ਜਲੰਧਰ— ਕਾਰਬਨ ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੈ ਜੋ ਆਪਣੇ ਬਜਟ ਸਮਾਰਟਫੋਨਸ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਇਹ ਕੰਪਨੀ ਔਰਤਾਂ ਦੀ ਸੁਰੱਖਿਆ ਲਈ ਦੋ ਮਹੀਨਿਆਂ ਦੇ ਅੰਦਰ ਹੀ ਆਪਣੀ ਨਵੀਂ ਐਪ ਲਾਂਚ ਕਰਨ ਜਾ ਰਹੀ ਹੈ।
ਇਸ ਕੰਪਨੀ ਬੁੱਧਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਉਹ ਐੱਸ.ਓ.ਐੱਸ. (SOS) ਨਾਂ ਦੀ ਐਪ ਨੂੰ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਆਉਣ ਵਾਲੇ ਦੋ ਮਹੀਨਿਆਂ 'ਚ ਲਾਂਚ ਕਰੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਹੈਂਡਸੈੱਟ ਕੰਪਨੀਆਂ ਨੂੰ ਆਪਣੇ ਮੋਬਾਇਲ ਫੋਨਸ 'ਚ 'ਪੈਨਿਕ ਬਟਨ' ਦੀ ਵਿਵਸਥਾ ਕਰਨ ਲਈ ਇਕ ਜਨਵਰੀ (2017) ਤੱਕ ਦਾ ਸਮਾਂ ਦਿੱਤਾ ਹੈ ਪਰ ਇਹ ਐਪ ਆਉਣ ਵਾਲੇ ਦੋ ਮਹੀਨਿਆਂ 'ਚ ਹੀ ਉਪਲੱਬਧ ਕੀਤੀ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਨਵੀਂ ਸਕਿਓਰਿਟੀ ਐਪ ਨਾਲ ਐਮਰਜੈਂਸੀ ਦੀ ਹਾਲਤ 'ਚ ਸੰਦੇਸ਼ ਭੇਜਣ ਸਮੇਂਤ ਕਈ ਕੰਮ ਇਕ ਹੀ ਵਾਰ 'ਚ ਕੀਤੇ ਜਾ ਸਕਣਗੇ।
ਮੋਬਾਇਲ ਯੂਜ਼ਰਜ਼ ਵੀ ਯੂਟਿਊਬ ਐਡਜ਼ ਨੂੰ ਨਹੀਂ ਕਰ ਸਕਣਗੇ ਸਕਿੱਪ
NEXT STORY