹੱਦ ਖਾਸ ਫੀਚਰ ਪੇਸ਼ ਕੀਤਾ ਹੈ। ਹੁਣ ਤੁਸੀਂ ਸਿਰਫ਼ ਸਾਧਾਰਨ ਮੈਸੇਜ ਭੇਜਣ ਦੀ ਬਜਾਏ ਆਪਣੀ ਮਾਂ ਲਈ ਪਰਿਵਾਰਕ ਫੋਟੋਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਪਰਸਨਲਾਈਜ਼ਡ ਸਟਿੱਕਰ ਤਿਆਰ ਕਰ ਸਕਦੇ ਹੋ। ਇਸ ਨਵੇਂ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਦੇ ਲਈ ਤੁਹਾਨੂੰ ਕਿਸੇ ਵੀ ਥਰਡ ਪਾਰਟੀ ਐਪ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਹ ਸਿੱਧਾ ਵਟਸਐਪ ਐਪ ਦੇ ਅੰਦਰ ਹੀ ਕੰਮ ਕਰੇਗਾ।
ਇੰਝ ਬਣਾਓ ਖਾਸ ਸਟਿੱਕਰ
- ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਜਾਂ ਆਈਫੋਨ 'ਤੇ ਵਟਸਐਪ ਦਾ ਲੇਟੈਸਟ ਵਰਜ਼ਨ ਅਪਡੇਟ ਕਰੋ।
- ਕਿਸੇ ਵੀ ਚੈਟ ਬਾਕਸ ਵਿੱਚ ਜਾ ਕੇ ਇਮੋਜੀ ਆਈਕਨ 'ਤੇ ਟੈਪ ਕਰੋ ਅਤੇ ਸਟਿੱਕਰ ਸੈਕਸ਼ਨ ਵਿੱਚ ਜਾ ਕੇ 'Create' ਜਾਂ '+' ਦੇ ਵਿਕਲਪ ਨੂੰ ਚੁਣੋ।
- ਜਦੋਂ ਤੁਸੀਂ ਆਪਣੀ ਪਸੰਦ ਦੀ ਫੋਟੋ ਚੁਣੋਗੇ, ਤਾਂ ਵਟਸਐਪ ਆਪਣੇ ਆਪ ਉਸਦਾ ਬੈਕਗ੍ਰਾਊਂਡ ਹਟਾ ਦੇਵੇਗਾ।
- ਇਸ ਤੋਂ ਬਾਅਦ ਤੁਸੀਂ ਉਸ ਵਿੱਚ ਆਪਣਾ ਕੋਈ ਮੈਸੇਜ, ਇਮੋਜੀ ਜਾਂ ਡੂਡਲ ਜੋੜ ਸਕਦੇ ਹੋ ਅਤੇ ਉਸਨੂੰ ਸੇਵ ਕਰਕੇ ਤੁਰੰਤ ਭੇਜ ਸਕਦੇ ਹੋ।
AI ਦੀ ਮਦਦ ਨਾਲ ਰਚਨਾਤਮਕ ਸਟਿੱਕਰ
ਵਟਸਐਪ ਹੁਣ ਕਈ ਦੇਸ਼ਾਂ ਵਿੱਚ AI ਜਨਰੇਟਿਡ ਸਟਿੱਕਰ ਦੀ ਸਹੂਲਤ ਵੀ ਦੇ ਰਿਹਾ ਹੈ। ਜੇਕਰ ਤੁਹਾਨੂੰ ਡਿਜ਼ਾਈਨਿੰਗ ਨਹੀਂ ਆਉਂਦੀ, ਤਾਂ ਤੁਸੀਂ ਸਿਰਫ਼ ਟੈਕਸਟ ਲਿਖ ਕੇ (ਜਿਵੇਂ ਕਿ "Warm Mothers Day Pic") ਇੱਕ ਵਿਲੱਖਣ ਸਟਿੱਕਰ ਤਿਆਰ ਕਰਵਾ ਸਕਦੇ ਹੋ। ਇਸ ਵਿੱਚ 'Best Mother Ever' ਜਾਂ 'Happy Mothers Day' ਵਰਗੇ ਮੈਸੇਜ ਜੋੜ ਕੇ ਇਸਨੂੰ ਹੋਰ ਵੀ ਯਾਦਗਾਰ ਬਣਾਇਆ ਜਾ ਸਕਦਾ ਹੈ।
ਹਾਲਾਂਕਿ ਵਟਸਐਪ ਵਿੱਚ ਇਹ ਸਹੂਲਤ ਮੌਜੂਦ ਹੈ, ਪਰ ਉਹ ਯੂਜ਼ਰਜ਼ ਜੋ ਐਨੀਮੇਟਡ ਜਾਂ ਜ਼ਿਆਦਾ ਐਡਵਾਂਸਡ ਇਫੈਕਟਸ ਚਾਹੁੰਦੇ ਹਨ, ਉਹ ਅਜੇ ਵੀ Sticker.ly, Stickify ਜਾਂ WhatSticker ਵਰਗੇ ਐਪਸ ਦੀ ਵਰਤੋਂ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਡਿਜੀਟਲ ਦੁਨੀਆ ਵਿੱਚ ਅਜਿਹੇ ਪਰਸਨਲਾਈਜ਼ਡ ਸਟਿੱਕਰ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਇੱਕ ਨਵਾਂ ਅਤੇ ਪ੍ਰਭਾਵਸ਼ਾਲੀ ਤਰੀਕਾ ਬਣ ਗਏ ਹਨ।
Hyundai ਦਾ ਵੱਡਾ ਧਮਾਕਾ: ਭਾਰਤ ਵਿੱਚ ਦੋ ਨਵੀਆਂ SUV ਲਾਂਚ ਕਰਨ ਦੀ ਤਿਆਰੀ, ਟਾਟਾ ਤੇ ਮਹਿੰਦਰਾ ਨੂੰ ਮਿਲੇਗੀ ਟੱਕਰ
NEXT STORY