ਜਲੰਧਰ— ਨਾਰਵੇ ਅਗਲੇ 10 ਸਾਲਾਂ 'ਚ ਆਪਣੇ ਇੱਥੇ ਪਥਰਾਟ ਈਂਧਨਾਂ ਜਿਵੇਂ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਸਾਰੀਆਂ ਕਾਰਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦੇਵੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਤਰ੍ਹਾਂ ਨਾਲ ਪਹਿਲਾਂ ਤੋਂ ਹੀ ਵਾਤਾਵਰਣ ਨਾਲ ਜੁੜੇ ਮੁੱਦਿਆਂ 'ਤੇ ਦੁਨੀਆ ਦੇ ਸਭ ਤੋਂ ਪ੍ਰਗਤੀਸ਼ੀਲ ਦੇਸ਼ਾਂ 'ਚੋਂ ਇਕ ਨਾਰਵੇ ਨੇ ਵਾਤਾਵਰਣ ਦੀ ਰਾਖੀ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੱਤਾ ਅਤੇ ਵਿਰੋਧੀ ਧਿਰ, ਦੋਵਾਂ 'ਚ ਹੀ ਇਸ ਮਾਮਲੇ 'ਚ ਆਪਸੀ ਸਹਿਮਤੀ ਬਣ ਗਈ ਹੈ। ਇਹ ਤੈਅ ਕੀਤਾ ਗਿਆ ਹੈ ਕਿ 2025 ਤੱਕ ਨਾਰਵੇ 'ਚ ਸਾਰੀਆਂ ਕਾਰਾਂ ਹਰਿਤ ਊਰਜਾ (ਗਰੀਨ ਐਨਰਜੀ) ਨਾਲ ਚਲਾਈਆਂ ਜਾਣਗੀਆਂ।
ਨਾਰਵੇ ਦੇ ਇਕ ਅਖਬਾਰ ਦੀ ਖਬਰ 'ਚ ਕਿਹਾ ਗਿਆ ਹੈ ਕਿ ਨਾਰਵੇ ਦੇ ਲੋਕਪ੍ਰਿਯ ਸੱਤਾਧਾਰੀ ਦਲ ਐੱਫ. ਪੀ. ਆਰ. ਸਾਰੇ ਗੈਸੋਲੀਨ ਕਾਰਾਂ ਨੂੰ ਨਾਰਵੇ ਤੋਂ ਹਟਾ ਦੇਵੇਗਾ। ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਇਹ ਬਹੁਤ ਮਹੱਤਵਪੂਰਣ ਹੋਵੇਗਾ। ਨਾਰਵੇ ਦੇ ਫੰਡਸ ਦਾ ਇਕ ਵੱਡਾ ਹਿੱਸਾ ਪੈਟਰੋਲੀਅਮ ਉਦਯੋਗ ਤੋਂ ਆਉਂਦਾ ਹੈ। ਇਸ ਦੇ ਨਾਲ ਹੀ ਨਾਰਵੇ ਦੀ ਸੰਸਦ ਨੇ ਸਰਕਾਰ ਵੱਲੋਂ ਜੰਗਲਾਂ ਨੂੰ ਨਾ ਕੱਟੇ ਜਾਣ ਦੇ ਫੈਸਲੇ ਦਾ ਵੀ ਸਮਰਥਨ ਕੀਤਾ। ਨਾਰਵੇ ਦੁਨੀਆ ਭਰ 'ਚ ਜੰਗਲਾਂ ਦੀ ਹਿਫਾਜ਼ਤ ਦੀਆਂ ਯੋਜਨਾਵਾਂ ਲਈ ਪੈਸੇ ਮੁਹੱਈਆ ਕਰਦਾ ਹੈ। ਇਸ ਤੋਂ ਇਲਾਵਾ ਨਾਰਵੇ ਜੰਗਲੀ ਭਾਈਚਾਰਿਆਂ ਲਈ ਮਨੁੱਖੀ ਅਧਿਕਾਰ ਪ੍ਰੋਗਰਾਮਾਂ ਦਾ ਵੀ ਸਮਰਥਨ ਕਰਦਾ ਹੈ।
ਗੂਗਲ ਡੇਡ੍ਰੀਮ ਕੰਪੈਟਿਬਲ ਫੋਨ ਨੂੰ ਜਲਦੀ ਹੀ ਲਾਂਚ ਕਰੇਗੀ Huawei
NEXT STORY