ਜਲੰਧਰ— Wheelys ਕੰਪਨੀ ਦੇ ਫਾਊਂਡਰ ਨੇ ਦੋ ਸਾਲ ਪਹਿਲਾਂ ਅਜਿਹਾ ਮੋਬਾਇਲ ਕੈਫੇ ਤਿਆਰ ਕਰਨ ਬਾਰੇ ਸੋਚਿਆ ਸੀ ਜੋ ਇਕ ਥਾਂ ਨੂੰ ਦੂਜੀ ਥਾਂ 'ਤੇ ਜਾ ਕੇ ਕੌਫੀ, ਕੋਲਡ ਡ੍ਰਿੰਕਸ ਅਤੇ ਵੈਜੀਟੇਰੀਅਨ ਸਨੈਕਸ ਨੂੰ ਆਸਾਨੀ ਨਾਲ ਸਰਵੇ ਕਰ ਸਕਣ। ਹਾਲ ਹੀ 'ਚ ਇਸ Wheelys 4 ਮੋਬਾਇਲ ਕੈਫੇ ਨੂੰ 7 ਮਹੀਨਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਤਿਆਰ ਕਰ ਲਿਆ ਗਿਆ ਹੈ।
ਇਸ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. Maria De La Croix ਨੇ ਕਿਹਾ ਕਿ ਇਸ ਵਿਚ ਕਾਰਾਂ 'ਚ ਦਿੱਤੀਆਂ ਜਾਣ ਵਾਲੀਆਂ ਦੋ ਬੈਟਰੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ ਨੂੰ ਸੌਲਰ ਪੈਨਲਸ ਦੀ ਮਦਦ ਨਾਲ ਚਾਰਜ ਕਰਕੇ ਲਗਾਤਾਰ ਅੱਠ ਘੰਟਿਆਂ ਤੱਕ ਚਲਾਇਆ ਜਾ ਸਕਦਾ ਹੈ। ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸ਼ਾਮਲ ਸੌਲਰ ਪੈਨਲ ਦਿਨ 'ਚ 40 ਵਾਟ ਬਿਜਲੀ ਪੈਦਾ ਕਰਦਾ ਹੈ ਅਤੇ ਰਾਤ ਦੇ ਸਮੇਂ ਇਸ ਵਿਚ ਲੱਗੀ ਵਿੰਡਮਿਲ 200 ਵਾਟ ਬਿਜਲੀ ਪੈਦਾ ਕਰਦੀ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਲਾਈਟਸ, ਸਪੀਕਰਜ਼, ਥਰਮਸ ਹੀਟਰਸ, ਫਰਿੱਜ ਅਤੇ ਵਾਟਰ ਪੰਪਸ ਇਕੱਠੇ ਚੱਲਣ 'ਤੇ ਵੀ ਸਿਰਫ 60 ਵਾਟ ਬਿਜਲੀ ਦੀ ਖਪਤ ਕਰਦੇ ਹਨ। ਇਹ ਇਕ ਵਾਰ 'ਚ 20 ਲੀਟਰ ਪਾਣੀ ਨੂੰ ਕੈਰੀ ਕਰਕੇ ਕਿਸੇ ਵੀ ਥਾਂ 'ਤੇ ਜਾ ਕੇ ਕੌਫੀ ਦੇ 220 ਕੱਪ ਤਿਆਰ ਕਰ ਸਕਦੀ ਹੈ।
ਯਾਤਰੀ ਜਲਦ ਹੀ ਬਿਨਾਂ ਇੰਟਰਨੈੱਟ ਵੀ ਬੁੱਕ ਕਰ ਸਕਣਗੇ ਟੈਕਸੀ
NEXT STORY