ਜਲੰਧਰ- ਕੈਨੇਡੀਅਨ ਇਲੈਕਟ੍ਰਾਨਿਕਸ ਡਿਜ਼ਾਈਨਰ AE ਇਨੌਵੇਸ਼ਨਸ ਨੇ ਇਕ ਅਜਿਹਾ ਹੈਲਮੇਟ ਤਿਆਰ ਕੀਤਾ ਹੈ ਜੋ ਆਵਾਜ਼ ਨੂੰ ਡ੍ਰੋਇਡਸਪੀਕ ਦੀ ਤਰ੍ਹਾਂ ਬਣਾ ਦਿੰਦਾ ਹੈ। ਜੀ ਹਾਂ ਇਹ ਆਵਾਜ਼ ਨੂੰ R2D2 ਅਤੇ BB8 ਬੀਪਿੰਗ, ਵੀਵਰਿੰਗ ਡ੍ਰੋਇਡ ਭਾਸ਼ਾ 'ਚ ਬਦਲ ਦਿੰਦਾ ਹੈ। ਇਹ ਹੈਲਮੇਟ ਅਸਲ 'ਚ ਕਿਸੇ ਅੱਖਰ ਨੂੰ ਟਰਾਂਸਲੇਟ ਨਹੀਂ ਕਰਦਾ ਬਲਕਿ ਤੁਹਾਡੇ ਸੰਘ 'ਚੋਂ ਨਿਕਲਣ ਵਾਲੀ ਆਵਾਜ਼ ਨੂੰ ਡਿਟੈਕਟ ਕਰਦਾ ਹੈ ਅਤੇ ਡਿਵਾਈਸ ਨੂੰ ਬੀਪਸ ਦੀ ਆਵਾਜ਼ ਕੱਢਣ ਲਈ ਸੰਕੇਤ ਦਿੰਦਾ ਹੈ ਜਿਸ ਨਾਲ ਹੈਲਮੇਟ 'ਚੋਂ ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ ਜਿਵੇਂ ਇਹ ਆਵਾਜ਼ ਸਿੱਧਾ ਮੂਵੀ 'ਚੋਂ ਨਿਕਲ ਰਹੀ ਹੋਵੇ।
ਇਸ ਦੀ ਵਰਤੋਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਸ ਤਰ੍ਹਾਂ ਦੇ ਇਕ ਹੋਰ ਹੈਲਮੇਟ ਨੂੰ ਆਪਣੇ ਸਾਥੀ ਨੂੰ ਪਹਿਣਾ ਦਿਓ ਅਤੇ ਦੋਨੋਂ ਬਿਲਕੁਲ ਵਾਕੀ-ਟਾਕੀ ਦੀ ਤਰ੍ਹਾਂ ਅਨੋਖੀ ਭਾਸ਼ਾ ਨਾਲ ਆਪਸ 'ਚ ਗੱਲ ਕਰ ਸਕਦੇ ਹਨ ਜਿਸ ਨੂੰ ਕੋਈ ਹੋਰ ਨਹੀਂ ਸਮਝ ਸਕਦਾ। ਇਸ ਦੇ ਨਾਲ ਈਅਰਫੋਨਸ ਵੀ ਹੁੰਦੇ ਹਨ ਜਿਸ ਨਾਲ ਤੁਸੀਂ ਆਪਣੇ ਆਲੇ-ਦੁਆਲੇ ਖੜੇ ਲੋਕਾਂ ਦੀ ਆਵਾਜ਼ ਨੂੰ ਸੁਣ ਸਕਦੇ ਹੋ। ਇਸ ਨੂੰ ਇਕ ਮਨੋਰੰਜਨ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ।
Oppo : ਚਾਰਜ ਹੋਵੇਗਾ 15 ਮਿੰਟ 'ਚ 0 ਤੋਂ 100
NEXT STORY