ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਨਵਾਂ ਫੀਚਰ ‘ਵਿਊ ਵਨਸ’ (view once) ਜਾਰੀ ਕਰ ਦਿੱਤਾ ਹੈ। ਵਟਸਐਪ ਦੇ ਆਈਫੋਨ ਯੂਜ਼ਰਸ ਨੂੰ ਵਿਊ ਵਨਸ ਫੀਚਰ ਦੀ ਅਪਡੇਟ ਮਿਲਣ ਲੱਗੀ ਹੈ। ਵਟਸਐਪ ਦੇ ਇਸ ਫੀਚਰ ਦੇ ਆਨ ਕਰਨ ਤੋਂ ਬਾਅਦ ਇਕ ਵਾਰ ਮੈਸੇਜ ਵੇਖਣ ਤੋਂ ਬਾਅਦ ਮੈਸੇਜ ਗਾਇਬ ਹੋ ਜਾਵੇਗਾ। ਵਟਸਐਪ ਦੇ ਵਿਊ ਵਨਸ ਫੀਚਰ ਦਾ ਇਸਤੇਮਾਲ ਫੋਟੋ, ਵੀਡੀਓ ਅਤੇ ਹੋਰ ਮੈਸੇਜ ਦੇ ਨਾਲ ਕੀਤਾ ਜਾ ਸਕਦਾ ਹੈ। ਵਟਸਐਪ ਵਿਊ ਵਨਸ ਫੀਚਰ ਫਿਲਹਾਲ ਆਈਫੋਨ ਯੂਜ਼ਰਸ ਲਈ ਹੀ ਜਾਰੀ ਕੀਤਾ ਜਾ ਰਿਹਾ ਹੈ। ਇਸ ਫੀਚਰ ਨਾਲ ਵਟਸਐਪ ਦਾ ਨਵਾਂ ਵਰਜ਼ਨ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਇਸ ਅਪਡੇਟ ਦੇ ਨਾਲ ਇਨ ਐਪ ਮੈਸੇਜ ਨੋਟੀਫਿਕੇਸ਼ਨ ਦਾ ਸਟਾਈਲ ਵੀ ਬਦਲ ਗਿਆ ਹੈ। ਵਟਸਐਪ ਪਿਛਲੇ ਕਈ ਮਹੀਨਿਆਂ ਤੋਂ ‘ਵਿਊ ਵਨਸ’ ਫੀਚਰ ਦੀ ਸੈਟਿੰਗ ਕਰ ਰਿਹਾ ਸੀ। ਵਿਊ ਵਨਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਭੇਜੀਆਂ ਗਈਆਂ ਫੋਟੋਆਂ-ਵੀਡੀਓ ਇਕ ਵਾਰ ਵੇਖਣ ਤੋਂ ਬਾਅਦ ਗਾਇਬ ਹੋ ਜਾਣਗੀਆਂ, ਹਾਲਾਂਕਿ, ਇਹ ਫੀਚਰ ਸਕਰੀਨਸ਼ਾਟ ਲੈਣ ਤੋਂ ਯੂਜ਼ਰਸ ਨੂੰ ਨਹੀਂ ਰੋਕ ਸਕੇਗਾ।
ਇਹ ਵੀ ਪੜ੍ਹੋ– 7,000mAh ਬੈਟਰੀ ਵਾਲਾ ਸਭ ਤੋਂ ਸਸਤਾ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
ਇਹ ਵੀ ਪੜ੍ਹੋ– ਨਵੇਂ OnePlus Nord 2 ’ਚ ਅਚਾਨਕ ਹੋਇਆ ਧਮਾਕਾ, ਘਟਨਾ ਤੋਂ ਬਾਅਦ ਸਦਮੇ ’ਚ ਗਾਹਕ
ਵਟਸਐਪ ਦਾ ਵਿਊ ਵਨਸ ਫੀਚਰ ਆਈਫੋਨ ਦੇ ਵਟਸਐਪ ਵਰਜ਼ਨ 2.21.150 ’ਤੇ ਉਪਲੱਬਧ ਹੈ। ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ‘1’ ਦੇ ਆਈਕਨ ’ਤੇ ਟੈਪ ਕਰਨਾ ਹੋਵੇਗਾ। ਇਕ ਵਾਰ ਗਾਇਬ ਹੋਣ ਤੋਂ ਬਾਅਦ ਫੋਟੋ-ਵੀਡੀਓ ਚੈਟ ’ਚ ਨਹੀਂ ਦਿਸਣਗੇ। ਇਸ ਤੋਂ ਇਲਾਵਾ ਜਿਥੇ ਮੀਡੀਆ ਫਾਇਲ ਸਟੋਰ ਹੁੰਦੀ ਹੈ, ਉਥੇ ਹੀ ਇਸ ਫੀਚਰ ਨਾਲ ਭੇਜੀ ਗਈ ਫੋਟ-ਵੀਡੀਓ ਨਹੀਂ ਦਿਸੇਗੀ।
ਦੱਸ ਦੇਈਏ ਕਿ ਵਟਸਐਪ ਇਸ ਫੀਚਰ ਦੀ ਸੈਟਿੰਗ 2020 ਤੋਂ ਹੀ ਕਰ ਰਿਹਾ ਹੈ। ਵਟਸਐਪ ਵਿਊ ਵਨਸ ਦੀ ਟੈਸਟਿੰਗ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਦੇ ਬੀਟਾ ਵਰਜ਼ਨ ’ਤੇ ਹੋਈ ਸੀ। ਵਟਸਐਪ ਨੇ ਕਿਹਾ ਹੈ ਕਿ ਆਉਣ ਵਾਲੇ ਹਫਤਿਆਂ ’ਚ ਇਸ ਫੀਚਰ ਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ– BMI ਗੇਮ ’ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਬੈਨ ਹੋ ਸਕਦੈ ਤੁਹਾਡਾ ਅਕਾਊਂਟ
ਲਾਂਚਿੰਗ ਦੇ ਸਾਲ ਬਾਅਦ ਹੀ Twitter ਨੇ ਆਪਣਾ ਖ਼ਾਸ ਫੀਚਰ ਕੀਤਾ ਬੰਦ, ਦੱਸੀ ਇਹ ਵਜ੍ਹਾ
NEXT STORY