ਜਲੰਧਰ— ਭਾਵੇਂ ਹੀ ਤੁਹਾਡੀ ਕਾਰ ਨਵੀਂ ਹੋਵੇ ਪਰ ਜੇਕਰ ਤੁਸੀਂ ਸਾਫ ਨਹੀਂ ਕਰੋਗੇ ਅਤੇ ਉਸ ਦੀ ਦੇਖ-ਰੇਖ 'ਚ ਲਾਪਰਵਾਹੀ ਵਰਤੋਗੇ ਤਾਂ ਕੁਝ ਹੀ ਦਿਨਾਂ 'ਚ ਉਹ ਪੁਰਾਣੀ ਨਜ਼ਰ ਆਉਣ ਲੱਗੇਗੀ। ਕੁਝ ਲੋਕਾਂ ਦੀ ਕਾਰ ਪਾਰਕਿੰਗ ਘਰ ਤੋਂ ਕਾਫੀ ਦੂਰ ਹੁੰਦੀ ਹੈ। ਅਜਿਹੇ 'ਚ ਇੰਨੀ ਦੂਰ ਪਾਣੀ ਨੂੰ ਲਿਜਾ ਕੇ ਕਾਰ ਸਾਫ ਕਰਨਾ ਵੀ ਸੰਭਵ ਨਹੀਂ ਹੈ। ਇਸ ਪਰੇਸ਼ਾਨੀ ਦੀ ਵਜ੍ਹਾ ਤੋਂ ਹੀ ਕਈ ਵਾਰ ਕਾਰ ਗੰਦੀ ਹੀ ਰਹਿ ਜਾਂਦੀ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਬਿਨਾ ਪਾਣੀ ਦੇ ਵੀ ਕਾਰ ਸਾਫ ਕਰ ਸਕਦੇ ਹੋ।
1. ਸਭ ਤੋਂ ਪਹਿਲਾਂ ਇਕ ਮੂਲਾਇਮ ਕੱਪੜੇ ਨਾਲ ਜਾਂ ਵੱਡੇ ਰੇਸ਼ਿਆਂ ਵਾਲੇ ਡਸਟਰ ਨਾਲ ਮਿੱਟੀ ਸਾਫ ਕਰ ਲਵੋ। ਮਿੱਟੀ ਨੂੰ ਗੱਡੀ 'ਤੇ ਮਲੋ ਨਾ, ਨਹੀਂ ਤਾਂ ਤੁਹਾਡੀ ਗੱਡੀ 'ਤੇ ਸਕਰੈਚ ਪੈ ਸਕਦੇ ਹਨ।
2. ਮਿੱਟੀ ਸਾਫ ਹੋ ਜਾਣ ਤੋਂ ਬਾਅਦ ਇਕ ਮੂਲਾਇਮ ਕੱਪੜੇ ਨਾਲ ਗੱਡੀ ਦੇ ਕਿਨਾਰਿਆਂ ਨੂੰ ਸਾਫ ਕਰੋ। ਇਸ ਨਾਲ ਅੰਦਰ ਰੱਖੇ ਮੈਟ ਨੂੰ ਬਾਹਰ ਕੱਢ ਕੇ ਝਾੜ ਦਿਓ ਅਤੇ ਸੁੱਖੇ ਕੱਪੜੇ ਨਾਲ ਸਟੀਅਰਿੰਗ, ਰਿਅਰ ਅਤੇ ਸੀਟ ਨੂੰ ਸਾਫ ਕਰ ਲਵੋਂ।
3. ਇਸ ਤੋਂ ਬਾਅਦ ਲਿਕੁਇੱਡ ਸੋਪ ਨੂੰ ਇਕ ਕੱਪੜੇ 'ਚ ਪਾ ਕੇ ਪੂਰੀ ਗੱਡੀ ਨੂੰ ਸਾਫ ਕੱਪੜੇ ਨਾਲ ਪੂੰਝ ਲਵੋ। ਇਸ ਤੋਂ ਬਾਅਦ ਵਾਟਰਲੈੱਸ ਕਲੀਨਰ ਨਾਲ ਪੂਰੀ ਗੱਡੀ ਸਾਫ ਕਰੋਂ।
4. ਗੱਡੀ 'ਤੇ ਚਮਕ ਲਿਆਉਣ ਲਈ ਹੁਣ ਕਾਰ 'ਤੇ ਵੈਕਸ ਦੀ ਇਕ ਕੋਟ ਲਾਓ।
5. ਵੈਕਸ ਲਾ ਕੇ ਗੱਡੀ ਨੂੰ ਥੋੜੀ ਦੇਰ ਲਈ ਇਸ ਤਰ੍ਹਾਂ ਹੀ ਰੱਖ ਦਿਓ। ਤਕਰੀਬਨ ਅੱਧੇ ਘੰਟੇ ਬਾਅਦ ਇਸ ਨੂੰ ਸਾਫ ਕੱਪੜੇ ਨਾਲ ਪੂੰਝ ਲਵੋ। ਇਨ੍ਹਾਂ ਟਿਪਸ ਨੂੰ ਫੋਲੋ ਕਰਨ 'ਤੇ ਤੁਹਾਡੀ ਗੱਡੀ ਬਿਨਾ ਪਾਣੀ ਦੇ ਵੀ ਸਾਫ ਹੋ ਜਾਵੇਗੀ ਅਤੇ ਨਵੀਂ ਵਰਗੀ ਦਿੱਸਣ ਲੱਗੇਗੀ।
ਨਾਸਾ ਦੇ ਕੈਮਰਿਆਂ 'ਚ ਕੈਦ ਹੋਈ ਸੂਰਜ ਦੇ ਨੇੜੇ ਯੂ. ਐੱਫ. ਓ. ਵਰਗੀ ਚੀਜ਼
NEXT STORY