ਗੈਜੇਟ ਡੈਸਕ - Xiaomi 15 Ultra ਫੋਨ ਆਖਿਰਕਾਰ ਚੀਨੀ ਬਾਜ਼ਾਰ 'ਚ ਲਾਂਚ ਹੋ ਗਿਆ ਹੈ। ਕੰਪਨੀ ਨੇ ਫੋਨ 'ਚ ਆਕਰਸ਼ਕ ਫੀਚਰਸ ਦਿੱਤੇ ਹਨ। ਇਹ 6.73-ਇੰਚ 2K LTPO OLED ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ ਦੀ ਬ੍ਰਾਈਟਨੇਸ 3200 nits ਹੈ। ਫੋਨ 'ਚ 120Hz ਰਿਫਰੈਸ਼ ਰੇਟ ਸਪੋਰਟ ਹੈ। ਇਹ ਫੋਨ 6000mAh ਦੀ ਵੱਡੀ ਬੈਟਰੀ ਨਾਲ ਲੈਸ ਹੈ। ਕੰਪਨੀ ਨੇ ਫੋਨ 'ਚ Leica ਦੇ ਕਵਾਡ ਕੈਮਰਾ ਸੈੱਟਅਪ ਦੀ ਵਰਤੋਂ ਕੀਤੀ ਹੈ, ਜਿਸ 'ਚ 200MP ਦਾ ਪੇਰੀਸਕੋਪ ਲੈਂਸ ਵੀ ਸ਼ਾਮਲ ਹੈ। ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ਕੀ ਹੈ ਅਤੇ ਇਸ 'ਚ ਹੋਰ ਕਿਹੜੇ-ਕਿਹੜੇ ਖਾਸ ਫੀਚਰਸ ਮੌਜੂਦ ਹਨ।
Xiaomi 15 ਅਲਟਰਾ ਕੀਮਤ
Xiaomi 15 ਅਲਟਰਾ ਫੋਨ ਦੀ ਕੀਮਤ 6499 ਯੂਆਨ (ਲਗਭਗ 78,000 ਰੁਪਏ) 12 ਜੀਬੀ ਰੈਮ, 256 ਜੀਬੀ ਸਟੋਰੇਜ ਦੇ ਨਾਲ ਸ਼ੁਰੂਆਤੀ ਵੇਰੀਐਂਟ ਲਈ ਹੈ। ਫੋਨ ਦਾ 16 ਜੀਬੀ ਰੈਮ, 512 ਜੀਬੀ ਸਟੋਰੇਜ ਵੇਰੀਐਂਟ 6999 ਯੂਆਨ (ਲਗਭਗ 84,000 ਰੁਪਏ) ਵਿੱਚ ਆਉਂਦਾ ਹੈ। ਜਦੋਂ ਕਿ ਇਸਦਾ 16 ਜੀਬੀ ਰੈਮ, 1 ਟੀਬੀ ਸਟੋਰੇਜ ਵੇਰੀਐਂਟ 7799 ਯੂਆਨ (ਲਗਭਗ 93,500 ਰੁਪਏ) ਵਿੱਚ ਆਉਂਦਾ ਹੈ। ਕੰਪਨੀ ਨੇ ਇਸ ਫੋਨ ਨੂੰ ਕਲਾਸਿਕ ਬਲੈਕ, ਸਿਲਵਰ, ਪਾਈਨ ਗ੍ਰੀਨ ਅਤੇ ਵਾਈਟ ਕਲਰ ਆਪਸ਼ਨ ਦੇ ਨਾਲ ਬਾਜ਼ਾਰ 'ਚ ਲਾਂਚ ਕੀਤਾ ਹੈ। ਚੀਨ ਵਿੱਚ ਇਸ ਦੇ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ। ਇਸ ਦੀ ਵਿਕਰੀ 2 ਮਾਰਚ ਤੋਂ ਸ਼ੁਰੂ ਹੋਵੇਗੀ।
Xiaomi 15 ਅਲਟਰਾ ਸਪੈਸੀਫਿਕੇਸ਼ਨਸ
Xiaomi 15 Ultra ਵਿੱਚ ਇੱਕ 6.73-ਇੰਚ 2K LTPO OLED ਡਿਸਪਲੇ ਹੈ ਜਿਸ ਦੀ ਬ੍ਰਾਈਟਨੇਸ 3200 nits ਦੀ ਸਿਖਰ 'ਤੇ ਹੈ। ਇਸਦਾ TCL C9 ਪੈਨਲ 120Hz ਤੱਕ ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ HDR10+ ਅਤੇ Dolby Vision ਲਈ ਸਪੋਰਟ ਵੀ ਦਿੱਤਾ ਗਿਆ ਹੈ। ਫੋਨ 'ਚ Xiaomi Ceramic Glass 2.0 ਦੀ ਸੁਰੱਖਿਆ ਵੀ ਦਿੱਤੀ ਗਈ ਹੈ।
Xiaomi 15 ਅਲਟਰਾ ਫੋਨ Qualcomm Snapdragon 8 Gen 3 Ultra Edition ਚਿੱਪ ਨਾਲ ਲੈਸ ਹੈ। ਜਿਸ ਦੇ ਨਾਲ 16GB ਰੈਮ ਅਤੇ 1TB ਤੱਕ ਸਟੋਰੇਜ ਦੀ ਜੋੜੀ ਉਪਲਬਧ ਹੈ। ਇਸ ਵਿੱਚ ਇੱਕ ਡਿਊਵ ਚੈਨਲ ਵੇਪਰ ਲਿਕਵਿਡ ਸੇਪਰੇਸ਼ਨ ਕੂਲਿੰਗ ਸਿਸਟਮ ਹੈ। ਇਹ ਫੋਨ Xiaomi HyperOS 2.0 'ਤੇ ਚੱਲਦਾ ਹੈ। ਕੰਪਨੀ ਨੇ ਇਸ 'ਚ ਕਈ AI ਫੀਚਰਸ ਦਿੱਤੇ ਹਨ, ਜਿਸ 'ਚ AI ਪੋਰਟਰੇਟ ਡਾਇਨਾਮਿਕ ਵਾਲਪੇਪਰ ਵੀ ਸ਼ਾਮਲ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਕਵਾਡ ਕੈਮਰਾ ਸੈੱਟਅਪ ਮੌਜੂਦ ਹੈ। ਇਸ ਦਾ ਮੁੱਖ ਲੈਂਸ 50MP ਦਾ ਹੈ ਜਿਸ ਵਿੱਚ 1 ਇੰਚ ਦਾ ਸੈਂਸਰ ਹੈ। ਇਸ 'ਚ OIS ਸਪੋਰਟ ਵੀ ਦਿੱਤਾ ਗਿਆ ਹੈ। ਫੋਨ ਦੇ ਹੋਰ ਕੈਮਰਿਆਂ ਵਿੱਚ ਇੱਕ 50MP ਅਲਟਰਾਵਾਈਡ ਕੈਮਰਾ ਵੀ ਸ਼ਾਮਲ ਹੈ। ਤੀਜਾ ਕੈਮਰਾ 50 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਹੈ। ਚੌਥਾ ਸੈਂਸਰ 200MP ਪੈਰੀਸਕੋਪ ਟੈਲੀਫੋਟੋ ਕੈਮਰੇ ਦੇ ਰੂਪ 'ਚ ਹੈ। ਇਹ 1/1.4-ਇੰਚ HP9 ਸੈਂਸਰ ਦੀ ਵਰਤੋਂ ਕਰਦਾ ਹੈ। ਇਹ 4.3x ਆਪਟੀਕਲ ਜ਼ੂਮ ਨੂੰ ਸਪੋਰਟ ਕਰਦਾ ਹੈ।
ਬੈਟਰੀ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਫੋਨ 'ਚ 80W ਫਾਸਟ ਚਾਰਜਿੰਗ ਦੇ ਸਪੋਰਟ ਨਾਲ 6000mAh ਦੀ ਵੱਡੀ ਬੈਟਰੀ ਲਗਾਈ ਹੈ। ਫੋਨ 'ਚ ਰਿਵਰਸ ਵਾਇਰਲੈੱਸ ਚਾਰਜਿੰਗ ਫੀਚਰ ਵੀ ਹੈ। ਇਸ ਤੋਂ ਇਲਾਵਾ ਫੋਨ ਦੇ ਖਾਸ ਫੀਚਰਸ 'ਚ ਡਾਇਰੈਕਟ ਸੈਟੇਲਾਈਟ ਡਾਟਾ ਕਮਿਊਨੀਕੇਸ਼ਨ ਵੀ ਦਿੱਤਾ ਗਿਆ ਹੈ। ਇਹ ਸੈਟੇਲਾਈਟ ਕਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ।
ਸੁਰੱਖਿਆ ਲਈ, ਫੋਨ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ। ਇਸ ਵਿੱਚ Dolby Atmos, Wi-Fi 7, ਬਲੂਟੁੱਥ 6.0, ਅਤੇ ਇਨਫਰਾਰੈੱਡ ਸੈਂਸਰ ਵੀ ਹਨ। ਫੋਨ ਨੂੰ ਧੂੜ ਅਤੇ ਵਾਟਰ ਰਸਿਸਟੈਂਸ ਬਣਾਉਣ ਲਈ IP68 ਰੇਟਿੰਗ ਦਿੱਤੀ ਗਈ ਹੈ।
ਬੜੇ ਹੀ ਫਾਇਦੇ ਵਾਲਾ ਹੈ BSNL ਦਾ ਇਹ ਪਲਾਨ, ਨਿੱਜੀ ਕੰਪਨੀਆਂ ਦੀ ਵੱਧ ਗਈ ਟੈਨਸ਼ਨ
NEXT STORY