ਗੈਜੇਟ ਡੈਸਕ—ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਨੇ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲੀ ਫਰਮ NSO ਦੁਆਰਾ ਡਿਜ਼ਾਈਨ ਕੀਤੇ ਗਏ ਸਾਫਟਵੇਅਰ ਪੇਗਾਸਸ ਨੇ ਭਾਰਤ 'ਚ 121 ਯੂਜ਼ਰਸ ਨੂੰ ਟਾਰਗੇਟ ਕੀਤਾ ਸੀ। ਇਸ 'ਚੋਂ 20 ਮੋਬਾਇਲ ਫੋਨਸ ਦੇ ਡਾਟਾ ਸਾਫਤੌਰ ਲੀਕ ਹੋਏ ਹਨ। ਇਹ ਜਾਣਕਾਰੀ ਵਟਸਐਪ ਦੁਆਰਾ 18 ਨਵੰਬਰ ਨੂੰ ਸਰਕਾਰ ਨੂੰ ਦਿੱਤੀ ਗਈ। ਇਸ ਤੋਂ ਪਹਿਲਾਂ ਸਰਕਾਰ ਨੇ ਵਟਸਐਪ ਤੋਂ ਇਸ ਮਾਮਲੇ 'ਤੇ ਤਕਨੀਕੀ ਜਾਣਕਾਰੀ ਦੀ ਮੰਗ ਕੀਤੀ ਸੀ।
ਇਸ ਤੋਂ ਇਲਾਵਾ ਇਕ ਰਿਪੋਰਟ ਮੁਤਾਬਕ ਫੇਸਬੁੱਕ ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਨੇ ਵੀ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਇਹ ਸਪਸ਼ਟ ਰੂਪ ਨਾਲ ਨਹੀਂ ਦੱਸੇਗਾ ਕਿ ਟਾਰਗੇਟ ਕੀਤੇ ਗਏ ਯੂਜ਼ਰਸ ਦੇ ਫੋਨ ਨਾਲ ਕਿਹੜਾ ਡਾਟਾ ਐਕਸੈੱਸ ਕੀਤਾ ਗਿਆ ਹੈ। ਇਸ ਹਾਲੀਆ ਡਿਵੈੱਲਪਮੈਂਟ 'ਚ ਕੁਝ ਦਿਨ ਪਹਿਲਾਂ ਇਸ ਮੁੱਦੇ 'ਤੇ ਚਰਚਾ ਹੋਈ ਸੀ।
ਮਿਲੀ ਜਾਣਕਾਰੀ ਮੁਤਾਬਕ ਵਟਸਐਪ ਨੇ ਸਰਕਾਰ ਨੂੰ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਇਹ ਅਟੈਕ ਕਾਫੀ ਉਲਝ ਅਤੇ ਖਤਰਨਾਕ ਸਨ ਅਤੇ ਅਟੈਕ ਦੇ ਕੁਝ ਪਹੂਲੁਆਂ 'ਤੇ ਕੰਪਨੀ ਦੀ ਪਹੁੰਚ ਨਹੀਂ ਬਣ ਪਾ ਰਹੀ ਹੈ। ਅਜਿਹੇ 'ਚ ਜਾਂਚ ਅਜੇ ਵੀ ਜਾਰੀ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਸਰਕਾਰ ਨੂੰ ਸੰਕੇਤ ਦਿੱਤਾ ਸੀ ਕਿ ਭਾਰਤ 'ਚੋਂ 121 ਯੂਜ਼ਰਸ ਟਾਰਗੇਟ ਹੋਏ ਸਨ ਪਰ ਇਸ ਦੀ ਪੁਸ਼ਟੀ ਸਿਰਫ ਹਾਲ ਹੀ 'ਚ ਡਿਵੈੱਲਪਮੈਂਟ 'ਚ ਹੋ ਪਾਈ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਮਈ 'ਚ ਇਕ ਗੱਲਬਾਤ 'ਚ ਵਟਸਐਪ ਨੇ ਸਰਕਾਰ ਨੂੰ ਸੰਕੇਤ ਦਿੱਤਾ ਸੀ ਕਿ ਉਹ ਪੇਗਾਸਸ ਨੂੰ ਇਕ ਵੱਡੇ ਸੁਰੱਖਿਆ ਖਤਰੇ ਦੇ ਰੂਪ 'ਚ ਨਹੀਂ ਦੇਖਦਾ ਹੈ। ਵਟਸਐਪ ਜਾਸੂਸੀ ਦਾ ਇਹ ਮਾਮਲਾ ਅਕਤੂਬਰ ਦੇ ਆਖਿਰ 'ਚ ਸਾਹਮਣੇ ਆਇਆ ਸੀ ਜਦ ਕੰਪਨੀ ਨੇ ਇਹ ਪੁਸ਼ਟੀ ਕੀਤੀ ਸੀ ਕਿ ਚਾਰ ਤਾਪੂਆਂ ਦੇ 1,400 ਲੋਕਾਂ ਨੂੰ ਇਜ਼ਰਾਈਲੀ ਫਰਮ ਦੁਆਰਾ ਟਾਰਗੇਟ ਕੀਤਾ ਗਿਆ ਹੈ। ਟਾਰਗੇਟ ਕੀਤੇ ਗਏ ਲੋਕਾਂ 'ਚੋਂ ਜ਼ਿਆਦਾਤਰ ਪੱਤਰਕਾਰ ਅਤੇ ਐਕਟੀਵਿਸਟ ਵਰਗੇ ਲੋਕ ਹਨ। ਇਸ 'ਚ ਭਾਰਤੀ ਵੀ ਸ਼ਾਮਲ ਹਨ। ਕਥਿਤ ਤੌਰ 'ਤੇ ਇਹ ਅਟੈਕ 29 ਅਪ੍ਰੈਲ ਤੋਂ 10 ਮਈ ਵਿਚਾਲੇ ਹੋਏ ਸਨ।
ਸੈਮਸੰਗ ਦੇ ਇਸ ਫੋਨ 'ਚ ਹੋਵੇਗਾ 360 ਡਿਗਰੀ ਵੀਡੀਓ ਫੀਚਰ
NEXT STORY