ਗੈਜੇਟ ਡੈਸਕ- ਐਲੋਨ ਮਸਕ ਨੇ ਕੁਝ ਦਿਨ ਪਹਿਲਾਂ ਹੀ ਟਵਿਟਰ ਦਾ ਨਾਂ ਬਦਲ ਕੇ 'ਐਕਸ' ਕੀਤਾ ਹੈ। ਉਸਤੋਂ ਪਹਿਲਾਂ ਵੀ ਐਲੋਨ ਮਸਕ ਨੇ ਐਕਸ 'ਚ ਕਈ ਬਦਲਾਅ ਕੀਤੇ ਹਨ। ਐਲੋਨ ਮਸਕ ਨੇ ਹਾਲ ਹੀ 'ਚ ਭਾਰਤ 'ਚ ਵਿਗਿਆਪਨ ਰੈਵੇਨਿਊ ਪ੍ਰੋਗਰਾਮ ਤਹਿਤ ਐਕਸ ਦੇ ਯੂਜ਼ਰਜ਼ ਨੂੰ ਭੁਗਤਾਨ ਕਰਨਾ ਸ਼ੁਰੂ ਕੀਤਾ ਹੈ ਜਿਸਤੋਂ ਬਾਅਦ ਕਈ ਯੂਜ਼ਰਜ਼ ਨੂੰ ਲੱਖਾਂ ਰੁਪਏ ਦਾ ਭੁਗਤਾਨ ਮਿਲਿਆ ਹੈ। ਐਕਸ ਦੇ ਐਡ ਰੈਵੇਨਿਊ ਦੀਆਂ ਕੁਝ ਸ਼ਰਤਾਂ ਸਨ ਜਿਨ੍ਹਾਂ 'ਚ ਐਲੋਨ ਮਸਕ ਨੇ ਹੁਣ ਇਕ ਵੱਡਾ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਐਕਸ ਤੋਂ ਪੈਸੇ ਕਮਾਉਣਾ ਆਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ– Twitter 'ਤੇ ਹੁਣ ਬਿਨਾਂ ਡਰੇ ਕਰੋ ਪੋਸਟ, ਤੁਹਾਡੀ ਕੰਪਨੀ ਨੇ ਕੀਤਾ ਤੰਗ ਤਾਂ Elon Musk ਇੰਝ ਦੇਣਗੇ ਤੁਹਾਡਾ ਸਾਥ
ਕੀ ਹਨ 'ਐਕਸ' ਦੀਆਂ ਨਵੀਆਂ ਐਡ ਰੈਵੇਨਿਊ ਸ਼ਰਤਾਂ
ਐਲੋਨ ਮਸਕ ਨੇ ਐਕਸ ਦੇ ਐਡਸ ਰੈਵੇਨਿਊ ਪ੍ਰੋਗਰਾਮ ਦੇ ਐਲੀਜੀਬਿਲਿਟੀ ਕ੍ਰਾਈਟੇਰੀਆ 'ਚ ਢਿੱਲ ਦਿੱਤੀ ਹੈ। ਪਹਿਲਾਂ ਦੀ ਤਰ੍ਹਾਂ ਹੀ ਐਕਸ ਤੋਂ ਪੈਸੇ ਕਮਾਉਣ ਲਈ ਤੁਹਾਡੇ ਕੋਲ 500 ਫਾਲੋਅਰਜ਼ ਹੋਣੇ ਚਾਹੀਦੇ ਹਨ ਅਤੇ ਅਕਾਊਂਟ ਦੇ ਨਾਲ ਬਲਿਊ ਟਿਕ ਹੋਣਾ ਚਾਹੀਦਾ ਹੈ। ਹੁਣ ਜੋ ਵੱਡਾ ਬਦਲਾਅ ਹੋਇਆ ਹੈ ਉਹ ਇਹ ਹੈ ਕਿ ਟਵੀਟ ਇੰਪ੍ਰੈਸ਼ਨ ਨੂੰ 5 ਮਿਲੀਅਨ ਯਾਨੀ 50 ਲੱਖ ਕਰ ਦਿੱਤਾ ਗਿਆ ਹੈ ਜੋ ਪਹਿਲਾਂ 15 ਮਿਲੀਅਨ ਯਾਨੀ 1.5 ਕਰੋੜ ਸੀ। ਐਕਸ ਤੋਂ ਕਮਾਈ ਕਰਨ ਲਈ ਇਹ ਬਹੁਤ ਵੱਡੀ ਰਾਹਤ ਹੈ। ਇਸਤੋਂ ਇਲਾਵਾ ਪਹਿਲਾਂ 50 ਡਾਲਰ ਤੋਂ ਬਾਅਦ ਹੀ ਪੇਮੈਂਟ ਮਿਲਦੀ ਸੀ ਪਰ ਹੁਣ 10 ਡਾਲਰ ਤੋਂ ਬਾਅਦ ਹੀ ਪੇਮੈਂਟ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ– ਰੈੱਡਮੀ ਯੂਜ਼ਰਜ਼ ਸਾਵਧਾਨ! ਪੈਂਟ ਦੀ ਜੇਬ 'ਚ ਰੱਖੇ ਫੋਨ ਨੂੰ ਲੱਗੀ ਅੱਗ, ਵਾਲ-ਵਾਲ ਬਚੀ ਸ਼ਖ਼ਸ ਦੀ ਜਾਨ
ਟਵਿਟਰ (ਐਕਸ) ਐਡ ਰੈਵੇਨਿਊ ਯਾਨੀ Monetization ਲਈ ਇੰਝ ਕਰੋ ਅਪਲਾਈ
- ਸਭ ਤੋਂ ਪਹਿਲਾਂ ਅਕਾਊਂਟ ਦੀ ਸੈਟਿੰਗ 'ਚ ਜਾਓ।
- ਹੁਣ ਯੋਰ ਅਕਾਊਂਟ ਦੇ ਠੀਕ ਹੇਠਾਂ Monetization ਦਾ ਆਪਸ਼ਨ ਦਿਸੇਗਾ
- ਉਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ Subscriptions ਅਤੇ Ads revenue sharing ਦੇ ਆਪਸ਼ਨ ਦਿਸਣਗੇ
- ਜੇਕਰ ਤੁਸੀਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਇਨ੍ਹਾਂ ਦੋਵਾਂ ਆਪਸ਼ਨ 'ਤੇ ਕਲਿੱਕ ਕਰਕੇ ਬੈਂਕ ਅਕਾਊਂਟ ਦੀ ਜਾਣਕਾਰੀ ਭਰੋ
- ਉਸਤੋਂ ਬਾਅਦ ਤੁਹਾਡੇ ਪੋਸਟ ਜਾਂ ਵੀਡੀਓ ਦੇ ਨਾਲ ਵਿਗਿਆਪਨ ਦਿਸਣਗੇ ਅਤੇ ਉਸਦੇ ਬਦਲੇ ਤੁਹਾਨੂੰ ਪੈਸੇ ਮਿਲਣਗੇ।
ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰਾਇੰਫ ਸਪੀਡ 400 ਬਾਈਕ ਦੇ ਪਹਿਲੇ ਬੈਚ ਦੀ ਚੰਡੀਗੜ੍ਹ ’ਚ ਡਲਿਵਰੀ
NEXT STORY