ਗੈਜੇਟ ਡੈਸਕ- ਟਵਿਟਰ ਦੇ ਮਾਲਿਕ ਬਣਨ ਤੋਂ ਬਾਅਦ ਐਲੋਨ ਮਸਕ ਨੇ ਸਭ ਤੋਂ ਪਹਿਲਾਂ ਇਸ ਦਾ ਨਾਂ ਬਦਲ ਕੇ ਐਕਸ ਕੀਤਾ ਅਤੇ ਉਸ ਤੋਂ ਬਾਅਦ ਲਗਾਤਾਰ ਐਕਸ 'ਚ ਬਦਲਾਅ ਹੋ ਰਹੇ ਹਨ। ਐਲੋਨ ਮਸਕ ਐਕਸ ਨੂੰ ਇਕ ਸੁਪਰ ਐਪ ਬਣਾਉਣਾ ਚਾਹੁੰਦੇ ਹਨ। ਸੁਪਰ ਐਪ ਦਾ ਮਤਲਬ ਹੁੰਦਾ ਹੈ ਕਿ ਇਕ ਹੀ ਐਪ 'ਚ ਹਰ ਤਰ੍ਹਾਂ ਦੇ ਕੰਮ ਹੋ ਜਾਣ ਯਾਨੀ ਯੂਜ਼ਰਜ਼ ਨੂੰ ਟਿਕਟ ਬੁਕਿੰਗ ਤੋਂ ਲੈ ਕੇ ਸ਼ਾਪਿੰਗ ਅਤੇ ਸਰਵਿਸਿਜ਼ ਤਕ ਲਈ ਕਿਸੇ ਦੂਜੇ ਐਪ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਇਸੇ ਕੜੀ 'ਚ ਐਕਸ ਨੇ ਭਾਰਤ ਲਈ ਇਕ ਨਵਾਂ ਫੀਚਰ ਰਿਲੀਜ਼ ਕੀਤਾ ਹੈ ਜਿਸ ਦਾ ਸਿੱਧਾ ਮੁਕਾਬਲਾ LinkedIn ਨਾਲ ਹੋਵੇਗਾ।
ਐਕਸ ਹਾਇਰਿੰਗ- ਜੋਬ ਸਰਚ
ਐਕਸ ਨੇ ਜਾਬ ਹਾਇਰਿੰਗ ਫੀਚਰ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ ਪਰ ਇਹ ਭਾਰਤ 'ਚ ਉਪਲੱਬਧ ਨਹੀਂ ਸੀ। ਹੁਣ ਇਸ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਹੁਣ ਭਾਰਤੀ ਕੰਪਨੀਆਂ ਵੀ ਆਪਣੇ ਸੰਸਥਾਨ 'ਚ ਜੋਬ ਲਈ ਐਕਸ 'ਤੇ ਪੋਸਟ ਕਰ ਸਕਣਗੀਆਂ ਅਤੇ ਯੂਜ਼ਰਜ਼ ਸਿੱਧਾ ਐਕਸ ਤੋਂ ਹੀ ਅਪਲਾਈ ਕਰ ਸਕਣਗੇ। ਭਾਰਤ 'ਚ ਐਕਸ ਦੇ ਜੋਬ ਸਰਚ ਦਾ ਮੁਕਬਲਾ LinkedIn ਨਾਲ ਹੋਵੇਗਾ।
ਕਿਵੇਂ ਕੰਮ ਕਰਦਾ ਹੈ ਨਵਾਂ ਫੀਚਰ
X-Hiring ਫੀਚਰ, ਜਿਵੇਂ ਪਹਿਲਾਂ ਪਹਿਲਾਂ ਬੀਟਾ ਟੈਸਟ ਦੇ ਰੂਪ 'ਚ ਲਾਂਚ ਕੀਤਾ ਗਿਆ ਸੀ, ਮੁੱਖ ਰੂਪ ਨਾਲ ਪਲੇਟਫਾਰਮ 'ਤੇ ਵੈਰੀਫਾਈ ਆਰਗਨਾਈਜੇਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਫੀਚਰ ਕੰਪਨੀਆਂ ਅਤੇ ਸੰਭਾਵਿਤ ਉਮੀਦਵਾਰਾਂ ਨੂੰ ਉਨ੍ਹਾਂ ਲਈ ਉਚਿਤ ਨੌਕਰੀ ਦੇ ਮੌਕੇ ਲੱਭਣ ਦੇ ਯੋਗ ਬਣਾਉਂਦਾ ਹੈ।
ਜੋਬ ਸਰਚ ਫੀਚਰ X-Hiring ਡਾਟਾਬੇਸ ਦਾ ਇਸਤੇਮਾਲ ਕਰਦਾ ਹੈ। ਜਦੋਂ ਕੰਪਨੀਆਂ ਜੋਬ ਓਪਨਿੰਗ ਪੋਸਟ ਕਰਦੀਆਂ ਹਨ ਤਾਂ ਯੂਜ਼ਰਜ਼ ਇਨ੍ਹਾਂ ਨੂੰ ਸਰਚ 'ਚ ਦੇਖ ਸਕਦੇ ਹਨ। ਇਸ ਦੇ ਨਾਲ ਹੀ ਇਕ ਐਪਲੀਕੇਸ਼ਨ ਟ੍ਰੈਕਿੰਗ ਸਿਸਟਮ (ATS) ਨੂੰ ਸ਼ਾਮਲ ਕੀਤਾ ਗਿਆ ਹੈ, ਜੋ XML ਫੀਡਸ ਰਾਹੀਂ ਕੰਪਨੀਆਂ ਨੂੰ ਉਮੀਦਵਾਰਾਂ ਦਾ ਡਾਟਾ ਪ੍ਰਦਾਨ ਕਰਦਾ ਹੈ।
ਲਗਜ਼ਰੀ ਕਾਰ ਨਿਰਮਾਤਾ ਕੰਪਨੀ Jaguar ਨੇ ਬਦਲਿਆ ਲੋਗੋ , ਐਲੋਨ ਮਸਕ ਨੇ ਦਿੱਤੀ ਪ੍ਰਤੀਕਿਰਿਆ
NEXT STORY