ਜਲੰਧਰ- ਗੁਆਚੀ ਹੋਈ ਚਾਬੀ ਤੇ ਪਾਲਤੂ ਜਾਨਵਰ ਦਾ ਪਤਾ ਲਾਉਣ ਲਈ ਅੱਜਕਲ ਟ੍ਰੈਕਿੰਗ ਗੈਜੇਟਸ ਨੂੰ ਕਾਫੀ ਉਪਯੋਗੀ ਮੰਨਿਆ ਜਾ ਰਿਹਾ ਹੈ ਪਰ ਗੈਜੇਟਸ ਸਿਰਫ 100 ਫੁੱਟ ਦੀ ਰੇਂਜ ਵਿਚ ਹੀ ਕੰਮ ਕਰਦੇ ਹਨ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਇਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਦੇ ਟੀਚੇ ਨੂੰ ਲੈ ਕੇ ਦੁਨੀਆ ਦਾ ਪਹਿਲਾ 4G LTE ਤਕਨੀਕ 'ਤੇ ਕੰਮ ਕਰਨ ਵਾਲਾ ਟ੍ਰੈਕਿੰਗ ਗੈਜੇਟ ਬਣਾਇਆ ਗਿਆ ਹੈ ਜੋ ਵਿਸ਼ਵ ਵਿਚ ਕਿਸੇ ਵੀ ਹਿੱਸੇ ਤੋਂ ਸਾਮਾਨ ਦਾ ਪਤਾ ਲਾਉਣ 'ਚ ਤੁਹਾਡੀ ਕਾਫੀ ਮਦਦ ਕਰੇਗਾ। ਫਈਂਡ ਨਾਂ ਦੇ ਇਸ ਗੈਜੇਟ ਨੂੰ ਕਿਸੇ ਵੀ ਮੌਸਮ ਵਿਚ ਆਸਾਨੀ ਨਾਲ ਡ੍ਰੋਨ, ਕੈਮਰਾ, ਲੈਪਟਾਪ, ਬੈਗ ਤੇ ਸਾਈਕਲ ਆਦਿ ਨੂੰ ਟ੍ਰੈਕ ਕਰਨ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਨੂੰ 99 ਡਾਲਰ (ਲਗਭਗ 6449 ਰੁਪਏ) ਵਿਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
IP67 ਵਾਟਰ ਰਜਿਸਟੈਂਟ
ਫਈਂਡ ਨਾਂ ਦੇ ਇਸ ਗੈਜੇਟ ਨੂੰ 9P67 ਵਾਟਰ ਰਜਿਸਟੈਂਟ ਤਕਨੀਕ ਨਾਲ ਬਣਾਇਆ ਗਿਆ ਹੈ, ਮਤਲਬ ਇਸ ਨੂੰ 30 ਮਿੰਟ ਤੱਕ 4.5 ਫੁੱਟ ਪਾਣੀ ਦੇ ਅੰਦਰ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਗੈਜੇਟ ਲਈ ਕੰਪਨੀ ਨੇ ਇਕ ਖਾਸ ਹੁਕ ਬਣਾਈ ਹੈ, ਜੋ ਇਸ ਨੂੰ ਕਿਸੇ ਵੀ ਬੈਗ ਜਾਂ ਟੰਗਣ ਵਾਲੀ ਥਾਂ 'ਤੇ ਲਟਕਾਉਣ ਵਿਚ ਮਦਦ ਕਰਦੀ ਹੈ।

ਖਾਸ ਐਪ
ਇਸ ਟ੍ਰੈਕਿੰਗ ਗੈਜੇਟ ਨੂੰ ਵਰਤੋਂ ਵਿਚ ਲਿਆਉਣ ਲਈ ਇਸਦੇ ਨਿਰਮਾਤਾਵਾਂ ਨੇ ਖਾਸ ਐਪ ਬਣਾਈ ਹੈ, ਜੋ ਮੈਪ ਰਾਹੀਂ ਯੂਜ਼ਰ ਦੇ ਸਮਾਰਟਫੋਨ 'ਤੇ ਇਸਦੀ ਲੋਕੇਸ਼ਨ ਦੀ ਜਾਣਕਾਰੀ ਦੇਵੇਗੀ। ਇਹ ਐਪ ਬਲੁਟੁਥ ਦੀ ਮਦਦ ਨਾਲ ਇਸ ਟ੍ਰੈਕਿੰਗ ਗੈਜੇਟ ਨਾਲ ਕੁਨੈਕਟ ਰਹੇਗੀ ਅਤੇ ਯੂਜ਼ਰ ਦੇ 100 ਫੁੱਟ ਤੋਂ ਦੂਰ ਜਾਣ 'ਤੇ ਆਪਣੇ ਆਪ LTE ਕੁਨੈਕਸ਼ਨ ਨਾਲ ਕੁਨੈਕਟ ਹੋ ਜਾਵੇਗੀ। ਇਸ ਤੋਂ ਇਲਾਵਾ ਇਹ ਐਪ ਟ੍ਰੈਕਿੰਗ ਗੈਜੇਟ ਦੀ ਸਪੀਡ, ਡਾਇਰੈਕਸ਼ਨ, ਐਕਟੀਵਿਟੀ ਤੇ ਟੈਂਪਰੇਚਰ ਆਦਿ ਦੀ ਵੀ ਜਾਣਕਾਰੀ ਇਸ ਐਪ 'ਤੇ ਹੀ ਦੇਵੇਗੀ, ਜਿਸ ਨਾਲ ਯੂਜ਼ਰ ਨੂੰ ਹੋਰ ਬਿਹਤਰ ਨਤੀਜੇ ਪ੍ਰਾਪਤ ਹੋਣਗੇ।

4 ਦਿਨਾਂ ਦਾ ਬੈਟਰੀ ਬੈਕਅਪ
ਫਈਂਡ ਗੈਜੇਟ ਨੂੰ ਛੋਟੇ ਬੈਗ ਜਾਂ ਵਾਹਨ ਵਿਚ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ ਖਾਸ ਬੈਟਰੀ ਲੱਗੀ ਹੈ, ਜੋ ਇਕ ਵਾਰ ਚਾਰਜ ਕਰ ਕੇ 4G LTE ਕੁਨੈਕਸ਼ਨ 'ਤੇ ਲਗਾਤਾਰ 4 ਦਿਨਾਂ ਦਾ ਬੈਕਅਪ ਦੇਣ ਵਿਚ ਮਦਦ ਕਰੇਗੀ। ਉਥੇ ਹੀ ਇਸ ਨੂੰ 100 ਫੁੱਟ ਦੀ ਰੇਂਜ ਦੇ ਅੰਦਰ ਬਲੂਟੁਥ ਰਾਹੀਂ 60 ਦਿਨਾਂ ਤੱਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਗੈਜੇਟ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਟੈਲੀਕਾਮ ਕੰਪਨੀ ਸਪ੍ਰਿੰਟ ਸੈਲੂਲਰ ਕੁਨੈਕਟੀਵਿਟੀ ਮੁਹੱਈਆ ਕਰਵਾਏਗੀ। ਜਾਣਕਾਰੀ ਮੁਤਾਬਕ ਇਸ ਗੈਜੇਟ ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਇਕ ਸਾਲ ਵਿਚ 14 ਡਾਲਰ (ਲਗਭਗ 912 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਇਸ ਟ੍ਰੈਕਿੰਗ ਗੈਜੇਟ ਦੇ ਪਹਿਲੇ ਬੈਚ ਨੂੰ ਫਰਵਰੀ ਤੱਕ ਡਲਿਵਰ ਕੀਤਾ ਜਾਵੇਗਾ।
Whatsapp ਦੇ ਨਵੇਂ ਬੀਟਾ ਵਰਜ਼ਨ 2.17.397 'ਚ ਸ਼ਾਮਿਲ ਹੋਏ ਨਵੇਂ ਸ਼ਾਨਦਾਰ Emoji
NEXT STORY