ਜਲੰਧਰ- ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਨਵੇਂ-ਨਵੇਂ ਫੀਚਰਸ ਨਾਲ ਲੈਸ ਸ਼ਾਨਦਾਰ ਸਮਾਰਟਫੋਨਸ ਲਾਂਚ ਕਰਦੀ ਰਹਿੰਦੀਆਂ ਹਨ, ਪਰ ਹੁਣ ਇਕ ਤੈਰਨੇ ਵਾਲਾ ਅਜਿਹਾ ਸਮਾਰਟਫੋਨ ਲਾਂਚ ਹੋ ਚੁੱਕਿਆ ਹੈ ਜੋ ਪਾਣੀ 'ਚ ਕਦੇ ਵੀ ਨਹੀਂ ਡੁੱਬਦਾ। ਜੀ ਹਾਂ COMET ਨਾਮਕ ਕੰਪਨੀ ਦੁਨੀਆ ਦਾ ਪਹਿਲਾ ਤੈਰਨੇ ਵਾਲਾ ਸਮਾਰਟਫੋਨ BUOYANT ਲੈ ਕੇ ਆਇਆ ਹੈ। ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੇ 32ਜੀ. ਬੀ ਮਾਡਲ ਦੀ ਕੀਮਤ ਲਗਭਗ 16,000 ਰੂਪਏ, ਉਥੇ ਹੀ 64 ਜੀ. ਬੀ ਮਾਡਲ ਦੀ ਕੀਮਤ ਲਗਭਗ 19,000 ਰੂਪਏ ਦਸੀ ਗਈ ਹੈ।
ਇਸ ਸਮਾਰਟਫੋਨ 'ਚ 4.7 ਇੰਚ ਸਾਇਜ਼ ਦੀ ਫੁੱਲ ਐੱਚ. ਡੀ ਡਿਸਪਲੇ ਸਕ੍ਰੀਨ ਲੱਗੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਸਕਰੀਨ ਸੈਮਸੰਗ ਅਤੇ ਐਪਲ ਆਈਫੋਨ ਤੋਂ ਜ਼ਿਆਦਾ ਬਿਹਤਰ ਹੈ। ਇਸ ਸਮਾਰਟਫੋਨ 'ਚ ਪਾਵਰਫੁੱਲ 2GHz ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਅਲਟਰਾ-ਫਾਸਟ ਟੈਕਨਾਲੋਜ਼ੀ 'ਤੇ ਕੰਮ ਕਰਦਾ ਹੈ। ਇਸ ਐਂਡ੍ਰਾਇਡ 6.1 ਮਾਰਸ਼ਮੈਲੋ 'ਤੇ ਆਧਾਰਿਤ 4ਜੀ ਸਮਾਰਟਫੋਨ 'ਚ 4ਜੀ. ਬੀ ਰੈਮ ਦਿੱਤੀ ਗਈ ਹੈ। ਇਸ ਫੋਨ 'ਚ 16 ਐੱਮ. ਪੀ ਦਾ ਰਿਅਰ ਅਤੇ 16 ਐਮ. ਪੀ ਦਾ ਹੀ ਫ੍ਰੰਟ ਕੈਮਰਾ ਮੌਜੂਦ ਹੈ।
iPhone 6S ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹੈ ਭਾਰੀ ਡਿਸਕਾਊਂਟ
NEXT STORY