ਜਲੰਧਰ : ਐਪਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਸਾਲਾਨ ਡਬਲਯੂ. ਡਬਲਯੂ. ਡੀ. ਸੀ. 'ਚ ਆਈਫੋਨ ਤੇ ਆਈਪੈਡ ਲਈ ਸਭ ਤੋਂ ਵੱਡੀ ਓ. ਐੱਸ. ਅਪਡੇਟ ਐਈ. ਓ. ਐੱਸ. 10 ਨੂੰ ਲਾਂਚ ਕੀਤਾ ਹੈ। ਕੰਪੀਟੀਸ਼ਨ ਦੇਣ ਲਈ ਫੇਸਬੁਕ ਤੇ ਗੂਗਲ ਆਪਣੀਆਂ ਮੈਸੇਜਿੰਗ ਐਪਸ ਨੂੰ ਪੂਰੀ ਤਰ੍ਹਾਂ ਫੰਕਸ਼ਨਲਾਈਜ਼ ਕਰਨ 'ਚ ਲੱਗੀਆਂ ਹਨ। ਇਸ ਕਰਕੇ ਹੀ ਐਪਲ ਆਪਣੀ ਆਈਮੈਸੇਜ ਐਪ 'ਚ ਕੁਝ ਜ਼ਰੂਰੀ ਬਦਲਾਵ ਕਰਨ ਜਾ ਰਹੀ ਹੈ ਤਾਂ ਜੋ ਆਈਮੈਸੇਜ ਵੀ ਟ੍ਰੈਂਡੀ ਬਣੀ ਰਹੇ।
ਆਈਮੈਸੇਜ 'ਚ ਐਡ ਹੋਏ ਖਾਸ ਫੀਚਰ :
-ਆਈ. ਓ. ਐੱਸ. 10 ਅਪਡੇਟ 'ਚ ਆਈ ਮੈਸੇਜ ਨੂੰ ਕਈ ਨਵੇਂ ਫੀਚਰ ਮਿਲੇ ਹਨ, ਜਿਨ੍ਹਾਂ 'ਚੋਂ ਇਕ ਹੈ ਇਮੋਜੀਫਾਈ, ਇਸ ਫੀਚਰ ਨਾਲ ਚੈਟ ਕਰਨ ਦੌਰਾਨ ਤੁਸੀਂ ਜੇ ਬਾਸਕਿਟਬਾਲ ਟਾਈਪ ਕਰੋਗੇ ਤਾਂ ਕੀਬੋਰਟਡ 'ਤੇ ਬਾਸਕਿਟਬਾਲ ਇਮੋਜੀ ਨਾਲ ਰਿਪਲੇਸ ਹੋ ਜਾਵੇਗੀ।
-ਬਬਲ ਇਫੈਕਟ ਤੁਹਾਨੂੰ ਬਹੁਤ ਪਸੰਦ ਆਵੇਗਾ ਕਿਉਂਕਿ ਇਸ 'ਚ ਟਾਈਪ ਕਰਦੇ ਹੋਏ ਤੁਸੀਂ ਟੈਕਸਟ ਦਾ ਸਾਈਜ਼ ਵੱਡਾ ਛੋਟਾ ਕਰ ਸਕਦੇ ਹੋ।
-ਇਸ ਤੋਂ ਇਲਾਵਾ ਇਨਵਿਜ਼ੀਬਲ ਇੰਕ ਫੀਚਰ ਅਜਿਹਾ ਫੀਚਰ ਹੈ ਜਿਸ 'ਚ ਤੁਸੀਂ ਜਦੋਂ ਇਸ ਇਫੈਕਟ ਨਾਲ ਮੈਸੇਜ ਭੇਜੋਗੇ ਤਾਂ ਉਹ ਉਦੋਂ ਹੀ ਪੜ੍ਹ ਪਾਵੇਗਾ ਜਦੋਂ ਉਹ ਰਸੀਵ ਹੋਏ ਮੈਸੇਜ 'ਤੇ ਆਪਣੀ ਫਿੰਗਰ ਨਾਲ ਸਵਾਈਪ ਕਰੇਗਾ।
-ਆਈਮੈਸੇਜ 'ਚ ਤੁਸੀਂ ਐਪਲ ਮਿਊਜ਼ਿਕ ਨੂੰ ਮੈਸੇਜ ਜ਼ਰੀਏ ਸ਼ੇਅਰ ਕਰ ਸਕੋਗੇ। ਇਸ ਤੋਂ ਇਲਾਵਾ ਕੀਬੋਰਡ ਨੂੰ ਸਕੈੱਚ ਪੈਡ 'ਚ ਬਦਲ ਕੇ ਕੁਝ ਵੀ ਬਣਾ ਕੇ ਸੈਂਡ ਕਰ ਸਕਦੇ ਹੋ। ਸਕੈੱਚਪੈਡ ਫੀਚਰ ਨਾਲ ਤੁਸੀਂ ਫੋਟੋਜ਼ ਨੂੰ ਵੀ ਮੋਡੀਫਾਈ ਕਰ ਸਕੋਗੇ।
ਇਨ੍ਹਾਂ ਫੀਚਰਜ਼ ਨਾਲ ਐਪਲ ਆਈਮੈਸੇਜ ਐਪ ਇਕ ਵਾਰ ਫਿਰ ਟ੍ਰੈਂਡੀ ਤੇ ਲੋਕਾਂ ਦੀ ਮਨਪਸੰਦ ਬਣ ਜਾਵੇਗੀ।
ਗੂਗਲ ਨੇ ਇਸ ਮਹਾਨ ਵਿਗਿਆਨੀ ਦੇ ਜਨਮਦਿਨ 'ਤੇ ਪੇਸ਼ ਕੀਤਾ ਡੂਡਲ
NEXT STORY