ਜਲੰਧਰ : ਕਾਰ ਨਿਰਮਾਤਾ ਕੰਪਨੀ ਵਾਕਸਵੈਗਨ ਪੈਸੇਂਜਰ ਕਾਰਸ ਇੰਡੀਆ ਨੇ ਸਰਕਾਰ ਦੇ 'ਮੇਡ ਇਨ ਇੰਡੀਆ' ਅਤੇ 'ਮੇਡ ਫਾਰ ਇੰਡੀਆ' ਅਭਿਆਨ 'ਚ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰਦੇ ਹੋਏ ਅੱਜ ਕੰਪੈਕਟ ਸੇਡਾਨ ਐੱਮੀਓ ਲਾਂਚ ਕੀਤੀ। ਇਸ ਦੀ ਮੁੰਬਈ 'ਚ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 5.14 ਲੱਖ ਰੁਪਏ ਹੈ।
ਕੰਪਨੀ ਦੇ ਨਿਦੇਸ਼ਕ ਮਾਈਕਲ ਮੇਅਰ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ 1.2 ਲਿਟਰ ਤਿੰਨ ਸਿਲੈਂਡਰ ਐੱਮ. ਪੀ. ਆਈ ਪੈਟਰੋਲ ਇੰਜਣ ਵਾਲੀ ਇਸ ਚਾਰ ਮੀਟਰ ਦੀ ਕਾਰ 'ਚ 5-ਸਪੀਡ ਮੈਨੂਅਲ ਗਿਅਰ ਬਾਕਸ ਹੈ। ਇਸ ਦੀ ਬੁਕਿੰਗ ਕੰਪਨੀ ਦੇ ਮੋਬਾਇਲ ਐਪ ਜ਼ਰੀਏ ਕੀਤੀ ਜਾ ਸਕਦੀ ਹੈ। ਇਹ ਜੁਲਾਈ ਤੋਂ ਕੰਪਨੀ ਦੇ ਸਾਰੇ ਸ਼ੋਰੂਮ 'ਤੇ ਉਪਲੱਬਧ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਸ 'ਚ ਪਾਰਕਿੰਗ ਸੈਂਸਰ ਨਾਲ ਰਿਅਰ ਕੈਮਰਾ, ਐਂਟੀ ਬ੍ਰੇਕਿੰਗ ਸਿਸਟਮ, ਚਾਲਕ ਅਤੇ ਪੈਸੇਂਜਰ ਏਅਰਬੈਗ ਅਤੇ ਫਾਗ ਲਾਈਟ ਦਿੱਤਾ ਗਿਆ ਹੈ। ਕਾਰ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਇਸ 'ਚ ਇਲੈਕਟ੍ਰਾਨਿਕ ਐਂਟੀ ਥੇਪਟ ਮੋਬਿਲਾਇਜ਼ਰ ਲਗਾ ਹੋਇਆ ਹੈ। ਇਸ ਤੋਂ ਇਲਾਵਾ ਮਨੋਰੰਜਨ ਲਈ ਇਸ 'ਚ ਟਚਸਕ੍ਰੀਨ ਮਲਟੀਮੀਡੀਆ ਮਿਊਜ਼ਿਕ ਸਿਸਟਮ, ਰੇਡੀਓ, ਸੀ. ਡੀ ਅਤੇ ਐੱਮ. ਪੀ3 ਪਲੇਅਰ, ਐੱਸ. ਡੀ ਕਾਰਡ ਰੀਡਰ, ਚਾਰ ਸਪੀਕਰ, ਬਲੂਟੁੱਥ ਅਤੇ ਆਈਪਾਡ ਕੁਨੈੱਕਟੀਵਿਟੀ ਅਤੇ ਕਾਂ ਕੰਟਰੋਲ ਨਾਲ ਹੀ ਫੋਨਬੁੱਕ ਅਤੇ ਐੱਸ. ਐੱਮ. ਐੱਸ ਵਿਊਅਰ ਹੈ।
ਮੇਅਰ ਨੇ ਕਿਹਾ, ਭਾਰਤ 'ਚ ਇਹ ਦਿਨ ਵਾਕਸਵੈਗਨ ਲਈ ਖਾਸ ਹੈ। ਅਸੀਂ ਆਪਣੀ ਪਹਿਲੀ ਮੇਡ ਫਾਰ ਇੰਡੀਆ ਕਾਰ ਐੱਮੀਓ ਪੇਸ਼ ਕੀਤੀ ਹੈ, ਜੋ ਸਾਡੇ ਸੁਰੱਖਿਆ ਨਿਯਮਾਂ ਦਾ ਪਾਲਣ ਕਰਦੇ ਹੋਏ ਗਾਹਕਾਂ ਨੂੰ ਉੱਨਤ ਤਕਨੀਕੀ 'ਤੇ ਆਧਾਰਿਤ ਕਿਫਾਇਤੀ ਕਾਰ ਉਪਲੱਬਧ ਕਰਾਉਣ ਦੇ ਨਜ਼ਰੀਏ ਨੂੰ ਪਰਦਸ਼ਿਤ ਕਰਦੀ ਹੈ। ਸਾਨੂੰ ਵਿਸ਼ਵਾਸ ਹੈ ਕਿ ਐੱਮੀਓ ਦੀ ਬਦੌਲਤ ਭਾਰਤ 'ਚ ਕੰਪੈਕਟ ਸੇਡਾਨ ਸ਼੍ਰੇਣੀ 'ਚ ਕੰਪਨੀ ਮਜਬੂਤ ਹਾਜ਼ਰੀ ਦਰਜ ਕਰ ਪਾਵੇਗੀ।
ਨਾਰਵੇ 'ਚ 2025 ਤੱਕ ਨਹੀਂ ਚੱਲਣਗੀਆਂ ਪੈਟਰੋਲ ਕਾਰਾਂ
NEXT STORY