ਜਲੰਧਰ- ਸੈਮਸੰਗ ਦੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਖਈ ਮਹੀਨਿਆਂ ਤੋਂ ਸੁਰਖੀਆਂ 'ਚ ਹੈ। ਇਸ ਸਮਾਰਟਫੋਨ ਨੂੰ 29 ਮਾਰਚ ਨੂੰ ਗਲੈਕਸੀ ਅਨਪੈਕਡ ਈਵੈਂਟ 'ਚ ਲਾਂਚ ਕੀਤਾ ਜਾਣਾ ਹੈ ਪਰ ਤੋਂ ਪਹਿਲਾਂ ਫੋਨ ਨੂੰ ਲੈ ਕੇ ਹੋਣ ਵਾਲੀ ਲੀਕ ਪੂਰੇ ਜ਼ੋਰਾ 'ਤੇ ਹਨ। ਲਗਾਤਾਰ ਫੋਨ ਦੇ ਬਾਰੇ 'ਚ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਹੁਣ ਫੋਨ ਦੀ ਰੈਮ ਨੂੰ ਲੈ ਕੇ ਨਵੀਂ ਜਾਣਕਾਰੀ ਦਾ ਪਤਾ ਚਲਦਾ ਹੈ। ਸੈਮਮੋਬਾਇਲ ਦੀ ਰਿਪੋਰਟ ਦੇ ਅਨੁਸਾਰ ਸੈਮਸੰਗ ਗਲੈਕਸੀ ਐੱਸ8 ਦਾ ਇਕ 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਵੇਰਿਅੰਟ ਵੀ ਹੋਵੇਗਾ। ਚੀਨ 'ਚ ਆਈ. ਐੱਚ. ਐੱਸ. ਦੇ ਰਿਸਰਚ ਡਾਇਰੈਕਟ ਕੇਵਿਨ ਵਾਗ ਨੇ ਦੱਸਿਆ ਹੈ ਕਿ ਇਹ ਵੇਰਿਅੰਟ ਸਿਰਫ ਚੀਨ 'ਚ ਲਾਂਚ ਹੋਵੇਗਾ। ਇਸ ਤੋਂ ਪਹਿਲਾਂ ਇਕ ਖਬਰ ਆਈ ਸੀ ਕਿ 6 ਜੀ. ਬੀ. ਰੈਮ ਵਾਲੇ ਗਲੈਕਸੀ ਐੱਸ8 ਵੇਰਿਅੰਟ ਨੂੰ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ। ਸੈਮਸੰਗ 6 ਜੀ. ਬੀ. ਰੈਮ ਨਾਲ ਸਥਾਨਕ ਚੀਨੀ ਕੰਪਨੀਆਂ ਨੂੰ ਟੱਕਰ ਦੇਣਾ ਚਾਹੁੰਦੀ ਹੈ। ਚੀਨ 'ਚ ਕੰਪਨੀ ਨੇ ਪਹਿਲਾਂ ਹੀ 6 ਜੀ. ਬੀ. ਰੈਮ ਵਾਲੇ ਸੈਮਸੰਗ ਗਲੈਕਸੀ ਸੀ9 ਪ੍ਰੋ ਨੂੰ ਲਾਂਚ ਕੀਤਾ ਹੈ।
ਇਸ ਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇਨਬਿਲਟ ਸਟੋਰੇਜ ਹੋਵੇਗੀ। ਉਮੀਦ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੰਪਨੀ 4 ਜੀ. ਬੀ. ਰੈਮ ਵੇਰਿਅੰਟ ਨੂੰ ਲਾਂਚ ਕਰੇਗੀ। ਸੈਮਸੰਗ ਵੱਲੋਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ। 29 ਜਨਵਰੀ ਨੂੰ ਲਾਂਚ ਈਵੈਂਟ ਤੱਕ ਸਾਨੂੰ ਜ਼ਿਆਦਾ ਜਾਣਕਾਰੀ ਲਈ ਇੰਤਜ਼ਾਰ ਕਰਨਾ ਹੋਵੇਗਾ। ਦੱਖਣੀ ਕੋਰੀਆ ਦੀ ਇਹ ਕੰਪਨੀ ਆਪਣੇ ਫੋਨ ਦੇ ਕੁਝ ਅਨੋਖੇ ਫੀਚਰ ਨੂੰ ਓਪਿਨੀਅਨ ਫੀਚਰ ਦੇ ਰਾਹੀ ਪ੍ਰਮੋਟ ਕਰ ਰਹੀ ਹੈ। ਵੀਰਵਾਰ ਨੂੰ ਸੈਮਸੰਗ ਫਿਲਪੀਨਜ਼ ਦੀ ਵੈੱਬਸਾਈਟ 'ਤੇ ਪੋਲ ਪਾਇਆ ਗਿਆ ਹੈ, ਜਿਸ 'ਚ ਇਛੁੱਕ ਨੂੰ ਪੁੱਛਿਆ ਗਿਆ ਹੈ, ਤੁਸੀਂ ਅਗਲੇ ਗਲੈਕਸੀ ਤੋਂ ਕੀ ਉਮੀਦਾਂ ਰੱਖਦੇ ਹੋ? ਉੱਤਰ ਲਈ ਬਿਹਤਰ ਕੈਮਰਾ, ਪ੍ਰੀਮੀਅਮ ਅਤੇ ਸਟਾਈਲਿਸ਼ ਡਿਜ਼ਾਈਨ, ਬਿਹਤਰ ਬੈਟਰੀ ਲਾਈਫ, ਦਮਦਾਰ ਗੇਮਿੰਗ ਪਰਫਾਰਮੈਂਸ ਅਤੇ ਸ਼ਾਨਦਾਰ ਵਰਚੁਅਲ ਰਿਆਲਿਟੀ ਅਨੁਭਵ ਦੇ ਆਪਸ਼ਨ ਦਿੱਤੇ ਗਏ ਹਨ। ਅਧਿਕਾਰਿਕ ਪੋਲ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਹੈਂਡਸੈੱਟ 'ਚ ਵਰਚੁਅਲ ਰਿਆਲਿਟੀ 'ਚ ਨਵਾਂ ਫੰਕਸ਼ਨ ਦੇ ਸਕਦੀ ਹੈ।
ਇਸ ਸਮਾਰਟਫੋਨ 'ਚ 5.8 ਇੰਚ ਦੀ ਸਕਰੀਨ ਅਤੇ ਗਲੈਕਸੀ ਐੱਸ8+ 'ਚ 6.2 ਇੰਚ ਦੀ ਸਕਰੀਨ ਹੋਣ ਦੀ ਉਮੀਦ ਹੈ। ਇਕ ਵੱਖ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ8 'ਚ ਨਵੀਂ 3ਡੀ ਟੱਚ ਟੈਕਨਾਲੋਜੀ ਵੀ ਹੋਵੇਗੀ। ਇਹ ਜਾਣਕਾਰੀ ਇੰਡਸਟਰੀ ਦੇ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਗਈ ਹੈ। ਇਹ ਫੀਚਰ ਕਾਫੀ ਹੱਦ ਤੱਕ ਐਪਲ ਦੇ 3ਡੀ ਟੱਚ ਵਰਗਾ ਹੀ ਹੈ।
31 ਮਾਰਚ ਤੱਕ ਮਿਲਣ ਵਾਲੇ ਇਨ੍ਹਾਂ 4 ਆਫਰਜ਼ ਤੋਂ ਰਹੋ Alert
NEXT STORY